ਮੁਹਾਲੀ: ਸੈਕਟਰ 70 ਦੇ ਪਿੰਡ ਮਟੌਰ ਵਿੱਚ ਪੈਂਦੇ ਬਾਬਾ ਬਾਲ ਭਾਰਤੀ ਪ੍ਰਾਚੀਨ ਸ਼ਿਵ ਮੰਦਰ ਵਿੱਚ ਅਲੱਗ-ਅਲੱਗ ਲੱਗੀਆਂ 6 ਗੋਲਕਾਂ ਵਿੱਚੋਂ ਚੜ੍ਹਾਵਾ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਚੋਰੀ ਦੀ ਪੂਰੀ ਵਾਰਦਾਤ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕੇ ਮੰਦਿਰ ਦੇ ਪੁਜਾਰੀ ਹੁਕਮ ਚੰਦ ਵੱਲੋਂ ਰਾਤ ਨੂੰ ਮੰਦਰ ਬੰਦ ਕਰਕੇ ਪੂਰੀ ਤਰ੍ਹਾਂ ਤਾਲੇ ਲਗਾਏ ਸਨ ਅਤੇ ਜਦੋਂ ਸਵੇਰੇ 5 ਵਜੇ ਦੇ ਕਰੀਬ ਮੰਦਰ ਖੋਲ੍ਹਿਆ ਤਾਂ ਦੇਖਿਆ ਕਿ ਮੰਦਰ ਦੀਆਂ ਗੋਲਕਾਂ ਦੇ ਤਾਲੇ ਟੁੱਟੇ ਹੋਏ ਹਨ ਅਤੇ ਚੋਰਾਂ ਵੱਲੋਂ ਗੋਲਕਾਂ ਵਿਚੋਂ ਚੜ੍ਹਾਵਾ ਚੋਰੀ ਕਰ ਲਿਆ ਗਿਆ ਹੈ।
ਇਹ ਵੀ ਪੜੋ: ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਨੌਜਵਾਨ ਦਿੱਲੀ ਰਵਾਨਾ
ਉਨ੍ਹਾਂ ਦੱਸਿਆ ਕਿ ਹੈ ਪਿਛਲੇ ਕੁਝ ਦਿਨ ਪਹਿਲਾਂ ਲੰਘੇ ਸ਼ਿਵਰਾਤਰੀ ਦਾ ਤਿਉਹਾਰ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿੱਚ ਨਤਮਸਤਕ ਹੋਏ ਸਨ। ਜੋ ਕਿਸੇ ਕਾਰਨਾਂ ਕਾਰਨ ਸ਼ਿਵਰਾਤਰੀ ਦਾ ਚੜ੍ਹਾਵਾ ਵੀ ਇਨ੍ਹਾਂ ਗੋਲਕਾਂ ਵਿੱਚੋ ਹਾਲੇ ਤੱਕ ਕੱਢਿਆ ਨਹੀਂ ਗਿਆ ਸੀ। ਉਨ੍ਹਾਂ ਦੱਸਿਆ ਕਿ ਗੋਲਕਾਂ ਵਿਚੋਂ ਅਨੁਮਾਨ ਹਨ 35 ਤੋਂ ਲੈ ਕੇ 40 ਹਜ਼ਾਰ ਰੁਪਏ ਤੱਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿਨ-ਪ੍ਰਤੀ-ਦਿਨ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਜੋ ਹੁਣ ਧਾਰਮਿਕ ਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ।