ਸੰਗਰੂਰ : ਸੰਗਰੂਰ ਦੇ ਐਡਵੋਕੇਟ ਨਰਿੰਦਰ ਸਿੰਘ ਸਾਹਨੀ ਨੂੰ ਕਈ ਨਿਰਾਲੇ ਸ਼ੌਂਕ ਹਨ। ਇਨ੍ਹਾਂ ਵਿੱਚ ਇਕ ਹੈ ਪੁਰਾਣੇ ਸਿੱਕੇ ਅਤੇ ਨੋਟਾਂ ਨੂੰ ਇਕੋ ਨੰਬਰ ਦੀ ਸੀਰੀਜ਼ ਦੇ ਰੂਪ ਵਿੱਚ ਇਕੱਠੇ ਕਰਨ ਦਾ ਸ਼ੌਂਕ। ਨਰਿੰਦਰਪਾਲ ਸਿੰਘ ਸਾਹਨੀ ਨਾਲ ਜਦੋਂ ਉਨ੍ਹਾਂ ਦੇ ਇਸ ਸ਼ੌਕ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਉਹ ਸਿਰਫ 15 ਸਾਲ ਦੇ ਸਨ ਤਾਂ ਉਸ ਵਕਤ ਉਹਨਾਂ ਦੇ ਜੀਜਾ ਜੀ ਵਿਦੇਸ਼ ਗਏ ਹੋਏ ਸਨ। ਉਨ੍ਹਾਂ ਦੀ ਦੀਦੀ ਬੰਬੇ ਦੇ ਵਿੱਚ ਰਹਿੰਦੇ ਸਨ। ਵਿਦੇਸ਼ ਵਿਚੋਂ ਉਨ੍ਹਾਂ ਦੇ ਜੀਜਾ ਜੀ ਕੁਝ ਸਿੱਕੇ ਲੈ ਕੇ ਆਏ ਜੋ ਉਨ੍ਹਾਂ ਦੀ ਦੀਦੀ ਵੱਲੋਂ ਨਰਿੰਦਰਪਾਲ ਸਿੰਘ ਸਾਹਨੀ ਨੂੰ ਦਿੱਤੇ ਗਏ ਸਨ। ਉਥੇ ਹੀ ਉਨ੍ਹਾਂ ਨੂੰ ਸਿੱਕੇ ਇਕੱਠੇ ਕਰਨ ਦਾ ਸ਼ੌਕ ਪੈਦਾ ਹੋ ਗਿਆ।
ਕਈ ਦੇਸ਼ਾਂ ਦੀ ਕਰੰਸੀ ਕੀਤੀ ਇਕੱਠੀ : ਉਨ੍ਹਾਂ ਦਾ ਕਹਿਣਾ ਸੀ ਕਿ ਉਸ ਤੋਂ ਬਾਅਦ ਹੁਣ ਤੱਕ ਤਕਰੀਬਨ 45 ਸਾਲ ਹੋ ਗਏ ਹਨ। ਉਹ ਆਪਣਾ ਸ਼ੌਕ ਪੂਰਾ ਕਰ ਰਹੇ ਹਨ। ਅਲੱਗ ਅਲੱਗ ਦੇਸ਼ਾਂ ਦੀ ਕਰੰਸੀ ਵੀ ਉਹਨਾਂ ਕੋਲ ਮੌਜੂਦ ਹਨ ਜਿਹਨਾ ਦੇ ਵਿੱਚੋ ਪੰਜ ਸੌ ਕਰੋੜ ਦਾ ਨੋਟ ਵੀ ਉਹਨਾਂ ਕੋਲ ਮੌਜੂਦ ਹੈ। ਉਹਨਾਂ ਨੇ ਆਪਣੇ ਵੱਲੋਂ ਫੈਂਸੀ ਨੋਟਾਂ ਦੇ ਨੰਬਰ ਦੀ ਕੁਲੈਕਸ਼ਨ ਵੀ ਬਹੁਤ ਵਧੀਆ ਇਕੱਠੀ ਕੀਤੀ ਹੋਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਆਪਣਾ ਬਿਜਨਸ ਦੇਖਦੇ ਹਨ ਫੇਰ ਬਾਅਦ ਵਿਚ ਇਸ ਸ਼ੌਕ ਨੂੰ ਪੂਰਾ ਕਰਦੇ ਹਨ।
ਇਹ ਵੀ ਪੜ੍ਹੋ: ਨੌਜਵਾਨਾਂ ਨੇ ਲਗਾਏ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ, ਕਿਹਾ- ਉਸ ਨੇ ਆਪਣੀ ਸ਼ਕਲ ਨਹੀਂ ਦਿਖਾਈ ਕੰਮ ਕਰਵਾਉਣੇ ਤਾਂ ਦੂਰ ਦੀ ਗੱਲ
ਉਨ੍ਹਾਂ ਨੇ ਦੱਸਿਆ ਸੀ ਕੀ ਇੱਕ ਵਾਰ ਉਹ ਆਪਣੇ ਬੇਟੇ ਦੇ ਕੋਲ ਬਾਹਰ ਅਮਰੀਕਾ ਗਏ ਹੋਏ ਸਨ। ਤਾਂ ਉਹਨਾਂ ਦੇ ਜਨਮ ਦਿਨ ਮੌਕੇ ਉਹ ਆਪਣੇ ਬੇਟੇ ਕੋਲ ਸਨ। ਉਨ੍ਹਾਂ ਦੇ ਬੇਟੇ ਵੱਲੋਂ ਉਹਨਾਂ ਨੂੰ ਸਿੱਕੇ ਗਿਫਟ ਕੀਤੇ ਗਏ ਸਨ। ਇਸਦੇ ਨਾਲ ਹੀ ਉਹਨਾਂ ਦੀ ਨੂੰਹ ਵੱਲੋਂ ਉਨ੍ਹਾਂ ਨੂੰ ਸਿੱਕੇ ਗਿਫਟ ਕੀਤੇ ਗਏ, ਜਿਸ ਨੂੰ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਮੇਰਾ ਇਹ ਸ਼ੌਕ ਜਦੋਂ ਤੱਕ ਮੈਂ ਹਾਂ ਉਦੋਂ ਤੱਕ ਇਹ ਚੱਲਦਾ ਰਹੇਗਾ।