ਸੰਗਰੂਰ: ਪੰਜਾਬ ਦੇ ਕਿਸਾਨ ਬਹੁਤ ਲੰਮੇ ਸਮੇਂ ਤੋਂ ਸਿਰਫ਼ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿੱਚ ਫਸੇ ਹੋਏ ਹਨ, ਪਰ ਸੰਗਰੂਰ ਦੇ ਪਿੰਡ ਰਾਏਧਰਾਣਾ ਦੇ ਨੌਜਵਾਨ ਨੇ ਫਸਲੀ ਚੱਕਰ ਛੱਡ ਕੇ ਸਬਜ਼ੀਆਂ ਤੇ ਫੁੱਲਾਂ ਦੀ ਖੇਤੀ ਕਰਕੇ ਦੁੱਗਣਾ ਮੁਨਾਫ਼ਾ ਕਮਾ ਰਿਹਾ ਹੈ।
ਇਸ ਖੇਤੀ ਬਾਰੇ ਜਾਣਕਾਰੀ ਦਿੰਦਿਆ ਪਿੰਡ ਰਾਏਧਰਾਣਾ ਦੇ ਨੌਜਵਾਨ ਮਨੀ ਕਲੇਰ ਨੇ ਦੱਸਿਆ ਕਿ ਉਸ ਨੇ ਸਬਜ਼ੀਆਂ ਤੇ ਫੁੱਲਾ ਦੀ ਖੇਤੀ 2013 ਤੋਂ ਸ਼ੁਰੂ ਕੀਤੀ, ਪਰ ਫੁੱਲਾਂ ਦੀ ਖੇਤੀ ਕੁਝ ਖ਼ਾਸ ਵਧੀਆ ਨਹੀਂ ਲੱਗੀ। ਜਿਸ ਦੇ ਨਾਲ 2015 ਦੇ ਵਿੱਚ ਅਸੀਂ ਸਬਜ਼ੀਆਂ ਦੀ ਖੇਤੀ ਵੀ ਨਾਲ ਸ਼ੁਰੂ ਕਰ ਦਿੱਤੀ ਸੀ ਅਤੇ ਨਾਲ ਹੀ ਨਾਲ ਪਨੀਰੀ ਦਾ ਕੰਮ ਵੀ ਸ਼ੁਰੂ ਕੀਤਾ ਸੀ। ਜਿਸ ਨਾਲ ਸਾਰਾ ਖਰਚ ਕੱਢ ਕੇ ਸਾਲ ਵਿੱਚ ਲੱਖ ਡੇਢ ਲੱਖ ਰੁਪਿਆ ਬਚ ਜਾਂਦਾ ਹੈ।
ਇਸ ਤੋਂ ਇਲਾਵਾ ਨੌਜਵਾਨ ਨੇ ਕਿਹਾ ਉਨ੍ਹਾਂ 10 ਏਕੜ ਦੇ ਵਿੱਚ ਪਿਆਜ਼ ਦੀ ਪਨੀਰੀ ਤੇ ਡੇਢ ਕਿੱਲੇ ਵਿੱਚ ਹਰੀਆਂ ਮਿਰਚਾਂ ਸ਼ਿਮਲਾ ਮਿਰਚ ਬੈਂਗਣ ਟਮਾਟਰ ਆਦਿ ਸਬਜ਼ੀ ਦੀਆਂ ਪਨੀਰੀ ਤਿਆਰ ਕੀਤੀ ਜਾਂਦੀ ਹੈ, ਇਨ੍ਹਾਂ 4 ਸਾਲਾਂ ਵਿੱਚ ਲੋਕ ਪਿਆਜ਼ ਦੀ ਪਨੀਰੀ ਦੀ ਬਹੁਤ ਜ਼ਿਆਦਾ ਡਿਮਾਂਡ ਕਰ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਵੱਲੋਂ ਪਿਆਜ਼ ਦਾ ਬੀਜ ਤਿਆਰ ਕੀਤਾ ਜਾਵੇਗਾ।
ਇਸ ਦੌਰਾਨ ਨੌਜਵਾਨ ਨੇ ਹੋਰ ਕਿਸਾਨਾਂ ਨੂੰ ਇਸ ਫਸਲੀ ਚੱਕਰ ਚੋਂ ਬਾਹਰ ਆਉਣ ਦੀ ਸਲਾਹ ਵੀ ਦਿੱਤੀ ਤੇ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਬਾਹਰ ਕੱਢਣ ਲਈ ਸਰਕਾਰਾਂ ਵੀ ਬਹੁਤ ਮਹੱਤਵ ਰੱਖਦੀਆਂ ਹਨ, ਸਰਕਾਰਾਂ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਬਾਹਰ ਕੱਢਣ ਲਈ ਫਸਲਾਂ ਦੇ ਮੰਡੀ ਵਿੱਚ ਰੇਟ ਮੁਹੱਈਆ ਕਰਵਾਉਣੇ ਚਾਹੀਦੇ ਹਨ ਤਾਂ ਜੋ ਕਿਸਾਨ ਹੋਰ ਫਸਲਾਂ ਦੀ ਖੇਤੀ ਕਰਨ ਲਈ ਅੱਗੇ ਆਉਣ।
ਇਹ ਵੀ ਪੜੋ: ਮਾਨ ਸਰਕਾਰ ਦੇ ਰਾਜ ’ਚ ਅਫਸਰਾਂ ਦੀ ਮਨਮਾਨੀ, ਹੁਕਮ ਨਾ ਮੰਨਣ ਵਾਲਿਆਂ ਲਈ ਫਰਮਾਨ ਜਾਰੀ