ਸੰਗਰੂਰ: ਅਕਸਰ ਹੀ ਨਵ-ਵਿਆਹੁਤਾ ਔਰਤਾਂ ਨੂੰ ਦਾਜ ਦੀ ਬਲੀ ਚੜ੍ਹਾਇਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਿਲਾਰੀਆਂ ਵਿੱਚ ਸਾਹਮਣੇ ਆਇਆ ਹੈ। ਇਸ ਪਿੰਡ ਵਿੱਚ 3 ਮਹੀਨੇ ਪਹਿਲਾਂ ਇਸ ਮਹਿਲਾ ਗੁਰਪ੍ਰੀਤ ਕੌਰ ਦਾ ਵਿਆਹ ਹੋਇਆ ਸੀ, ਜਿਸ ਦਾ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
3 ਮਹੀਨੇ ਪਹਿਲਾਂ ਹੋਇਆ ਸੀ ਵਿਆਹ: ਇਸੇ ਦੌਰਾਨ ਮ੍ਰਿਤਕਾ ਦੇ ਭਰਾ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ, ਜਿਸ ਨੂੰ ਸਹੁਰਿਆਂ ਵੱਲੋਂ ਬਹੁਤ ਹੀ ਜਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਦੇ ਸਹੁਰਿਆਂ ਨੇ ਲੜਕੀ ਦੇ ਮਾਪਿਆਂ ਨੂੰ ਫੋਨ ਕਰਕੇ ਦੱਸਿਆ ਕਿ ਲੜਕੀ ਨੂੰ ਅੱਗ ਲੱਗ ਗਈ ਹੈ। ਗੁਰਪ੍ਰੀਤ ਦੇ ਭਰਾ ਗੁਰਮੁੱਖ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਆਪਣੀ ਭੈਣ ਦੇ ਸਹੁਰੇ ਘਰ ਪਹੁੰਚੇ ਤਾਂ ਉੱਥੇ ਸਾਡੀ ਭੈਣ ਦੀ ਲਾਸ਼ ਬਿਲਕੁਲ ਸੜ ਚੁੱਕੀ ਸੀ। ਸਹੁਰਾ ਪਰਿਵਾਰ ਨੇ ਦੱਸਿਆ ਕਿ ਤੂੜੀ ਨੂੰ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗੁਰਪ੍ਰੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ।
ਸਹੁਰਿਆਂ ਵੱਲੋਂ ਦਾਜ ਲਈ ਕੀਤਾ ਜਾਂਦਾ ਸੀ ਪ੍ਰੇਸ਼ਾਨ: ਇਸ ਦੇ ਨਾਲ ਹੀ ਮ੍ਰਿਤਕਾ ਦੇ ਭਰਾ ਨੇ ਗੁਰਮੁਖ ਸਿੰਘ ਨੇ ਸਹੁਰਾ ਪਰਿਵਾਰ ਉੱਤੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਮੇਰੀ ਭੈਣ ਕੁਝ ਦਿਨ ਠੀਕ-ਠਾਕ ਰਹੀ ਪਰ ਬਾਅਦ ‘ਚ ਉਸ ਨੂੰ ਦਾਜ ਲਈ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ। ਅਸੀਂ ਆਪਣੀ ਭੈਣ ਦਾ ਵਿਆਹ ਬਹੁਤ ਹੀ ਵਧੀਆ ਕੀਤਾ ਸੀ ਪਰ ਸਹੁਰਿਆਂ ਦਾ ਲਾਲਚ ਦਿਨੋ-ਦਿਨ ਵਧਦਾ ਗਿਆ ਅਤੇ ਹੋਰ ਦਾਜ ਦੀ ਮੰਗ ਨੇ ਉਸ ਦੀ ਜਾਨ ਲੈ ਲਈ। ਇਸ ਤੋਂ ਅੱਗੇ ਗੁਰਮੁਖ ਸਿੰਘ ਦੱਸਿਆ ਕਿ ਲੜਕੀ ਨੇ ਕਦੇ ਵੀ ਸਾਨੂੰ ਸਹੁਰੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਦੁਰਵਿਹਾਰ ਬਾਰੇ ਨਹੀਂ ਦੱਸਿਆ ਪਰ ਜਦੋਂ ਜਦੋਂ ਉਸ ਦੀ ਭੈਣ ਘਰ ਆਈ ਤਾਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੂੰ ਕੀ ਹੋਇਆ ਹੈ ਤਾਂ ਉਸ ਨੇ ਦੱਸਿਆ ਕਿ ਸਹੁਰੇ ਪਰਿਵਾਰ ਵੱਲੋਂ ਉਸ ਨਾਲ ਬਹੁਤ ਹੀ ਜਿਆਦਾ ਤੰਗ ਪ੍ਰਸ਼ਾਨ ਕੀਤਾ ਜਾ ਰਿਹਾ ਹੈ।
ਲੜਕੀ ਦੇ ਭਰਾ ਦੇ ਬਿਆਨਾਂ ਦੇ ਅਧਾਰ 'ਤੇ ਸਹੁਰਾ ਪਰਿਵਾਰ ਉੱਪਰ ਮਾਮਲਾ ਦਰਜ: ਇਸੇ ਤਹਿਤ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਕੁੜੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਸੀ। ਜਿਸ ਨੂੰ ਪੋਸਟਮਾਰਟਮ ਕਰਵਾਉਣ ਲਈ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਲੜਕੀ ਦੇ ਭਰਾ ਗੁਰਮੁਖ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਪੂਰੇ ਸਹੁਰੇ ਪਰਿਵਾਰ ਉੱਪਰ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਇਸੇ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਲੜਕੀ ਸਾਡੇ ਪਿੰਡ ਨੰਗਲਾ ਦੀ ਰਹਿਣ ਵਾਲੀ ਸੀ, ਜਿਸ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਕੀਤਾ ਗਿਆ ਸੀ। ਉਹ ਬਹੁਤ ਹੀ ਸ਼ਰੀਫ ਕੁੜੀ ਸੀ, ਜਿਸ ਨੂੰ ਦਾਜ ਦੀ ਬਲੀ ਚੜ੍ਹ ਗਿਆ। ਅਸੀਂ ਪ੍ਰਸ਼ਾਸ਼ਨ ਕੋਲੋਂ ਮੰਗ ਕਰਦੇ ਹਾਂ ਕਿ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇ।
ਇਹ ਵੀ ਪੜ੍ਹੋ: Balkaur Singh On Police: ਸਿੱਧੂ ਦੀ ਬਰਸੀ 'ਤੇ ਹੋਣ ਵਾਲੇ ਇਕੱਠ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਪ੍ਰਸ਼ਾਸਨ