ETV Bharat / state

ਅਭੀਪੁਰ ਦੇ ਪਿੰਡਵਾਸੀਆਂ ਨੇ ਵਿਧਾਇਕ ਕੰਵਰ ਸੰਧੂ 'ਤੇ ਪੱਖਪਾਤੀ ਰਾਜਨੀਤੀ ਦੇ ਦੋਸ਼ ਲਗਾਏ

ਕੁਰਾਲੀ ਦੇ ਪਿੰਡ ਅਭੀਪੁਰ 'ਚ ਮਾਈਨਿੰਗ ਦੇ ਬੰਦ ਹੋਣ ਨਾਲ ਪਿੰਡ ਵਾਸੀਆਂ ਤੇ ਕਰੈਸ਼ਰ ਮਾਲਕਾਂ ਨੇ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ 'ਚ ਵਿਧਾਇਕ ਕੰਵਰ ਸਿਧੂ ਵਿਰੁੱਧ ਗੁੱਸਾ ਜ਼ਾਹਿਰ ਕੀਤਾ ਗਿਆ।

protest
author img

By

Published : Nov 23, 2019, 4:38 AM IST

ਕੁਰਾਲੀ: ਪਿੰਡ ਅਭੀਪੁਰ ਦੇ ਪਿੰਡ ਵਾਸੀਆਂ ਅਤੇ ਕਰੈਸ਼ਰ ਮਾਲਕਾਂ ਤੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ 'ਚ ਨਾਅਰੇਬਾਜ਼ੀ ਦੌਰਾਨ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕ ਕੰਵਰ ਸੰਧੂ ਵਿਰੁੱਧ ਆਪਣਾ ਗੁੱਸਾ ਜ਼ਾਹਿਰ ਕੀਤਾ।

ਜਵਾਬੀ ਕਾਰਵਾਈ ਦੌਰਾਨ ਕਿਹਾ ਕਿ ਵਿਧਾਇਕ ਕੰਵਰ ਸੰਧੂ ਕੋਝੀ ਰਾਜਨੀਤੀ ਕਰਕੇ ਪਿੰਡ ਵਾਸੀਆਂ ਵਿਚਕਾਰ ਲੜਾਈ ਝਗੜਾ ਕਰਵਾ ਰਹੇ ਹਨ। ਇਸ ਦਾ ਖਮਿਆਜ਼ਾ ਦੋਨੋਂ ਧਿਰਾਂ ਨੂੰ ਆਪਣੀ ਸਰੀਰਕ ਅਤੇ ਮਾਲੀ ਨੁਕਸਾਨ ਨਾਲ ਚੁਕਾਉਣਾ ਪੈ ਰਿਹਾ ਹੈ।

ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜੀ ਦੌਰਾਨ ਕਿਹਾ ਕਿ ਅਸੀਂ ਕਰਜ਼ਾ ਚੁੱਕ ਕੇ ਇਹ ਲੱਖਾਂ ਰੁਪਏ ਦੇ ਟਿੱਪਰ ਖ਼ਰੀਦੇ ਹਨ। ਪ੍ਰਸ਼ਾਸਨ ਵੱਲੋਂ ਹੋਈ ਇਸ ਸਖ਼ਤੀ ਕਰਨ ਨਾਲ ਕੰਮ ਬਿਲਕੁਲ ਖ਼ਰਾਬ ਹੋ ਗਿਆ ਹੈ। ਇਸ ਦੀ ਕਿਸ਼ਤ ਨੂੰ ਕੱਢਣਾ ਮੁਸ਼ਕਲ ਹੋ ਗਿਆ ਹੈ।

ਇਹ ਵੀ ਪੜ੍ਹੋ:ਫ਼ਤਿਹਗੜ੍ਹ ਸਾਹਿਬ 'ਚ ਹੋਏ ਸਮਾਨਤਾ ਦੇ ਮੇਲੇ ਦਾ ਹਿੱਸਾ ਬਣੇ ਦਿਵਿਆਂਗ, ਨੇਤਰਹੀਣ ਤੇ ਕਿੰਨਰ

ਹਰਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਲੰਘੀਆਂ ਸਰਪੰਚੀ ਚੋਣਾਂ ਦੌਰਾਨ ਉਨ੍ਹਾਂ ਸਰਪੰਚ ਉਮੀਦਵਾਰ ਜਸਪਾਲ ਕੌਰ ਦੀ ਮੱਦਦ ਕੀਤੀ ਸੀ ਜੋ ਕਿ ਜਿੱਤ ਕੇ ਸਰਪੰਚ ਚੁਣੇ ਗਏ ਸਨ। ਇਸ ਦੇ ਨਾਲ ਹੀ ਵਿਰੋਧੀ ਧਿਰ ਆਪਣੇ ਉਮੀਦਵਾਰ ਦੀ ਹਾਰ ਤੋਂ ਬੌਖਲਾ ਗਏ ਹਨ ਇਸ ਦੌਰਾਨ ਉਹ ਲੋਕਾਂ ਨੂੰ ਭੜਕਾ ਕੇ ਉਨ੍ਹਾਂ ਦੇ ਕਾਰੋਬਾਰ ਨੂੰ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ।

ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਦਰਜ ਹੋਏ ਝੂਠੇ ਪਰਚਿਆਂ ਨੂੰ ਰੱਦ ਕੀਤੇ ਜਾਣੇ ਚਾਹੀਦੇ ਹਨ। ਇਸ ਸਬੰਧੀ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਲੋਕ ਕਾਫੀ ਸਮੇਂ ਤੋਂ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਇਸ ਦਾ ਉਹ ਵਿਰੋਧ ਕਰਦੇ ਆ ਰਹੇ ਹਨ ਇਸ ਦੇ ਵਿਰੋਧ ਕਾਰਨ ਹੀ ਉਨ੍ਹਾਂ ਤੇ ਕਈ ਵਾਰ ਹਮਲੇ ਹੋ ਚੁੱਕੇ ਹਨ।

ਇਸ ਸਬੰਧੀ ਜਦੋਂ ਵਿਧਾਇਕ ਕੰਵਰ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਅਜਿਹੀ ਕੋਝੀ ਰਾਜਨੀਤੀ ਤੋਂ ਬਹੁਤ ਦੂਰ ਰਹਿੰਦਾ। ਜਿਨ੍ਹਾਂ ਲੋਕਾਂ ਵੱਲੋਂ ਇਹ ਦੋਸ਼ ਲਗਾਏ ਗਏ ਹਨ ਮੈਂ ਉਨ੍ਹਾਂ ਨੂੰ ਜਾਣਦਾ ਤੱਕ ਨਹੀਂ। ਇਹ ਸਾਰੇ ਦੋਸ਼ ਮੈਨੂੰ ਬਦਨਾਮ ਕਰਨ ਲਈ ਲਗਾਏ ਗਏ ਹਨ ਕਿਉਂਕਿ ਮੈਂ ਸ਼ੁਰੂ ਤੋਂ ਹੀ ਨਾਜਾਇਜ਼ ਮਾਈਨਿੰਗ ਵਿਰੁੱਧ ਹਾਂ ਅਤੇ ਇਸ ਦੇ ਵਿਰੁੱਧ ਅੱਗੇ ਵੀ ਕੰਮ ਕਰਦਾ ਰਹਾਂਗਾ।

Intro: ਵਿਧਾਇਕ ਕੰਵਰ ਸੰਧੂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਕੁਰਾਲੀ : ਨੇੜਲੇ ਪਿੰਡ ਅਭੀਪੁਰ ਦੇ ਪਿੰਡ ਵਾਸੀਆਂ ਅਤੇ ਕਰੈਸ਼ਰ ਮਾਲਕਾਂ ਅਤੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਮਿਲ ਕੇ ਇੱਕ ਰੋਸ ਪ੍ਰਦਰਸ਼ਨ ਕੀਤਾ।ਇਸ ਰੋਸ ਪ੍ਰਦਰਸ਼ਨ ਦੌਰਾਨ ਨਾਅਰੇ ਬਾਜ਼ੀ ਕਰਦਿਆਂ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕ ਕੰਵਰ ਸੰਧੂ ਖਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ।Body:ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਕੰਵਰ ਸੰਧੂ ਕੋਝੀ ਰਾਜਨੀਤੀ ਕਰਕੇ ਪਿੰਡ ਵਾਸੀਆਂ ਵਿਚਕਾਰ ਲੜਾਈ ਝਗੜਾ ਕਰਵਾ ਰਹੇ ਹਨ। ਜਿਸ ਦਾ ਖਮਿਆਜ਼ਾ ਦੋਨੋਂ ਧਿਰਾਂ ਨੂੰ ਆਪਣੀ ਸਰੀਰਕ ਅਤੇ ਮਾਲੀ ਨੁਕਸਾਨ ਨਾਲ ਚੁਕਾਉਣਾ ਪੈ ਰਿਹਾ ਹੈ।ਬਲਕਾਰ ਸਿੰਘ ਮਾਵੀ, ਸਰਪੰਚ ਜਗਪਾਲ ਕੌਰ, ਸਾਬਕਾ ਸਰਪੰਚ ਜਗਦੀਪ ਸਿੰਘ ਅਭੀਪੁਰ, ਸਾਬਕਾ ਸਰਪੰਚ ਪਿਆਰਾ ਸਿੰਘ, ਨਿੰਮਾ ਸਿੰਘ ਗੋਚਰ, ਮਲਕੀਤ ਸਿੰਘ, ਦਰਸ਼ਨ ਸਿੰਘ, ਬਹਾਦਰ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਜਗਦੀਪ ਸਿੰਘ ਪੰਚ, ਸੁਖਪਾਲ ਸਿੰਘ, ਬੌਬੀ ਖਿਜ਼ਰਾਬਾਦ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅਸੀਂ ਕਰਜ਼ਾ ਚੁੱਕਕੇ ਇਹ ਲੱਖਾਂ ਰੁਪਏ ਦੇ ਟਿੱਪਰ ਖਰੀਦੇ ਸਨ। ਪ੍ਰਸ਼ਾਸਨ ਦੀ ਸਖਤੀ ਕਾਰਨ ਸਾਡਾ ਕੰਮ ਬਿਲਕੁਲ ਫ਼ੇਲ੍ਹ ਹੋ ਚੁੱਕਿਆ ਹੈ।ਜਿਨ੍ਹਾਂ ਦੀ ਹੁਣ ਕਿਸਤ ਕੱਢਣਾ ਵੀ ਮੁਸ਼ਕਿਲ ਹੋ ਚੁੱਕੀ ਹੈ। ਪਿਛਲੇ ਦਿਨੀਂ ਹੋਏ ਝਗੜੇ ਸਬੰਧੀ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਲੰਘੀਆਂ ਸਰਪੰਚੀ ਚੋਣਾਂ ਦੌਰਾਨ ਉਨ੍ਹਾਂ ਸਰਪੰਚ ਉਮੀਦਵਾਰ ਜਸਪਾਲ ਕੌਰ ਦੀ ਮੱਦਦ ਕੀਤੀ ਸੀ ਜੋ ਕਿ ਜਿੱਤ ਕੇ ਸਰਪੰਚ ਚੁਣੇ ਗਏ ਸਨ। ਇਸ ਦੇ ਨਾਲ ਹੀ ਵਿਰੋਧੀ ਧਿਰ ਆਪਣੇ ਉਮੀਦਵਾਰ ਦੀ ਹਾਰ ਤੋਂ ਬੌਖਲਾ ਕੇ ਉਨ੍ਹਾਂ ਨਾਲ ਜ਼ਿੱਦ ਕਰਨ ਲੱਗ ਪਈ ਜਿਸ ਦੇ ਚੱਲਦਿਆਂ ਉਹ ਲੋਕਾਂ ਨੂੰ ਭੜਕਾ ਕੇ ਉਨ੍ਹਾਂ ਦੇ ਕਾਰੋਬਾਰ ਨੂੰ ਨਾਜਾਇਜ਼ ਮਾਈਨਿੰਗ ਦਾ ਹਊਆ ਬਣਾ ਕੇ ਬੰਦ ਕਰਵਾਉਣਾ ਚਾਹੁੰਦੀ ਹੈ।ਉਨ੍ਹਾਂ ਦੱਸਿਆ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਮਾਈਨਿੰਗ ਦਾ ਕੰਮ ਬੰਦ ਹੋ ਚੁੱਕਾ ਹੈ।ਉਹ ਸਿਰਫ਼ ਰੋਪੜ ਸਾਈਡ ਤੋਂ ਆਪਣੇ ਟਿੱਪਰਾਂ ਰਾਹੀਂ ਰੇਤਾ ਬਜਰੀ ਕਿਰਾਏ ਤੇ ਢੋਣ ਦਾ ਕੰਮ ਕਰਦੇ ਹਨ ਜੋ ਕੀ ਬਿਲਕੁਲ ਜਾਇਜ਼ ਹੈ।ਉਨ੍ਹਾਂ ਕਿਹਾ ਕਿ ਰਸਤੇ ਵਿੱਚ ਪੈਂਦੇ ਦੋ ਟੋਲ ਪਲਾਜਿਆਂ ਤੋਂ ਬਚਣ ਲਈ ਉਹ ਪਿੰਡਾਂ ਵਿੱਚੋਂ ਹੋ ਕੇ ਆਉਂਦੇ ਹਨ।ਇਸ ਕੰਮ ਤੇ ਵੀ ਇਨ੍ਹਾਂ ਲੋਕਾਂ ਨੂੰ ਇਤਰਾਜ਼ ਹੈ।ਜਿਸ ਕਰਕੇ ਇਹ ਰਸਤੇ ਵਿੱਚ ਸਾਡੀਆਂ ਗੱਡੀਆਂ ਨੂੰ ਘੇਰ ਕੇ ਉਨ੍ਹਾਂ ਦੇ ਡਰਾਈਵਰਾਂ ਨਾਲ ਮਾਰ ਕੁਟਾਈ ਕਰਦੇ ਹਨ।ਇਨ੍ਹਾਂ ਲੋਕਾਂ ਦਾ ਪ੍ਰੇਸ਼ਾਨ ਕਰਨ ਦਾ ਮੁੱਖ ਮਕਸਦ ਸਾਡੇ ਕੋਲੋਂ ਪੈਸਾ ਲੈਣਾ ਹੈ।ਉਨ੍ਹਾਂ ਕਿਹਾ ਕਿ ਦੂਜੀ ਧਿਰ ਦੇ ਰਾਮ ਸਿੰਘ ਨੇ ਸਾਡੇ ਕੋਲੋਂ ਪਹਿਲਾਂ ਇੱਕ ਲੱਖ ਰੁਪਏ ਪਿੰਡ ਦੇ ਵਿਕਾਸ ਅਤੇ ਗੁਰੂ ਘਰ ਦੀ ਸੇਵਾ ਲਈ ਲਏ ਸਨ। ਜਿਸ ਦਾ ਉਹ ਹਿਸਾਬ ਦੇਣ ਤੋਂ ਭੱਜ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਸਾਡੇ ਉੱਤੇ ਹਮਲੇ ਕੀਤੇ ਜਾਂਦੇ ਹਨ ਅਤੇ ਫੇਰ ਸਾਡੇ ਉੱਤੇ ਹੀ ਪਰਚੇ ਦਰਜ ਕਰਵਾ ਦਿੱਤੇ ਜਾਂਦੇ ਹਨ ਜੋ ਕਿ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ।ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਦਰਜ ਹੋਏ ਝੂਠੇ ਪਰਚਿਆਂ ਨੂੰ ਰੱਦ ਕੀਤੇ ਜਾਣੇ ਚਾਹੀਦੇ ਹਨ।ਇਸ ਸਬੰਧੀ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਲੋਕ ਕਾਫੀ ਸਮੇਂ ਤੋਂ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਜਿਸ ਦਾ ਉਹ ਵਿਰੋਧ ਕਰਦੇ ਆ ਰਹੇ ਹਨ ਇਸ ਦੇ ਵਿਰੋਧ ਕਾਰਨ ਹੀ ਉਨ੍ਹਾਂ ਤੇ ਕਈ ਵਾਰ ਹਮਲੇ ਹੋ ਚੁੱਕੇ ਹਨ।ਰਾਮ ਸਿੰਘ ਨੇ ਇਨ੍ਹਾਂ ਵੱਲੋਂ ਲਗਾਏ ਪੈਸਿਆਂ ਸਬੰਧੀ ਅਤੇ ਹੋਰ ਸਾਰੇ ਦੋਸ਼ ਬੇਬੁਨਿਆਦ ਹਨ।ਇਸ ਸਬੰਧੀ ਜਦੋਂ ਵਿਧਾਇਕ ਕੰਵਰ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਅਜਿਹੀ ਕੋਝੀ ਰਾਜਨੀਤੀ ਤੋਂ ਬਹੁਤ ਦੂਰ ਰਹਿੰਦਾ। ਜਿਨ੍ਹਾਂ ਲੋਕਾਂ ਵੱਲੋਂ ਇਹ ਦੋਸ਼ ਲਗਾਏ ਗਏ ਹਨ ਮੈਂ ਉਨ੍ਹਾਂ ਨੂੰ ਜਾਣਦਾ ਤੱਕ ਨਹੀਂ।ਇਹ ਸਾਰੇ ਦੋਸ਼ ਮੈਨੂੰ ਬਦਨਾਮ ਕਰਨ ਲਈ ਲਗਾਏ ਗਏ ਹਨ ਕਿਉਂਕਿ ਮੈਂ ਸ਼ੁਰੂ ਤੋਂ ਹੀ ਨਾਜਾਇਜ਼ ਮਾਈਨਿੰਗ ਦੇ ਖਿਲਾਫ ਹਾਂ ਅਤੇ ਇਸ ਦੇ ਖਿਲਾਫ ਅੱਗੇ ਵੀ ਕੰਮ ਕਰਦਾ ਰਹਾਂਗਾ।

Conclusion:ਫੋਟੋ ਕੈਪਸ਼ਨ 02 : ਪਿੰਡ ਅਭੀਪੁਰ ਦੇ ਵਸਨੀਕ ਅਤੇ ਕਰੈਸ਼ਰ ਮਾਲਕ ਰੋਸ ਪ੍ਰਦਰਸ਼ਨ ਕਰਦੇ ਹੋਏ।
ETV Bharat Logo

Copyright © 2024 Ushodaya Enterprises Pvt. Ltd., All Rights Reserved.