ਲਹਿਰਾਗਾਗਾ: ਸ਼ਹਿਰ ਮੂਣਕ ਵਿਖੇ ਵਪਾਰਕ ਕੰਪਲੈਕਸ ਦੀ ਉਸਾਰੀ ਸਮੇਂ(Construction of commercial complex at Moonak) ਮਾਰੇ ਗਏ ਪਿੰਡ ਢੀਂਡਸਾ ਦੇ ਨੌਜਵਾਨ ਮਜ਼ਦੂਰ ਅਤੇ ਜ਼ਖ਼ਮੀ ਮਜ਼ਦੂਰਾਂ ਦੇ ਵਾਰਸਾਂ ਨੂੰ ਅੱਜ ਸਾਢੇ ਸੱਤ ਲੱਖ ਰੁਪਏ ਦਾ ਮੁਆਵਜ਼ਾ (seven lakh rupees to the heirs of the workers) ਦੇਣ ਅਤੇ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਬਾਪ ਨੂੰ ਨੌਕਰੀ ਦੇਣ ਦੀਆਂ ਪ੍ਰਸ਼ਾਸਨ ਵੱਲੋਂ ਮੰਗਾਂ ਪ੍ਰਵਾਨ ਕਰਨ ਉਪਰੰਤ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (bharti kisan union ugrahan) ਵੱਲੋਂ ਕੀਤਾ ਜਾਣ ਰੇਲ ਜਾਮ ਦਾ ਸੱਦਾ ਵਾਪਸ ਲੈ ਕੇ ਪਿਛਲੇ 10 ਦਿਨਾਂ ਤੋਂ ਚਲਦਾ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ। ਇਸ ਉਪਰੰਤ ਪਿਛਲੇ ਦਸ ਦਿਨਾਂ ਤੋਂ ਪਈ ਮਿਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਕਰ ਦਿੱਤਾ ਗਿਆ।
ਮੰਗਾਂ ਪ੍ਰਵਾਨ: ਮ੍ਰਿਤਕ ਦੇ ਪੀੜਤ ਪਰਿਵਾਰ ਨੂੰ ਚੈੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਮੂਣਕ ਪ੍ਰਵੀਨ ਕੁਮਾਰ ਵੱਲੋਂ ਲਹਿਰਾਗਾਗਾ ਤੋਂ 'ਆਪ' ਵਿਧਾਇਕ ਬਰਿੰਦਰ ਗੋਇਲ ਦੇ ਦਫ਼ਤਰ ਅੱਗੇ ਧਰਨੇ ਉੱਤੇ ਜੁੜੇ ਇਕੱਠ ਵਿੱਚ ਆਕੇ ਸੌਂਪੇ ਗਏ।ਇਸ ਤੋਂ ਪਹਿਲਾਂ ਐਸ ਡੀ ਐਮ ਸੁਨਾਮ ਅਤੇ ਐਸ ਪੀ ਡੀ ਵੱਲ਼ੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਸੂਬਾ ਆਗੂ ਹਰਭਗਵਾਨ ਸਿੰਘ ਮੂਣਕ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ(bharti kisan union ugrahan) ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ,ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲੇਵਾਲ ਅਤੇ ਰਿੰਕੂ ਮੂਣਕ ਅਤੇ ਪੀੜਤ ਪਰਿਵਾਰਾਂ ਨਾਲ ਕਈ ਗੇੜ ਦੀ ਗੱਲਬਾਤ ਕਰਕੇ ਮੰਗਾਂ ਪ੍ਰਵਾਨ ਕੀਤੀਆਂ ਗਈਆਂ।
ਇਹ ਵੀ ਪੜ੍ਹੋ: ਕਤਲ ਤੋਂ ਬਾਅਦ ਲਾਸ਼ ਦੇ 6 ਟੁਕੜੇ: ਸਾਬਕਾ ਜਲ ਸੈਨਾ ਜਵਾਨ ਦੇ ਕਤਲ ਮਾਮਲੇ ਵਿੱਚ ਪਤਨੀ ਅਤੇ ਪੁੱਤ ਗ੍ਰਿਫਤਾਰ
ਰੇਲ ਰੋਕੋ ਐਕਸ਼ਨ ਮੁਲਤਵੀ: ਲੋਕ ਮੋਰਚਾ ਪੰਜਾਬ ਦੇ ਆਗੂ ਰਾਮ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਅੱਜ਼ ਰੇਲ ਰੋਕੋ ਐਕਸ਼ਨ ਦੇ ਦਬਾਅ ਹੇਠ ਹੀ ਪੀੜਤਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਹਨ। ਜਦੋਂ ਕਿ ਪਿਛਲੇ ਨੌਂ ਦਿਨਾਂ ਤੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਬਾਵਜੂਦ ਕਿਸੇ ਵੱਲੋਂ ਸੁਣਵਾਈ ਨਹੀਂ ਕੀਤੀ ਗਈ। ਉਹਨਾਂ ਕਿ ਰੇਲਾਂ ਤੇ ਸੜਕਾਂ ਜਾਮ ਕਰਨਾ ਉਹਨਾਂ ਦਾ ਸ਼ੌਕ ਨਹੀਂ ਸਗੋਂ ਸਰਕਾਰ ਵੱਲੋਂ ਜਥੇਬੰਦੀਆਂ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ।