ਮੁਹਾਲੀ: ਕੁਰਾਲੀ 'ਚ ਬੀਤੇ ਦਿਨੀਂ ਅਵਾਰਾ ਸਾਨ੍ਹਾਂ ਦੀ ਆਪਸੀ ਲੜਾਈ ਹੋਣ ਕਾਰਨ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸਥਾਨਕ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਹਾਦਸਾ ਵਿਸ਼ਵਕਰਮਾ ਮੰਦਰ ਦੇ ਵਾਰਡ ਨੰ. 6 'ਚ ਦੋ ਸਾਨ੍ਹਾਂ ਦੀ ਆਪਸੀ ਲੜਾਈ ਕਾਰਨ ਵਾਪਰਿਆ। ਇਸ ਦੌਰਾਨ ਘਰ ਬਾਹਰ ਖੜੀ ਸੈਂਟਰੋ ਕਾਰ ਪੀ.ਬੀ 23 ਈ 3415 ਦਾ ਨੁਕਸਾਨ ਹੋ ਗਿਆ।
ਇਹ ਵੀ ਪੜ੍ਹੋ: ਭੁਨਰਹੇੜੀ ਬੀੜ 'ਚ ਫੈਂਸਿੰਗ ਦਾ ਕੰਮ ਸ਼ੁਰੂ ਹੋਇਆ
ਕਾਰ ਦੇ ਮਾਲਕ ਗੁਰਦੇਵ ਸਿੰਘ ਰਾਮਗੜ੍ਹੀਆਂ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਤਿਆਰ ਹੋ ਕੇ ਆਪਣੀ ਦੁਕਾਨ 'ਤੇ ਜਾਣ ਲਈ ਘਰੋਂ ਬਾਹਰ ਨਿਕਲੇ ਤਾਂ ਉਨ੍ਹਾਂ ਵੇਖਿਆ ਕਿ ਦੋ ਸਾਨ੍ਹ ਆਪਸ ਵਿੱਚ ਉਲਝ ਰਹੇ ਸੀ। ਉਦੋਂ ਹੀ ਸਾਨ੍ਹਾਂ ਨੇ ਉਨ੍ਹਾਂ ਦੀ ਸੈਂਟਰੋ ਗੱਡੀ ਦਾ ਪਿੱਛਲਾ ਸ਼ੀਸ਼ਾ ਤੋੜ ਦਿੱਤਾ।
ਸਥਾਨਕ ਨਿਵਾਸੀਆਂ ਨੇ ਨਗਰ ਕੌਂਸਲ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ 'ਤੇ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਦੋਂ ਗਉਸੈਸ ਵਸੂਲ ਕਰ ਰਹੀ ਹੈ ਤਾਂ ਇਸ 'ਤੇ ਕੰਮ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਵਾਰਾ ਪਸ਼ੂਆਂ ਕਰਕੇ ਸ਼ਹਿਰ ਵਾਸੀਆਂ ਨੂੰ ਜਾਨ ਮਾਲ ਦਾ ਵੀ ਨੁਕਸਾਨ ਹੋ ਸਕਦਾ ਹੈ।