ETV Bharat / state

ਸੀਐਮ ਮਾਨ ਦਾ ਐਸਜੀਪੀਸੀ ਪ੍ਰਧਾਨ 'ਤੇ ਨਿਸ਼ਾਨਾ, ਕਿਹਾ- "ਮੈਨੂੰ ਕਹਿੰਦੇ ਧਾਰਮਿਕ ਮਾਮਲਿਆਂ 'ਚ ਦਖ਼ਲ ਨਾ ਦਿਓ, ਖੁਦ ਤੱਕੜੀ ਲਈ ਵੋਟ ਮੰਗ ਰਹੇ" - ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਮੈਂ ਇੱਕ ਗੱਲ ਕਹੀ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਇਕੋ ਚੈਨਲ ਉੱਤੇ ਹੀ ਕਿਉਂ ਹੋ ਰਿਹਾ ਹੈ। ਸਿਰਫ਼ ਬਾਦਲਾਂ ਦੇ ਚੈਨਲ ਉੱਪਰ ਹੀ ਕਿਉਂ ਗੁਰਬਾਣੀ ਪ੍ਰਸਾਰਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਗੁਰਬਾਣੀ ਪ੍ਰਸਾਰਣ ਦੀ ਗੱਲ ਕੀਤੀ ਤਾਂ ਐਸਜੀਪੀਸੀ ਦੇ ਪ੍ਰਧਾਨ ਮੈਨੂੰ ਕਹਿੰਦੇ ਕਿ ਧਾਰਮਿਕ ਮਾਮਲਿਆਂ ਵਿੱਚ ਦਖਲ ਨਾ ਦਿਓ, ਫਿਰ ਖੁਦ ਜਲੰਧਰ ਜਾ ਕੇ ਬਾਦਲਾਂ ਲਈ ਵੋਟ ਕਿਉਂ ਮੰਗ ਰਹੇ ਸੀ।

CM MANN ON SGPC., Gurbani Broadcast
ਸੀਐਮ ਮਾਨ ਦਾ ਐਸਜੀਪੀਸੀ ਪ੍ਰਧਾਨ 'ਤੇ ਨਿਸ਼ਾਨਾ
author img

By

Published : May 23, 2023, 9:25 AM IST

Updated : May 23, 2023, 11:48 AM IST

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਸੰਗਰੂਰ: ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੜ੍ਹਬਾ ਵਿਖੇ ਸਬ ਤਹਿਸੀਲ ਦਾ ਨੀਂਹ ਪੱਥਰ ਰੱਖਿਆ। ਇਸ ਸਮਾਗਮ ਵਿੱਚ ਭਗਵੰਤ ਮਾਨ ਨੇ ਜਿੱਥੇ ਦਿੜ੍ਹਬਾ ਵਾਸੀਆਂ ਨੂੰ ਵਧਾਈ ਦਿੱਤੀ, ਉੱਥੇ ਹੀ ਵਿਰੋਧੀਆਂ ਉੱਤੇ ਤੰਜ ਕੱਸਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਸਟੇਜ ਤੋਂ ਇਕ ਵਾਰ ਫਿਰ ਸਾਰੇ ਚੈਨਲਾਂ ਉੱਤੇ ਗੁਰਬਾਣੀ ਪ੍ਰਸਾਰਣ ਹੋਣ ਦੀ ਗੱਲ ਕਹੀ ਅਤੇ ਸ਼੍ਰੋਮਣੀ ਕਮੇਟ ਤੇ ਅਕਾਲੀ ਦਲ ਉੱਤੇ ਨਿਸ਼ਾਨੇ ਸਾਧੇ।

‘ਸਿਰਫ਼ ਬਾਦਲਾਂ ਦੇ ਚੈਨਲ 'ਤੇ ਗੁਰਬਾਣੀ ਪ੍ਰਸਾਰਣ ਕਿਉਂ ?’: ਭਗਵੰਤ ਮਾਨ ਨੇ ਕਿਹਾ ਕਿ ਗੁਰਬਾਣੀ ਸਰਬ ਸਾਂਝੀ ਹੈ, ਪਰ ਇਸ ਦਾ ਪ੍ਰਸਾਰਣ ਸਿਰਫ਼ ਬਾਦਲਾਂ ਦੇ ਚੈਨਲ ਉੱਤੇ ਹੀ ਕਿਉਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬਾਦਲ ਦਾ ਚੈਨਲ ਸਭ ਤੋਂ ਮਹਿੰਗਾ ਚੈਨਲ ਬਣਾ ਰੱਖਿਆ ਹੈ। ਚੈਨਲ ਦੇਖਣ ਲਈ ਕੈਨੇਡਾ-ਅਮਰੀਕਾ ਦੇ ਲੋਕ ਕਈ ਡਾਲਰਾਂ ਦਾ ਭੁਗਤਾਨ ਕਰਦੇ ਹਨ, ਕਿਉਂਕਿ ਉੱਥੇ ਵੀ ਲੋਕ ਬਾਣੀ ਸੁਣਦੇ ਹਨ। ਇਸ ਲਈ ਮੈਂ ਕਿਹਾ ਕਿ ਸਭ ਨੂੰ ਬਾਣੀ ਪ੍ਰਸਾਰਣ ਫ੍ਰੀ ਹੋਣਾ ਚਾਹੀਦਾ ਹੈ, ਫਿਰ ਚਾਹੇ ਜਿਹੜਾ ਮਰਜ਼ੀ ਚੈਨਲ ਦਿਖਾਵੇ।

‘ਬਾਦਲਾਂ ਦੇ ਚੈਨਲ ਤੋਂ ਪਵਿੱਤਰ ਗੁਰਬਾਣੀ ਦਾ ਕਬਜ਼ਾ ਛੁਡਵਾਉਣ ਦੀ ਗੱਲ ਕਰੋ, ਤਾਂ ਦਖ਼ਲ’: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋ ਮੈਂ ਬਾਣੀ ਪ੍ਰਸਾਰਣ ਫ੍ਰੀ ਚਲਾਉਣ ਦੀ ਗੱਲ ਕੀਤੀ ਤਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੈਨੂੰ ਕਹਿੰਦੇ ਕਿ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਨਾ ਦਿਓ। ਮਾਨ ਨੇ ਨਿਸ਼ਾਨਾ ਸਾਧਦਿਆ ਕਿਹਾ ਕਿ, "ਜੇਕਰ ਕੋਈ ਬਾਦਲਾਂ ਦੇ ਚੈਨਲਾਂ ਤੋਂ ਪਵਿੱਤਰ ਗੁਰਬਾਣੀ ਦਾ ਕਬਜ਼ਾ ਛੁਡਵਾਉਣ ਦੀ ਗੱਲ ਕਰੇ, ਤਾਂ ਦਖ਼ਲ ਹੋ ਗਿਆ। ਪਰ, ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਧਾਮੀ ਜਲੰਧਰ ਜਾ ਕੇ ਤੱਕੜੀ ਲਈ ਵੋਟ ਮੰਗੇ, ਤਾਂ ਉਹ ਨਿੱਜੀ ਫੈਸਲਾ।"

ਨਾਲੇ ਅਕਾਲੀ ਦਲ ਕਹਿੰਦੇ ਅਸੀਂ ਰਾਜਨੀਤਕ ਪਾਰਟੀ ਹਾਂ, ਜਦੋਂ ਉੱਧਰ ਜਾਣਾ ਹੁੰਦਾ ਫਿਰ ਕਹਿੰਦੇ ਧਾਰਮਿਕ ਪਾਰਟੀ ਹੈ। - ਭਗਵੰਤ ਮਾਨ, ਸੀਐਮ ਪੰਜਾਬ

  1. ਅਗਲੇ ਕੁਝ ਦਿਨਾਂ ਲਈ ਪੰਜਾਬ ਤੋਂ ਬਾਹਰ ਰਹਿਣਗੇ ਮੁੱਖ ਮੰਤਰੀ ਮਾਨ, 3 ਤੋਂ ਵੱਧ ਸੂਬਿਆਂ ਦਾ ਕਰਨਗੇ ਦੌਰਾ
  2. Daily Hukamnama 23 May: ੯ ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
  3. Shahidi Diwas Guru Arjan Dev Ji : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

‘ਬਾਦਲਾਂ ਨੂੰ ਪੁੱਛ ਕੇ ਦਈਓ ਜਵਾਬ’: ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨੇ ਉੱਤੇ ਲੈਂਦਿਆ ਕਿਹਾ ਕਿ ਹੁਣ ਮੇਰੀ ਇਸ ਗੱਲ ਦਾ ਜਵਾਬ ਵੀ ਬਾਦਲਾਂ ਨੂੰ ਪੁੱਛ ਕੇ ਦਈਓ, ਕਿਉਂਕਿ ਮੈਨੂੰ ਪਤਾ ਹੈ ਕਿ ਸਾਰਾ ਕੁਝ ਉਧਰੋ ਹੀਂ ਆਉਂਦਾ। ਉਹ ਜਿੰਨਾ ਕੁ ਡਾਊਨਲੋਡ ਕਰਦੇ ਨੇ, ਉਨ੍ਹਾਂ ਕੁ ਤੁਸੀ ਬੋਲਦੇ ਹੋ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਹੈ, ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਨਾ, ਤਾਂ ਫਿਰ ਉਹ ਰਾਜਨੀਤੀ ਵਿੱਚ ਦਖ਼ਲ ਕਿਉਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਬਾਦਲ ਦੇ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਦਾ ਰਾਈਟ ਦਿੰਦੇ ਹਨ, ਪਰ ਇਹ ਕੌਣ ਹੁੰਦੇ ਹਨ ਗੁਰੂ ਦੀ ਬਾਣੀ ਉੱਤੇ ਕਬਜ਼ਾ ਕਰਨ ਵਾਲੇ, ਗੁਰਬਾਣੀ ਗੁਰੂਆਂ-ਭਗਤਾਂ ਦੀ ਹੈ। ਇਹ ਸਾਰੇ ਚੈਨਲਾਂ ਉੱਤੇ ਆਉਣੀ ਚਾਹੀਦੀ ਹੈ।

Last Updated : May 23, 2023, 11:48 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.