ਮਲੇਰਕੋਟਲਾ:ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਕਈ ਵਿਅਕਤੀਆਂ ਦੇ ਨਾਵਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਸਨ ਜਿਨ੍ਹਾਂ ਨੂੰ ਕਿ ਹਲਕਾ ਇੰਚਾਰਜ ਲਗਾਇਆ ਗਿਆ ਹੈ।ਜਿਸ ਵਿਚ ਹਲਕਾ ਅਮਰਗੜ੍ਹ ਤੋਂ ਹੀ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦਾ ਨਾਂ ਸ਼ਾਮਲ ਹੈ।ਜਿਸ ਨੂੰ ਲੈ ਕੇ ਹਲਕੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ।ਜਿਸ ਵਿਚ ਪੂਰਾ ਜ਼ਿਲ੍ਹਾ ਸੰਗਰੂਰ ਦੀ ਟੀਮ ਪਹੁੰਚੀ ਹੈ ਜਿਨ੍ਹਾਂ ਨੇ ਹਲਕਾ ਇੰਚਾਰਜ ਨੂੰ ਸਨਮਾਨਿਤ ਕੀਤਾ।
ਆਮ ਆਦਮ ਪਾਰਟੀ ਵੱਲੋਂ ਨਵੇਂ ਹਲਕਾ ਇੰਚਾਰਜਾਂ ਨੂੰ ਕੀਤਾ ਸਨਮਾਨਿਤ ਇਸ ਮੌਕੇ ਆਪ ਆਗੂ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ (Congress Government) ਨੂੰ ਸੱਤਾ ਵਿਚ ਆਏ ਨੂੰ ਚਾਰ ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਹੈ ਪਰ ਹਾਲੇ ਤੱਕ ਉਨ੍ਹਾਂ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ।ਜਿਸ ਵਿਚ ਖਾਸ ਤੌਰ ਤੇ ਨਸ਼ੇ ਦਾ ਖਾਤਮਾ ਏ ਜੋ ਕਿ ਹਾਲੇ ਤੱਕ ਨਸ਼ਾ ਖੁੱਲ੍ਹੇਆਮ ਵਿਕਦਾ ਨਜ਼ਰ ਆ ਰਿਹਾ ਹੈ।ਇਸ ਮੌਕੇ ਨਰਿੰਦਰ ਕੌਰ ਨੇ ਕਿਹਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਪੋਸਟਰ ਜੰਗ ਚੱਲ ਰਹੀ ਹੈ ਉਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ।
ਇਸ ਮੌਕੇ ਆਪ ਆਗੂ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਪ ਵਰਕਰ ਬੜੀ ਮਿਹਨਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 2022 ਦੀਆਂ ਚੋਣਾਂ ਸਾਰੀ ਤਸਵੀਰ ਸਾਫ਼ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਤੋਂ ਅੱਕ ਚੁੱਕੇ ਹਨ।
ਇਹ ਵੀ ਪੜੋ:Assembly elections 2022: ਚੋਣਾਂ ਨੇੜੇ ਆਉਂਦੇ ਹੀ ਮੁੜ ਪ੍ਰਦਰਸ਼ਨ ਸ਼ੁਰੂ, ਕਿਸ ਪਾਰਟੀ ਦੀ ਕੀ ਰਣਨੀਤੀ ਜਾਣੋਂ ਖ਼ਾਸ ਰਿਪੋਰਟ ‘ਚ