ਸਾਹਿਬਜਾਦਾ ਅਜੀਤ ਸਿੰਘ ਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 30 ਅਪ੍ਰੈਲ ਤੋਂ ਪਹਿਲਾਂ 9ਵੀਂ ਤੇ 11ਵੀਂ ਕਲਾਸ ਦੇ ਨਤੀਜੇ ਅਪਲੋਡ ਕਰਨ ਨਹੀਂ ਤਾਂ ਜੁਰਮਾਨਾ ਦੇਣਾ ਪਵੇਗਾ। ਬੋਰਡ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹੁਣ ਜਦੋਂ ਨਿਰਧਾਰਿਤ ਮਿਤੀ 'ਚ ਦੋ ਦਿਨ ਬਚੇ ਹਨ ਤਾਂ ਸਕੂਲਾਂ ਨੂੰ ਫਿਰ ਤੋਂ ਯਾਦ ਕਰਵਾਇਆ ਗਿਆ ਹੈ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਸੈਸ਼ਨ 2020-21 ਲਈ ਨੌਵੀਂ ਤੇ 11ਵੀਂ ਕਲਾਸ ਦੇ ਵਿਦਿਆਰਥੀਆਂ ਦੇ ਨਤੀਜੇ ਸਕੂਲਾਂ ਵੱਲੋ ਲਾਗਇਨ ਆਈਡੀ ’ਤੇ 30 ਅਪ੍ਰੈਲ ਤਕ ਅਪਲੋਡ ਕਰ ਦਿੱਤੇ ਜਾਣ।
ਇਕ ਵਾਰ ਸਕੂਲ ਜਦੋਂ ਨਤੀਜੇ ਅਪਲੋਡ ਕਰ ਲੈਂਦਾ ਹੈ ਤਾਂ ਇਸ ਨੂੰ ਦੁਬਾਰਾ ਚੈੱਕ ਕਰੇ ਤਾਂ ਜੋ ਕਿਸੇ ਗ਼ਲਤੀ ਦੀ ਗੁੰਜਾਇਸ਼ ਨਾ ਰਹਿ ਸਕੇ ਕਿਉਂਕਿ ਇਸ ਵਾਰ ਡਾਟਾ ਅਪਲੋਡ ਹੋਣ ਉਪਰੰਤ ਉਸ ’ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾ ਸਕੇਗਾ। ਜਿਨ੍ਹਾਂ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਉਨ੍ਹਾਂ ਦਾ ਨਤੀਜਾ ਆਰਐੱਲ ਸੂਚੀ ’ਚ ਰੱਖਿਆ ਜਾਵੇ। ਕੰਪਾਰਟਮੈਂਟ ਵਾਲਾ ਵਿਸ਼ਾ ਪਾਸ ਕਰਨ ਤੋਂ ਬਾਅਦ ਹੀ ਵਿਦਿਆਰਥੀਆਂ ਦਾ ਨਤੀਜਾ ਅਪਲੋਡ ਹੋ ਸਕੇਗਾ। ਪੀਐੱਸਈਬੀ ਨੇ ਕਿਹਾ ਕਿ ਨਿਰਧਾਰਿਤ ਤਾਰੀਖ ਤੋਂ ਬਾਅਦ ਨਤੀਜਾ ਅਪਲੋਡ ਕਰਨ ਵਾਲੇ ਸਕੂਲਾਂ ਨੂੰ ਜੁਰਮਾਨਾ ਦੇਣਾ ਪਵੇਗਾ। ਇਕ ਵਾਰ ਸਕੂਲ ਜਦੋਂ ਨਤੀਜੇ ਅਪਲੋਡ ਕਰ ਲੈਂਦਾ ਹੈ ਤਾਂ ਇਸ ਨੂੰ ਦੁਬਾਰਾ ਚੈੱਕ ਕਰੇ ਤਾਂ ਜੋ ਕਿਸੇ ਗ਼ਲਤੀ ਦੀ ਗੁੰਜਾਇਸ਼ ਨਾ ਰਹਿ ਸਕੇ ਕਿਉਂਕਿ ਇਸ ਵਾਰ ਡਾਟਾ ਅਪਲੋਡ ਹੋਣ ਉਪਰੰਤ ਉਸ ’ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ।