ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਅਫ਼ਵਾਹਾਂ ਉਡਾਉਣੀਆਂ ਬੰਦ ਕਰਨ ਅਤੇ ਚੋਣ ਮੈਦਾਨ ਵਿੱਚ ਜ਼ਮੀਨੀ ਹਕੀਕਤ ਦੇ ਰੂਬਰੂ ਹੋਣ ਇਸ ਦੇ ਨਾਲ ਹੀਮਾਨ ਨੇ ਕਿਹਾ ਕਿ 'ਆਪ' ਇੱਕ ਅੰਦੋਲਨ ਵਿੱਚੋਂ ਨਿਕਲੀ ਹੋਈ ਵਤਨਪ੍ਰਸਤ ਪਾਰਟੀ ਹੈ। ਬਾਦਲਾਂ, ਕੈਪਟਨਾਂ ਵਾਂਗ ਪਰਿਵਾਰਪ੍ਰਸਤ ਅਤੇ ਐਸ਼ਪ੍ਰਸਤ ਪਾਰਟੀ ਨਹੀਂ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਜੋੜੀ ਦੇਸ਼ ਦੀ ਏਕਤਾ-ਅਖੰਡਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਸ ਖ਼ਤਰਨਾਕ ਅਤੇ ਦੇਸ਼ ਵਿਰੋਧੀ ਜੋੜੀ ਨੂੰ ਰੋਕਣ ਲਈ 'ਆਪ' ਕੋਈ ਵੀ ਕੁਰਬਾਨੀ ਦੇ ਸਕਦੀ ਹੈ, ਪ੍ਰੰਤੂ ਇਸ ਦਾ ਮਤਲਬ ਇਹ ਨਹੀਂ ਸੀ ਕਿ ਆਮ ਆਦਮੀ ਪਾਰਟੀ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਆਸੀ ਇਤਿਹਾਸ ਵਿਚ 'ਆਪ' ਸਭ ਤੋਂ ਤੇਜ਼ੀ ਨਾਲ ਵੱਧ ਫ਼ੁਲ ਰਹੀ ਪਾਰਟੀ ਹੈ।
ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਪਰ ਨਾਲ ਹੀ ਵਿਅੰਗਪੂਰਨ ਸ਼ਰਤ ਰੱਖੀ ਕਿ ਉਹ ਆਪਣੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ ਸੰਗਰੂਰ ਤੋਂ ਦੂਰ ਰੱਖਣ ਕਿਉਂਕਿ ਸੰਗਰੂਰ ਹਲਕੇ ਦੇ ਨੌਜਵਾਨ ਚਿੱਟੇ ਦੇ ਨਸ਼ੇ ਤੋਂ ਬਚੇ ਹੋਏ ਹਨਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਉਹ ਮੇਰੇ ਬਾਰੇ ਸੋਚਣਾ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਗਾਤਰਾ ਸਾਹਿਬ ਸੰਭਾਲਣ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਜੋ ਬੰਦਾ ਗਾਤਰਾ ਸਾਹਿਬ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਪੰਜਾਬ ਅਤੇ ਪੰਥ ਦੀ ਕੀ ਸੰਭਾਲ ਕਰੇਗਾ