ਸੰਗਰੂਰ: ਮਲੇਰਕੋਟਲਾ ਦੇ ਮਾਨਾ ਫੰਡ ਕੋਲ ਰਹਿ ਰਹੇ ਇੱਕ ਗਰੀਬ ਪਰਿਵਾਰ ਦੀ ਮਾਂ ਲਾਚਾਰ ਅਤੇ ਬੇਵੱਸ ਹੈ ਕਿਉਂਕਿ ਉਹ ਆਪਣੇ ਬਿਮਾਰ ਨੌਜਵਾਨ ਪੁੱਤ ਦਾ ਇਲਾਜ ਨਹੀਂ ਕਰਵਾ ਪਾ ਰਹੀ, ਜੋ ਕਿ ਇੱਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਪੂਰਾ ਇਲਾਜ ਨਾ ਹੋਣ ਕਰਕੇ ਅੱਜ ਵੀ ਅਧੂਰੇ ਇਲਾਜ ਕਾਰਨ ਮੰਜੇ 'ਤੇ ਪਿਆ ਹੈ।
ਮਾਂ ਨੇ ਆਪਣੇ ਪੁੱਤ ਦੇ ਇਲਾਜ ਲਈ ਘਰ ਬਾਰ ਸੱਭ ਕੁੱਝ ਵੇਚ ਦਿੱਤਾ ਹੈ। ਹੁਣ ਕਿਰਾਏ ਦੇ ਮਕਾਨ 'ਤੇ ਰਹਿ ਰਹੀ ਮਾਂ ਆਪਣੇ ਪੁੱਤ ਨੂੰ ਮੰਜੇ 'ਤੇ ਪਈ ਹਰ ਵਕਤ ਵੇਖਦੀ ਰਹਿੰਦੀ ਹੈ ਅਤੇ ਤਰਲੇ ਪਾਉਂਦੀ ਰਹਿੰਦੀ ਹੈ ਕਿ ਸ਼ਾਇਦ ਕੋਈ ਇਸ ਦੇ ਬੇਟੇ ਦਾ ਇਲਾਜ ਕਰਵਾ ਸਕੇ।
ਇਸ ਨੌਜਵਾਨ ਦੇ ਇਲਾਜ ਲਈ ਡਾਕਟਰਾਂ ਵੱਲੋਂ ਪੰਜ ਲੱਖ ਰੁਪਏ ਦਾ ਇਲਾਜ ਦੱਸਿਆ ਗਿਆ ਹੈ। ਕਿਉਂਕਿ ਹਾਜਸੇ ਕਾਰਨ ਇਸ ਨੌਦਵਾਨ ਦੇ ਸਿਰ 'ਚ ਗੰਭੀਰ ਸੱਟ ਲੱਗੀ ਹੈ। ਹੁਣ ਇਹ ਮਾਂ ਆਪਣੇ ਬੇਟੇ ਦੇ ਇਲਾਜ ਲਈ ਲੋਕਾਂ ਤੋਂ ਵੀ ਮਦਦ ਦੀ ਗੁਹਾਰ ਲਗਾ ਰਹੀ ਹੈ।