ਸੰਗਰੂਰ: ਦਿੜ੍ਹਬਾ ਵਿੱਚ ਬੁੱਧਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਇੱਥੇ ਕੋਰੋਨਾ ਦੀ ਸੈਂਪਲਿੰਗ ਕਰਨ ਲਈ ਗਈ ਸਿਹਤ ਵਿਭਾਗ ਦੀ ਟੀਮ 'ਤੇ ਲੋਕਾਂ ਨੇ ਪਥਰਾਅ ਕਰ ਦਿੱਤਾ। ਜਿਸ ਦੌਰਾਨ ਪੁਲਿਸ ਦਾ ਇੱਕ ਜਵਾਨ ਵੀ ਜ਼ਖਮੀ ਹੋ ਗਿਆ ਹੈ।
ਦੱਸਿਆ ਗਿਆ ਕਿ ਇਸ ਕਾਲੋਨੀ ਦੇ ਕੁਝ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਟੀਮ ਉੱਥੇ ਹੋਰ ਸੈਂਪਲ ਲੈਣ ਗਈ ਸੀ ਪਰ ਲੋਕਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਲੋਕਾਂ ਵੱਲੋਂ ਟੀਮ 'ਤੇ ਪੱਥਰ ਵੀ ਸੁੱਟੇ ਗਏ।
ਪ੍ਰਬੰਧਕੀ ਅਧਿਕਾਰੀਆਂ ਦਾ ਕਹਿਣਾ ਹੈ ਉਹ ਇੱਥੇ ਕੋਰੋਨਾ ਦੇ ਟੈਸਟ ਕਰਨ ਆਏ ਸੀ, ਪਰ ਇਹ ਲੋਕ ਸਾਥ ਨਹੀਂ ਦੇ ਰਹੇ। ਇਨ੍ਹਾਂ ਨੂੰ ਸਮਝਾ ਰਹੇ ਹਨ। ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਹਮਲਾ ਕਰਨ ਵਾਲਿਆਂ ਦੀ ਤਲਾਸ਼ ਜਾਰੀ ਹੈ, ਉਸ ਦੇ ਖ਼ਿਲਾਫ਼ ਕਰਵਾਈ ਕੀਤੀ ਜਾਵੇਗੀ। ਉੱਥੇ ਹੀ ਕਾਲੋਨੀ ਦੇ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ, ਜੇਕਰ ਕੋਈ ਸਮੱਸਿਆ ਆਈ ਤਾਂ ਉਹ ਖੁਦ ਜਾ ਕੇ ਟੈਸਟ ਕਰਵਾ ਲੈਣਗੇ।
ਇਹ ਵੀ ਪੜੋ: ਟਰੱਕ ਚਾਲਕ ਤੋਂ ਪੈਸੇ ਵਸੂਲਦੇ ਹੋਏ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ, ਵਿਭਾਗ ਨੇ ਕੀਤਾ ਸਸਪੈਂਡ