ETV Bharat / state

Corona Rules: ਕੈਪਟਨ ਦੇ ਮੰਤਰੀ ਹੀ ਛਿੱਕੇ ਟੰਗ ਰਹੇ ਕੋਰੋਨਾ ਨਿਯਮ

author img

By

Published : May 28, 2021, 3:58 PM IST

ਸੰਗਰੂਰ ਤੋਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਕੈਬਿਨੇਟ ਮੰਤਰੀ ਧਰਮਸੋਤ ਖੁਦ ਹੀ ਕੋਰੋਨਾ (Corona) ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ।

ਕੈਬਿਨੇਟ ਮੰਤਰੀ ਧਰਮਸੋਤ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਸੰਗਰੂਰ: ਕੋਰੋਨਾ (Corona) ਦੀ ਦੂਜੀ ਲਹਿਰ ਦੇਸ਼ ’ਚ ਤੇਜੀ ਨਾਲ ਫੈਲ ਰਹੀ ਹੈ ਜਿਸ ਦੇ ਚੱਲਦੇ ਸਰਕਾਰ ਨੇ ਸਖ਼ਤੀ ਕੀਤੀ ਹੋਈ ਹੈ ਉਥੇ ਹੀ ਜੇਕਰ ਪੰਜਾਬ ਸਰਕਾਰ (Government of Punjab) ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ (Government of Punjab) ਨੇ ਵੀ ਸਖ਼ਤੀ ਕੀਤੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪ੍ਰਸ਼ਾਸਨ ਸਖ਼ਤੀ ਨਾਲ ਪਲਾਣਾ ਕਰਵਾ ਰਿਹਾ ਹੈ ਤੇ ਲੋਕਾਂ ’ਤੇ ਪਰਚੇ ਕੀਤੇ ਜਾ ਰਹੇ ਹਨ। ਉਥੇ ਹੀ ਸੰਗਰੂਰ ਤੋਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਕੈਬਿਨੇਟ ਮੰਤਰੀ ਧਰਮਸੋਤ ਖੁਦ ਹੀ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ।

ਇਹ ਵੀ ਪੜੋ: Effect of lockdown: ਲੇਬਰ ਦੀ ਘਾਟ ਨਾਲ ਜੂਝ ਰਹੀ ਹੈ ਹੌਜਰੀ ਇੰਡਸਟਰੀ

ਦਰਾ ਅਸਰ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਸੰਗਰੂਰ ਦੇ ਇੱਕ ਸਰਕਾਰੀ ਆਨਲਾਈਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚਦੇ ਹਨ ਜਿੱਥੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਮੰਤਰੀਆਂ ਨਾਲ ਕੋਰੋਨਾ (Corona) ਮਹਾਂਮਾਰੀ ਨੂੰ ਲੈ ਕੇ ਵਿਸ਼ੇਸ਼ ਚਰਚਾ ਕਰਦੇ ਹਨ ਤੇ ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਉਹ ਤੁਰੰਤ ਸੰਗਰੂਰ ਵਿੱਚ ਹੀ ਇੱਕ ਨਿੱਜੀ ਮੈਰਿਜ ਪੈਲੇਸ ਵਿੱਚ ਰੱਖੇ ਗਏ ਵਿਆਹ ਸਮਾਗਮ ਲਈ ਰਵਾਨਾ ਹੋ ਜਾਂਦੇ ਹਨ। ਜਿਥੇ 10 ਲੋਕਾਂ ਤੋਂ ਵਧੇਰੇ ਇਕੱਠ ਹੁੰਦਾ ਹੈ। ਤੇ ਮੰਤਰੀ ਜੀ ਖੁਦ ਹੀ ਕੋਰੋਨਾ (Corona) ਨਿਯਮਾਂ ਦੀ ਧੱਜੀਆਂ ਉਡਾਉਦੇ ਨਜ਼ਰ ਆਉਦੇ ਹਨ।

ਇੰਨਾ ਹੀ ਨਹੀਂ ਜਦੋਂ ਮੰਤਰੀ ਜੀ ਨੂੰ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਰਿਆ ਨੇ ਮਾਸਕ ਲਾਏ ਹੋਏ ਹਨ, ਫਿਰ ਉਹ ਬੋਲੇ ਕਿ ਖੁਸ਼ੀ ਦਾ ਮੌਕਾ ਹੈ ਤਾਂ ਕੋਈ ਗੱਲ ਨਹੀਂ ਜੇਕਰ 10 ਬੰਦੇ ਆ ਗਏ ਹਨ ਤਾਂ। ਸੋ ਹੁਣ ਦੇਖਣਾ ਹੋਵੇਗਾ ਕਿ ਆਮ ਲੋਕਾਂ ਤੇ ਪਰਚੇ ਕਰਨ ਵਾਲੀ ਪੁਲਿਸ ਆਖਿਰਕਾਰ ਮੰਤਰੀ ’ਤੇ ਕੀ ਐਕਸ਼ਨ ਲਵੇਗੀ।

ਉਥੇ ਹੀ ਅਕਾਲੀ ਨੇ ਪੰਜਾਬ ਸਰਕਾਰ (Government of Punjab) ’ਤੇ ਸਵਾਲ ਖੜੇ ਕਰਦੇ ਕਿਹਾ ਕਿ ਆਮ ਲੋਕਾਂ ਦੇ ਤਾਂ ਪ੍ਰਸ਼ਸਨ ਵੱਲੋਂ ਚਲਾਨ ਕੱਟੇ ਜਾ ਰਹੇ ਹਨ ਪਰ ਸਰਕਾਰ ਦੇ ਮੰਤਰੀ ਖੁਦ ਹੀ ਆਏ ਦਿਨੀਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਪਰ ਕੈਪਟਨ ਇਸ ’ਤੇ ਕੋਈ ਕਾਰਵਾਈ ਨਹੀਂ ਕਰ ਰਹੇ ਹਨ।

ਇਹ ਵੀ ਪੜੋ: Coronavirus: ਲੌਕਡਾਊਨ ਤੇ ਕਰਫਿਊ ਵਿਚਾਲੇ ਕੀ ਹੈ ਅੰਤਰ, ਧਾਰਾ 144 ਕਿਉਂ ਲਗਾਈ ਜਾਂਦੀ ਹੈ ?

ETV Bharat Logo

Copyright © 2024 Ushodaya Enterprises Pvt. Ltd., All Rights Reserved.