ਸੰਗਰੂਰ: ਵੀਰਵਾਰ ਨੂੰ ਸੰਗਰੂਰ ਦੇ ਵਿੱਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ ਨੇ ਸੰਗਰੂਰ ਐਸਐਸਪੀ ਨੂੰ ਮੰਗ ਪੱਤਰ ਦਿੱਤਾ, ਜਿਸ ਵਿੱਚ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਰੋਕਣ ਦੀ ਮੰਗ ਰੱਖੀ ਗਈ ਹੈ।
ਰਣਦੀਪ ਦਿਓਲ ਨੇ ਦੱਸਿਆ ਕਿ ਉਮਰ ਖਾਲਿਦ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੈ, ਜਿਸ ਦੇ ਚੱਲਦੇ ਹੁਣ ਉਹ ਪੰਜਾਬ ਦੇ ਵਿੱਚ ਵੀ ਅਮਨ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਮਰ ਖਾਲਿਦ ਜੇਐੱਨਯੂ ਦਾ ਸਾਬਕਾ ਵਿਦਿਆਰਥੀ ਹੈ ਅਤੇ 3 ਜਨਵਾਰੀ ਨੂੰ ਉਹ ਮਲੇਰਕੋਟਲਾ ਦੇ ਵਿੱਚ ਆਪਣਾ ਭਾਸ਼ਣ ਦੇਣ ਆ ਰਿਹਾ ਹੈ।
ਇਹ ਵੀ ਪੜੋ: ਉੱਤਰ ਭਾਰਤ ਤੋਂ ਨੰਦੇੜ ਜਾਂਦੇ ਸਮੇਂ ਪਿੰਡ ਹੰਡੀਆ ਰੁਕੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਉਨ੍ਹਾਂ ਕਿਹਾ ਇਸ ਦੇ ਨਾਲ ਸੰਗਰੂਰ ਜ਼ਿਲ੍ਹੇ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ, ਜਿਸ ਕਰਕੇ ਉਹ ਪੁਲਿਸ ਨੂੰ ਇਤਲਾਹ ਕਰ ਰਹੇ ਹਨ ਕਿ ਉਸ ਨੂੰ ਮਲੇਰਕੋਟਲਾ ਆਉਣ ਤੋਂ ਰੋਕਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਤੋਂ ਉਮੀਦ ਰੱਖਦੇ ਹਨ ਕਿ ਜਿਸ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਪਰਚਾ ਹੈ, ਉਸ ਦੇ ਖ਼ਿਲਾਫ਼ ਪੰਜਾਬ ਪੁਲਿਸ ਸਖ਼ਤ ਕਦਮ ਲੈਂਦੇ ਹੋਏ ਉਮਰ ਖਾਲਿਦ ਅਤੇ ਉਸ ਦੇ ਨਾਲ ਸਾਥੀਆਂ ਨੂੰ ਮਲੇਰਕੋਟਲਾ ਦੇ ਵਿੱਚ ਭਾਸ਼ਣ ਦੇਣ ਤੋਂ ਰੋਕੇਗੀ।