ETV Bharat / state

ਪ੍ਰਸ਼ਾਸਨ ਦੀ ਲਾਪਰਵਾਹੀ ਨੇ ਲਈ 6 ਸਾਲਾ ਬੱਚੇ ਦੀ ਜਾਨ, ਬਰਸਾਤੀ ਨਾਲੇ 'ਚ ਡੁੱਬਿਆ ਮਾਸੂਮ

ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਕਾਰਨ ਮਾਲੇਰਕੋਟਲਾ ਦੇ ਪਿੰਡ ਹਥੋਆ ਵਿੱਥੇ ਬਰਸਾਤੀ ਨਾਲੇ ਨੇ ਇੱਕ ਮਾਸੂਮ ਦੀ ਜਾਣ ਲੈ ਲਈ। ਨਾਲੇ ਵਿੱਚ ਡਿੱਗਣ ਕਾਰਨ ਇੱਕ 6 ਸਾਲਾ ਬੱਚੇ ਦੀ ਮੌਤ ਹੋ ਗਈ।

ਫ਼ੋਟੋ
author img

By

Published : Aug 4, 2019, 10:36 PM IST

ਮਾਲੇਰਕੋਟਲਾ: ਪਿੰਡ ਹਥੋਆ ਵਿਖੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਬਰਸਾਤੀ ਨਾਲੇ ਵਿੱਚ ਡਿੱਗਣ ਕਾਰਨ ਮੁਹੰਮਦ ਆਰਿਫ ਨਾਂਅ ਦੇ 6 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ।

ਵੀਡੀਓ

ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਰਸਾਤੀ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਪਾਣੀ ਉੱਪਰ ਆ ਗਿਆ, ਉਸ ਦੌਰਾਨ ਉੱਥੋ ਦੀ ਲੰਘ ਰਿਹਾ ਬੱਚਾ ਨਾਲੇ ਵਿੱਚ ਡਿੱਗ ਗਿਆ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਗੋਤਾਖੋਰ ਬੁਲਾਏ ਗਏ, ਜਿਨ੍ਹਾਂ ਨੇ ਬੱਚੇ ਦੀ ਲਾਸ਼ ਨੂੰ ਪਾਣੀ ਵਿੱਚੋ ਕੱਢਿਆ। ਮ੍ਰਿਤਕ ਬੱਚੇ ਦਾ ਪਰਿਵਾਰ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਇਸ ਪਿੰਡ ਦੇ ਵਿੱਚ ਰਹਿਣ ਆਇਆ ਸੀ, ਹੁਣ ਬੱਚੇ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਹੈ।

ਪਿੰਡ ਵਾਸੀਆਂ ਨੇ ਕਿਹਾ ਕਿ ਇਸ ਡਰੇਨ ਰਾਹੀ ਕਿਸਾਨਾਂ ਦੀਆਂ ਫ਼ਸਲਾਂ ਵੀ ਪਾਣੀ ਵਿੱਚ ਡੁੱਬਣ ਕਾਰਨ ਖ਼ਰਾਬ ਹੋ ਗਈਆਂ ਸਨ ਅਤੇ ਕਿਸਾਨਾਂ ਨੇ ਵਾਰ-ਵਾਰ ਡਰੇਨ ਵਿਭਾਗ ਤੇ ਸਿਵਲ ਪ੍ਰਸ਼ਾਸਨ ਨੂੰ ਆਗਾਹ ਕੀਤਾ ਸੀ ਕਿ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਜਿਸ ਕਾਰਨ ਮਾਸੂਮ ਆਰਿਫ ਦੀ ਜਾਨ ਚਲੀ ਗਈ।

Intro:ਮਾਲੇਰਕੋਟਲਾ ਦੇ ਨਾਲ ਲਗਦੇ ਪਿੰਡ ਹਥੋਆ ਵਿਖੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਬਰਸਾਤੀ ਨਾਲੇ ਨੇ ਇੱਕ ਛੇ ਸਾਲਾ ਮਾਸੂਮ ਅਰਸ਼ਾਦ ਬੱਚੇ ਦੀ ਜਾਨ ਲੈ ਲਈਏ ਦੱਸੀਏ ਕਿ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਬਰਸਾਤੀ ਨਾਲਿਆਂ ਦੇ ਵਿੱਚ ਪਾਣੀ ਭਰ ਗਿਆ ਅਤੇ ਪਾਣੀ ਦਾ ਜਲਸਾ ਵਧਣ ਅਤੇ ਪਾਣੀ ਓਵਰਫਲੋ ਹੋਣ ਕਾਰਨ ਜਿੱਥੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਡੁੱਬਣ ਕਾਰਨ ਖਰਾਬ ਹੋ ਗਈ ਹੈ ਅਤੇ ਹੁਣ ਇਸ ਬਰਸਾਤੀ ਨਾਲੇ ਨੇ ਇੱਕ ਮਾਸੂਮ ਬੱਚੇ ਦੀ ਵੀ ਜਾਨ ਲੈ ਲਈਏ ਦੱਸਦੀ ਏ ਕੇ ਸਥਾਨਕ ਲੋਕਾਂ ਦਾ ਤੇ ਮ੍ਰਿਤਕ ਦੇ ਬੱਚੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬਰਸਾਤੀ ਨਾਲੇ ਦੀ ਸਫਾਈ ਨਾ ਹੋਣ ਕਰਕੇ ਇਹ ਪਾਣੀ ਉੱਪਰ ਦੀ ਵਗ ਰਿਹਾ ਹੈ ਜਿਸ ਕਾਰਨ ਇਹ ਹਾਦਸਾ ਹੋਇਆ ਏ

Body:ਪਹਿਲਾਂ ਇਸ ਡਰੇਨ ਰਾਹੀਂ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬਣ ਕਾਰਨ ਖਰਾਬ ਹੋ ਗਈਆਂ ਅਤੇ ਕਿਸਾਨਾਂ ਨੇ ਵਾਰ ਵਾਰ ਡਰੇਨ ਵਿਭਾਗ ਤੇ ਸਿਵਲ ਪ੍ਰਸ਼ਾਸਨ ਨੂੰ ਆਗਾਹ ਕੀਤਾ ਸੀ ਕਿ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਬਰਸਾਤੀ ਨਾਲੇ ਦੇ ਕਾਰਨ ਪਰ ਪ੍ਰਸ਼ਾਸਨ ਤੇ ਡਰੇਨ ਵਿਭਾਗ ਵੱਲੋਂ ਕਦੇ ਵੀ ਇਸ ਬਰਸਾਤੀ ਨਾਲੇ ਦੀ ਸਫਾਈ ਨਾ ਕਰਵਾਉਣ ਕਰਕੇ ਮਾਸੂਮ ਛੇ ਸਾਲਾ ਆਰਿਫ ਦੀ ਜਾਨ ਚਲੀ ਗਈ ਏ ਦੱਸੀਏ ਕਿ ਇਹ ਗੁੱਜਰ ਪਰਿਵਾਰ ਜੋ ਹਿਮਾਚਲ ਪ੍ਰਦੇਸ਼ ਤੋਂ ਇਸ ਪਿੰਡ ਦੇ ਵਿੱਚ ਰਹਿਣ ਆਇਆ ਸੀ ਅਤੇ ਹੁਣ ਛੇ ਸਾਲਾ ਮਾਸੂਮ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵੀ ਡੂੰਘੇ ਸਦਮੇ ਵਿੱਚ ਹੈ ਅਤੇ ਰੋ ਰੋ ਕੇ ਬੁਰਾ ਹਾਲ ਹੈ

Conclusion:ਪਹਿਲਾਂ ਸੈਂਕੜੇ ਏਕੜ ਕਿਸਾਨਾਂ ਦੀ ਫ਼ਸਲ ਬਰਬਾਦ ਕੀਤੀ ਇਸ ਬਰਸਾਤੀ ਨਾਲੇ ਨੇ ਅਤੇ ਹੁਣ ਇੱਕ ਮਾਸੂਮ ਦੀ ਜਾਨ ਲੈ ਲਈ ਪਰ ਦੱਸੀਏ ਕਿ ਆਖਿਰਕਾਰ ਸੁੱਤਾ ਪਿਆ ਪ੍ਰਸ਼ਾਸਨ ਅਤੇ ਡਰੇਨ ਵਿਭਾਗ ਕਦੋਂ ਜਾਗੇਗਾ ਅਤੇ ਕਦੋਂ ਇਸ ਬਰਸਾਤੀ ਨਾਲੇ ਦੀ ਸਫ਼ਾਈ ਹੋਵੇਗੀ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ

ਮਾਲੇਰਕੋਟਲਾ ਤੋਂ ਈਟੀਵੀ ਭਾਰਤ ਲਈ ਸੁੱਖਾ ਖਾਨ
ETV Bharat Logo

Copyright © 2024 Ushodaya Enterprises Pvt. Ltd., All Rights Reserved.