ਸੰਗਰੂਰ: ਪੀਟੀਆਈ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਕੇ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਧੱਕਾ ਮੁੱਕੀ Clash between PTI unemployed and police ਹੋਈ। ਲੜਕਿਆਂ ਦੇ ਕੱਪੜੇ ਵੀ ਫਟ ਗਏ ਲੜਕਿਆਂ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਧੱਕਾ ਮੁੱਕੀ ਕੀਤੀ ਗਈ।
ਮੀਡੀਆ ਨਾਲ ਗੱਲ ਕਰਦਿਆਂ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਹਰਾ ਪੈੱਨ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਫ਼ੈਸਲੇ ਕਰੇਗਾ। ਪਰ ਅੱਜ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਦਾ ਹਰਾ ਪੈੱਨ ਕਿੱਥੇ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਨੌਕਰੀ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਨਾ ਤਾਂ ਪਿਛਲੀਆਂ ਸਰਕਾਰਾਂ ਨੇ ਹੱਲ ਕੀਤਾ ਨਾ ਹੁਣ ਨਵੀਂ ਸਰਕਾਰ ਨੇ ਕੋਈ ਮਸਲਾ ਹੱਲ ਕੀਤਾ। ਜੇਕਰ ਸਾਡੇ ਰੁਜ਼ਗਾਰ ਨੂੰ ਲੈ ਕੇ ਮਸਲਾ ਹੱਲ ਨਹੀਂ ਹੁੰਦਾ ਤਾਂ ਤਿੱਖੇ ਰੂਪ ਵਿੱਚ ਸੰਘਰਸ਼ ਕੀਤਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਅੱਗੇ ਧਰਨਾ ਸਥੱਲ ਬਣ ਗਿਆ ਹੈ ਹਰ ਰੋਜ਼ ਪੰਜਾਬ ਦੇ ਮੁਲਾਜ਼ਮ ਅਤੇ ਬੇਰੁਜ਼ਗਾਰ ਜਥੇਬੰਦੀਆਂ ਤੋਂ ਲੈ ਕੇ ਕਿਸਾਨਾਂ ਤੱਕ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜੋ:- 4 ਚੋਰਾਂ ਨੂੰ ਨਕਦੀ ਅਤੇ 528 ਗ੍ਰਾਮ ਗੋਲਡ ਨਾਲ ਕੀਤਾ ਗ੍ਰਿਫਤਾਰ