ਸੰਗਰੂਰ: ਪ੍ਰੀਖਿਆ ਦੇ ਸਮੇਂ ਨੌਜਵਾਨ ਲੜਕੇ-ਲੜਕੀਆਂ ਵੱਲੋਂ ਅਕਸਰ ਹੀ ਧਾਰਮਿਕ ਸਥਾਨਾਂ ਉੱਤੇ ਪਾਸ ਹੋਣ ਲਈ ਅਰਦਾਸ ਕੀਤੀ ਜਾਂਦੀ ਹੈ ਕਿ ਅਸੀਂ ਵਧੀਆਂ ਨੰਬਰਾਂ ਨਾਲ ਪਾਸ ਹੋ ਜਾਈਏ। ਸੰਗਰੂਰ ਜਿਲ੍ਹੇ ਦੇ ਹਲਕਾ ਸੁਨਾਮ ਦੇ 8 ਮੁੰਡੇ ਜੋ ਕਿ ਗੁਰਦੁਆਰਾ ਪਾਤਸ਼ਾਹੀ ਨੌਵੀਂ ਫੱਗੂਵਾਲਾ ਵਿਖੇ ਪਾਸ ਹੋਣ ਤੋਂ ਬਾਅਦ ਅਰਦਾਸ ਕਰਨ ਗਏ। ਇਸੇ ਦੌਰਾਨ ਹੀ ਇਹ 8 ਨੌਜਵਾਨ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਨਹਾਉਣ ਲੱਗੇ, ਨਹਾਉਣ ਦੌਰਾਨ ਹੀ ਸਰੋਵਰ ’ਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ।
ਦਸਵੀਂ ਦੀ ਪ੍ਰੀਖਿਆ ਪਾਸ ਹੋਣ ਤੋਂ ਬਾਅਦ ਅਰਦਾਸ ਕਰਨ ਆਏ:- ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਐਤਵਾਰ ਦੀ ਛੁੱਟੀ ਹੋਣ ਕਾਰਨ ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ ਉਪਰ ਸਥਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਦਸਵੀਂ ਦੀ ਪ੍ਰੀਖਿਆ ’ਚੋਂ ਪਾਸ ਹੋਏ 8 ਮੁੰਡੇ ਵਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਏ ਸਨ। ਸ਼ੁਕਰਾਨਾ ਕਰਨ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਸੋਚਿਆ ਕਿ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਖੇ ਇਸ਼ਨਾਨ ਕੀਤਾ ਜਾਵੇ। ਜਿਸ ਤਰ੍ਹਾਂ ਹੀ ਇਹ ਨੌਜਵਾਨ ਇਸ਼ਨਾਨ ਕਰਨ ਦੇ ਲਈ ਸਰੋਵਰ ਵਿਚ ਗਏ ਤਾਂ ਇਨ੍ਹਾਂ ਵਿੱਚੋਂ 2 ਨੌਜਵਾਨ ਸਰੋਵਰ ਵਿੱਚ ਡੁੱਬ ਗਏ। ਜਿਸ ਤੋਂ ਬਾਅਦ ਨੌਜਵਾਨਾਂ ਦਾ ਰੋਣਾ ਸੁਣ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਇਕੱਠੀ ਹੋਈ ਤੇ ਨੌਜਵਾਨਾਂ ਨੂੰ ਕੱਢ ਕੇ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
- Anti Terrorism Day 2023: ਕੀ ਪੰਜਾਬ ਵਿਚ ਮੁੜ ਤੋਂ ਪੈਰ ਪਸਾਰ ਸਕਦੀ ਹੈ ਅੱਤਵਾਦੀ ਅਤੇ ਖਾਲਿਸਤਾਨੀ ਮੁਹਿੰਮ ? ਖਾਸ ਰਿਪੋਰਟ
- Golden Temple Assault Video: ਹਰਿਮੰਦਰ ਸਾਹਿਬ ਵਿਖੇ ਪਰਵਾਸੀ ਕੋਲੋਂ ਬਰਾਮਦ ਹੋਇਆ ਤੰਬਾਕੂ, ਸੇਵਾਦਾਰਾਂ ਨੇ ਕੱਢਿਆ ਬਾਹਰ
- Hemkund Sahib: ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, ਜਾਣੋ ਗੁਰਦੁਆਰਾ ਸਾਹਿਬ ਦੀ ਮਹੱਤਤਾ ਤੇ ਇਸ ਦਾ ਅਰਥ
2 ਮੁੰਡੇ ਸਰੋਵਰ ’ਚ ਡੁੱਬੇ:- ਇਸ ਘਟਨਾ ਬਾਰੇ ਦੱਸਿਆ ਗੁਰੂ ਘਰ ਦੇ ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਇਹ ਮੁੰਡੇ ਗੁਰੂਘਰ ਦੇ ਸਰੋਵਰ ’ਚ ਇਸ਼ਨਾਨ ਕਰਨ ਲੱਗੇ। ਇਸ ਦੌਰਾਨ ਇਨ੍ਹਾਂ ’ਚੋਂ 2 ਮੁੰਡੇ ਸਰੋਵਰ ’ਚ ਡੁੱਬ ਗਏ। ਜਿਸ ਸਬੰਧੀ ਉਨ੍ਹਾਂ ਗੁਰੂਘਰ ’ਚ ਅਨਸਾਊਸਮੈਂਟ ਕੀਤੀ ਤੇ ਮੌਕੇ 'ਤੇ ਪਹੁੰਚੇ ਲੋਕਾਂ ਨੇ ਤੁਰੰਤ ਇਨ੍ਹਾਂ ਮੁੰਡਿਆਂ ਨੂੰ ਬਚਾਉਣ ਲਈ ਅਭਿਆਨ ਸ਼ੁਰੂ ਕਰ ਦਿੱਤਾ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਇੱਥੇ ਸਿਰਫ਼ ਇਕ ਮੁੰਡੇ ਨੂੰ ਹੀ ਸੁਰੱਖਿਅਤ ਬਾਹਰ ਕੱਢਿਆ ਗਿਆ ਜਦਕਿ ਦੋ ਮੁੰਡਿਆਂ ਜਸਕਰਨ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਰੇਤਗੜ੍ਹ ਤੇ ਅਕਸ਼ੇ ਪੁੱਤਰ ਮੋਹਨ ਮੋਤੀਆਂ ਦੀ ਸਰੋਵਰ ’ਚ ਡੁੱਬਣ ਕਾਰਨ ਮੌਤ ਹੋ ਗਈ। ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਗੱਲ ਦੀ ਜਾਣਕਾਰੀ ਸਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।