ਸੰਗਰੂਰ: ਪਿੰਡ ਰਟੋਲਾ 'ਚ ਪਿੰਡ ਦੇ ਮੁਖੀ ਵਲੋਂ ਪਿੰਡ ਦੇ ਹੀ ਇੱਕ ਨੌਜਵਾਨ ਨੂੰ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਤੋਂ ਬਾਅਦ ਨੌਜਵਾਨ ਨੂੰ ਇਲਾਜ ਲਈ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਜੋ ਕਿ ਜੇਰੇ ਇਲਾਜ ਹੈ।
ਦੱਸ ਦਈਏ, ਮਾਮਲਾ ਪਿੰਡ ਦੇ ਸਕੂਲ ਵਿੱਚ ਕੋਰੋਨਾ ਵਾਇਰਸ ਦੇ ਚਲਦੇ ਇਕਾਂਤਵਾਸ ਵਿੱਚ ਰੱਖਣ ਨੂੰ ਲੈ ਕੇ ਪੈਦਾ ਹੋਈ ਤਕਰਾਰ ਦਾ ਹੈ। ਪੁਲਿਸ ਨੇ ਪੀੜਤ ਦੇ ਭਰਾ ਦੇ ਬਿਆਨ ਉੱਤੇ ਆਰੋਪੀ ਸਰਪੰਚ ਤੇ ਉਸਦੇ ਰਿਸ਼ਤੇਦਾਰ ਦੇ ਖਿਲਾਫ਼ ਕੁੱਟਮਾਰ ਤੇ ਕਤਲ ਦੇ ਇਰਾਦੇ ਦੇ ਚਲਦਿਆਂ ਧਾਰਾ 307 ਤਹਿਤ ਮਾਮਲਾ ਦਰਜ ਕਰ ਲਿਆ ਹੈ।