ਧੂਰੀ: ਕੋਰੋਨਾ ਮਹਾਂਮਾਰੀ ਦੇ ਅਸਰ ਕਾਰਨ ਮੈਰਿਜ ਪੈਲੇਸ ਅਤੇ ਡੀਜੇ ਵਾਲਿਆਂ ਦਾ ਧੰਦਾ ਚੌਪਟ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਧੂਰੀ ਦੇ ਮੈਰਿਜ ਪੈਲੇਸ ਅਤੇ ਡੀਜੇ ਮਾਲਕਾਂ ਨੇ ਇੱਕ ਪੈਲੇਸ ਵਿੱਚ ਇਕੱਠੇ ਹੋ ਕੇ ਮੀਟਿੰਗ ਕਰ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮੌਕੇ ਸਰਕਾਰ ਵਿਰੁੱਧ ਭਰਵੀਂ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਕਿ ਮੈਰਿਜ ਪੈਲੇਸਾਂ ਕਾਰੋਬਾਰ ਸਬੰਧੀ ਵੀ ਸੋਚਿਆ ਜਾਵੇ ਤਾਂ ਜੋ ਜੁੜੇ ਹਰ ਵਿਅਕਤੀ ਨੂੰ ਰੋਟੀ ਮਿਲ ਸਕੇ।
ਇਸ ਮੌਕੇ ਇੱਕ ਪੈਲੇਸ ਮਾਲਿਕ ਅਸ਼ੋਕ ਕੁਮਾਰ ਨੇ ਸਾਡੀ ਟੀਮ ਨਾਲ ਗੱਲ ਕਰਦੇ ਹੋਏ ਕਿਹਾ ਕੇ ਪੈਲੇਸਾਂ ਦਾ ਕਾਰੋਬਾਰ ਬੰਦ ਹੁੰਦਾ ਜਾ ਰਿਹਾ ਹੈ ਅਤੇ ਜਿਹੜੇ ਲੋਕ ਨਾਲ ਜੁੜੇ ਹਨ ਉਨ੍ਹਾਂ ਨੂੰ ਵੀ ਰੋਟੀ ਨਸੀਬ ਹੋਣੀ ਔਖੀ ਹੋ ਗਈ ਹੈ। ਉਨ੍ਹਾਂ ਕਿਹਾ ਸਰਕਾਰ ਸਭ ਕੁਝ ਖੋਲ੍ਹ ਰਹੀ ਹੈ ਪਰ ਪਤਾ ਨਹੀਂ ਮੈਰਿਜ ਪੈਲੇਸਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਮੈਰਿਜ ਪੈਲੇਸ ਮਾਲਕ ਰੰਜੀਵ ਕੁਮਾਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੈਰਿਜ ਪੈਲੇਸ ਕਾਰੋਬਾਰ ਨਹੀਂ ਖੋਲ੍ਹੇ ਤਾਂ ਉਹ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਸੋਮਵਾਰ ਨੂੰ ਸੰਗਰੂਰ ਦੇ ਡੀਸੀ ਨੂੰ ਮੰਗ ਪੱਤਰ ਸੌਂਪਣਗੇ।
ਉਨ੍ਹਾਂ ਕਿਹਾ ਕਿ ਪਹਿਲਾ ਸਰਕਾਰ ਨੇ ਪੈਲੇਸ ਵਿੱਚ 50 ਵਿਅਕਤੀਆਂ ਦੇ ਇਕੱਠ ਨੂੰ ਮਨਜੂਰੀ ਦਿੱਤੀ ਸੀ ਪਰ ਫਿਰ 30 ਵਿਅਕਤੀ ਬੰਦੇ ਕਰ ਦਿੱਤੇ, ਜਦਕਿ ਉਹ 100 ਵਿਅਕਤੀ ਦੀ ਹਾਜ਼ਰੀ ਚਾਹੁੰਦੇ ਹਨ। ਜੇ ਸਾਡੇ ਕਾਰੋਬਾਰ ਨਾ ਖੋਲ੍ਹੇ ਗਏ ਤਾਂ ਉਨ੍ਹਾਂ ਦਾ ਜੋ ਲੈਣ-ਦੇਣ ਹੈ ਡੁੱਬ ਜਾਵੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੈਰਿਜ ਪੈਲੇਸ ਕਾਰੋਬਾਰ ਬਾਰੇ ਤੁਰੰਤ ਸੋਚਿਆ ਜਾਵੇ।