ਸੰਗਰੂਰ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਕ ਸਾਲ ਪੂਰਾ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਸੰਗਰੂਰ ਘਰ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿੱਥੇ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੂੰ ਪੰਜਾਬ ਵਿੱਚ ਕਾਰਜਸ਼ੀਲ ਇੱਕ ਸਾਲ ਪੂਰਾ ਹੋ ਚੁੱਕਿਆ। ਇਸ ਮੌਕੇ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਅਤੇ ਵਿਧਾਇਕ ਭਗਵੰਤ ਮਾਨ ਦੇ ਸੰਗਰੂਰ ਵਾਲੇ ਘਰ ਪਹੁੰਚੇ ਸਨ।
ਵਿਭਾਗ ਵਾਪਸ ਲੈਣ ਉੱਤੇ ਇਤਰਾਜ਼ ਨਹੀਂ : ਖਜ਼ਾਨਾ ਮੰਤਰੀ ਹਰਪਾਲ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਦੇ ਨਾਲ ਨਾਲ ਬਾਕੀ ਕਈ ਹੋਰ ਵਿਧਾਇਕ ਵੀ ਇਸ ਖੁਸ਼ੀ ਦੇ ਪਲ ਵਿੱਚ ਨਜਰ ਆਏ। ਹਾਲਾਂਕਿ ਮੀਡੀਆ ਨੂੰ ਇਹ ਸਾਰੇ ਪ੍ਰੋਗਰਾਮ ਤੋਂ ਦੂਰ ਰੱਖਿਆ ਗਿਆ ਸੀ। ਇਸ ਮੌਕੇ ਜਦੋਂ ਆਮ ਆਦਮੀ ਪਾਰਟੀ ਦੇ ਮੰਤਰੀ ਅਰੋੜਾ ਪਹੁੰਚੇ ਤਾਂ ਮੀਡੀਆ ਵੱਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਜਦੋਂ ਮੀਡੀਆ ਵੱਲੋਂ ਅਰੋੜਾ ਨੂੰ ਪੁੱਛਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਮੰਤਰਾਲੇ ਵਾਪਸ ਲੈ ਲਏ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜੋ ਸਹੀ ਲੱਗਾ ਉਹ ਕੀਤਾ ਗਿਆ ਹੈ। ਮੈਂ ਪਾਰਟੀ ਦਾ ਇੱਕ ਨਿਮਾਣਾ ਜਿਹਾ ਸਿਪਾਹੀ ਹਾਂ ਮੇਰੀ ਡਿਊਟੀ ਲਗਾ ਹੈ ਤੇ ਮੈਂ ਉਸੇ ਅਨੁਸਾਰ ਆਪਣਾ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਮੇਰੇ ਵਿਭਾਗ ਵਾਪਸ ਲੈਣ ਉੱਤੇ ਮੈਨੂ ਕਿਸੇ ਕੋਈ ਵੀ ਪਾਰਟੀ ਦੇ ਨਾਲ ਨਰਾਜ਼ਗੀ ਨਹੀਂ ਹੈ। ਪਾਰਟੀ ਹੋਰ ਵਿਧਾਇਕਾਂ ਨੂੰ ਮੌਕਾ ਦੇਣਾ ਚਾਹੁੰਦੀ ਹੈ, ਜਿਸ ਕਾਰਨ ਉਹ ਕਿਸੇ ਹੋਰ ਵਿਧਾਇਕ ਨੂੰ ਗਏ ਹਨ।
ਇਹ ਵੀ ਪੜ੍ਹੋ : Appeal To Moosewala's father : ਨੌਜਵਾਨਾਂ ਦੀ ਮੂਸੇਵਾਲਾ ਦੇ ਪਿਤਾ ਨੂੰ ਅਪੀਲ, ਇਨਸਾਫ ਲੈਣ ਲਈ ਲੜੋ ਲੋਕ ਸਭਾ ਚੋਣਾਂ
ਉਹਨਾਂ ਕਿਹਾ ਕਿ ਲੋਕਾਂ ਦੀ ਪਾਰਟੀ ਹੈ ਨਾਂ ਕਿ ਕਿਸੇ ਰਾਜ ਘਰਾਣੇ ਦੀ ਪਾਰਟੀ ਹੈ, ਇਥੇ ਸਾਰਿਆਂ ਨੂੰ ਵਾਰੋ-ਵਾਰੀ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਵੀ ਰੱਦ ਹੋਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਦੋਸ਼ੀ ਹਨ ਜਿਸ ਕਰਕੇ ਅਦਾਲਤ ਨੇ ਵੀ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਹੈ। ਅਮਨ ਅਰੋੜਾ ਨੇ ਕਿਹਾ ਹੈ ਕਿ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਨੂੰ ਪ੍ਰਪੱਕਤਾ ਦੇ ਨਾਲ ਸਜਾ ਦਿੱਤੀ ਜਾਏਗੀ ਅਤੇ ਜੇਲ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਾ ਹੀ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਧੱਕਾ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਨਾਲ ਕੋਈ ਰਿਆਇਤ ਕੀਤੀ ਜਾਏਗੀ। ਜੋ ਵੀ ਦੋਸ਼ੀ ਹੋਵੇਗਾ ਉਹ ਬਖਸ਼ਿਆ ਨਹੀਂ ਜਾਵੇਗਾ।