ਸੁਨਾਮ: ਮੁੱਖ ਮੰਤਰੀ ਭਗਵਾਨ ਮਾਨ ਨੇ ਸ਼ਹੀਦ-ਏ-ਆਜ਼ਮ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਸੁਨਾਮ ਵਿਖੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਸਰਦਾਰ ਊਧਮ ਸਿੰਘ ਜੀ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ ਤੇ ਅੱਜ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਸਾਡਾ ਦੇਸ਼ ਅਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਤੇ ਜੇਕਰ ਇਸ ਧਰਤੀ ਦੇ ਲੋਕਾਂ ਨਾਲ ਕੋਈ ਪੰਗਾਂ ਲੈਂਦਾ ਹਾਂ ਤਾਂ ਇਹ ਉਸ ਦਾ ਜਵਾਬ ਵੀ ਦਿੰਦੇ ਹਨ।
ਸੀਐੱਮ ਨੇ ਵਿਰੋਧੀਆਂ ਉੱਤੇ ਸਾਧੇ ਨਿਸ਼ਾਨੇ: ਇਸ ਮੌਕੇ ਵਿਰੋਧੀਆਂ ਉੱਤੇ ਨਿਸ਼ਾਨਾਂ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੋਰਿਆਂ ਤੋਂ ਤਾਂ ਸਾਨੂੰ ਆਜ਼ਾਦੀ ਮਿਲ ਗਈ, ਪਰ ਸਾਡੇ ਲੋਕਾਂ ਤੋਂ ਅਜੇ ਸਾਨੂੰ ਆਜ਼ਾਦੀ ਨਹੀਂ ਮਿਲੀ ਹੈ। ਉਹਨਾਂ ਨੇ ਕਿਹਾ ਕਿ 15 ਅਗਸਤ ਵਾਲੀ ਆਜ਼ਾਦੀ ਅਜੇ ਘਰ-ਘਰ ਨਹੀਂ ਪਹੁੰਚੀ, ਉਸ ਲਈ ਸੰਘਰਸ਼ ਜਾਰੀ ਹੈ। ਮਾਨ ਨੇ ਕਿਹਾ ਕਿ ਆਜ਼ਾਦੀ ਸਿਰਫ਼ ਮਹਿਲਾ ਤਕ ਹੀ ਰਹਿ ਗਈ ਸੀ, ਪਰ ਹੁਣ ਥੋੜ੍ਹੀ-ਥੋੜ੍ਹੀ ਇਸ ਦੀ ਝਲਕ ਪੈਣ ਲੱਗ ਗਈ ਹੈ।
-
ਪ੍ਰਣਾਮ ਸ਼ਹੀਦਾਂ ਨੂੰ...
— Bhagwant Mann (@BhagwantMann) July 31, 2023 " class="align-text-top noRightClick twitterSection" data="
ਮਹਾਨ ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ... ਸੁਨਾਮ ਤੋਂ Live https://t.co/CAJbqyGoAL
">ਪ੍ਰਣਾਮ ਸ਼ਹੀਦਾਂ ਨੂੰ...
— Bhagwant Mann (@BhagwantMann) July 31, 2023
ਮਹਾਨ ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ... ਸੁਨਾਮ ਤੋਂ Live https://t.co/CAJbqyGoALਪ੍ਰਣਾਮ ਸ਼ਹੀਦਾਂ ਨੂੰ...
— Bhagwant Mann (@BhagwantMann) July 31, 2023
ਮਹਾਨ ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ... ਸੁਨਾਮ ਤੋਂ Live https://t.co/CAJbqyGoAL
ਮੈਂ ਕਿਸੇ ਨੂੰ ਨਹੀਂ ਛੱਡਣਾ: ਸੀਐੱਮ ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਬੇਸ਼ੱਕ ਮੈਨੂੰ ਸਿਆਸਤ ਵਿੱਚ ਲਿਆਂਦਾ ਸੀ, ਪਰ ਅੱਜ ਉਸ ਖਿਲਾਫ ਪਰਚਾ ਦਰਜ ਹੋ ਗਿਆ ਹੈ, ਕਿਉਂਕਿ ਮੈਂ ਧੋਖਾਧੜੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਛੱਡਣਾ ਹੈ। ਉਹਨਾਂ ਨੇ ਕਿਹਾ ਕਿ ਮੈਂ ਅੱਜ ਉਸੇ ਵਚਨ ਉੱਤੇ ਖੜ੍ਹਾ ਹਾਂ ਜੋ ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਬਣਾਉਣ ਵੇਲੇ ਲਏ ਸਨ, ਪਰ ਅੱਜ ਉਹ ਰਸਤਾ ਭਟਕ ਗਏ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਮੈਨੂੰ ਡਰਾਮੇ ਬਾਜ਼ ਦੱਸਿਆ, ਪਰ ਸ਼ਹੀਦਾਂ ਦੀ ਧਰਤੀ ਦੀ ਸਹੁੰ ਖਾ ਪਹਿਲਾਂ ਕਾਂਗਰਸ ਵਿੱਚ ਜਾਣਾ ਤੇ ਫਿਰ ਭਾਜਪਾ ਵਿੱਚ ਇਸ ਤੋਂ ਵੱਡਾ ਡਰਾਮੇ ਬਾਜ਼ ਕੌਣ ਹੈ।
ਕਾਕਾ ਜੀ ਬੀਬਾ ਜੀ ਤੋਂ ਖਹਿੜਾ ਛੁਡਾਉਣਾ ਹੈ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਘਰ ਵਿੱਚ ਕਾਕਾ ਜੀ, ਬੀਬੀ ਜੀ ਕਹਿੰਦੇ ਹਨ, ਅਸੀਂ ਇਹਨਾਂ ਕਾਕਾ ਜੀ ਤੇ ਬੀਬਾ ਜੀ ਤੋਂ ਖਹਿੜਾ ਛੁਡਾਉਣਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਭੁਲੇਖਾ ਸੀ ਕਿ ਇਹਨਾਂ ਦੀ ਸੱਤਾ ਹੀ ਕਾਇਮ ਰਹੂੰ, ਪਰ ਹੁਣ ਨਹੀਂ, ਕੱਲ੍ਹੇ-ਕੱਲ੍ਹੇ ਦਾ ਹਿਸਾਬ ਕਰਾਂਗੇ।
-
ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸੁਨਾਮ ਤੋਂ Live... https://t.co/7sOAAC0df6
— Bhagwant Mann (@BhagwantMann) July 31, 2023 " class="align-text-top noRightClick twitterSection" data="
">ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸੁਨਾਮ ਤੋਂ Live... https://t.co/7sOAAC0df6
— Bhagwant Mann (@BhagwantMann) July 31, 2023ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸੁਨਾਮ ਤੋਂ Live... https://t.co/7sOAAC0df6
— Bhagwant Mann (@BhagwantMann) July 31, 2023
ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲੇਗਾ ਮੁਆਵਜ਼ਾ: ਮਾਨ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੱਲ੍ਹੀ-ਕੱਲ੍ਹੀ ਚੀਜ਼ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ 15 ਅਗਸਤ ਤੋਂ ਪਹਿਲਾਂ ਸਪੈਸ਼ਲ ਗਿਰਦਾਵਰੀ ਕਰਵਾ ਕੇ ਹਰ ਇੱਕ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਖਜ਼ਾਨਾ ਖਾਲੀ ਨਹੀਂ ਹੈ, ਅਸੀਂ ਕੱਲ੍ਹੇ-ਕੱਲ੍ਹੇ ਨੂੰ ਖਰਾਬੇ ਦੇ ਪੈਸੇ ਦੇਵਾਂਗੇ।
ਸਾਰੇ ਕਾਂਗਰਸੀ ਭਾਜਪਾ ਵਿੱਚ ਚਲੇ ਗਏ: ਸੀਐੱਮ ਨੇ ਕਿਹਾ ਕਿ ਸਾਰੀ ਕਾਂਗਰਸ ਭਾਜਪਾ ਵਿੱਚ ਚਲੀ ਗਈ, ਹੁਣ ਕਾਂਗਰਸ ਤੇ ਭਾਜਪਾਈਆ ਦੀ ਪਛਾਣ ਕਰਨਾ ਔਖਾ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦੇ ਰਹੇ ਹੋ ਤੇ ਜਿਸ ਤਰ੍ਹਾਂ ਸਾਡੇ ਉੱਤੇ ਵਿਸ਼ਵਾਸ਼ ਕਰ ਰਹੇ ਹੋ, ਅਸੀਂ ਤੁਹਾਡਾ ਵਿਸ਼ਵਾਸ਼ ਨਹੀਂ ਤੋੜਾਗੇ। ਉਹਨਾਂ ਨੇ ਕਿਹਾ ਕਿ ਤੁਸੀਂ ਯਕੀਨ ਕਰ ਵਿਹਲੇ ਹੋ ਗਏ ਹੋ, ਪਰ ਹੁਣ ਜ਼ਿਮੇਵਾਰੀ ਮੇਰੀ ਵਧ ਗਈ ਹੈ ਤੇ ਮੈਂ ਤੁਹਾਡੀਆਂ ਉਮੀਦਾਂ ਉੱਤੇ ਖਰਾ ਉਤਰਾਗਾ।