ETV Bharat / state

ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪਹੁੰਚੀ ਮੋਹਾਲੀ - first batch of corona vaccine reached Mohali

ਮੰਗਲਵਾਰ ਨੂੰ ਕੋਵਿਸ਼ਿਲਡ ਟੀਕੇ ਦੀ ਪਹਿਲੀ ਖੇਪ ਮਹਾਂਰਾਸ਼ਟਰਾ ਦੇ ਪੁਣੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਪਹੁੰਚ ਚੁੱਕੀ ਹੈ। ਪਹਿਲੀ ਖੇਪ ਵਿੱਚ 12 ਹਜ਼ਾਰ ਡੋਜ਼ ਪਹੁੰਚੇ ਹਨ।

ਫ਼ੋਟੋ
ਫ਼ੋਟੋ
author img

By

Published : Jan 12, 2021, 7:45 PM IST

Updated : Jan 12, 2021, 9:31 PM IST

ਮੋਹਾਲੀ: ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਭਾਰਤ 'ਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਭਾਵੇਂ 16 ਜਨਵਰੀ ਤੋਂ ਸ਼ੁਰੂ ਹੋਵੇਗਾ, ਪਰ ਕੋਰੋਨਾ ਵਾਇਰਸ ਨਾਲ ਜੰਗ ਦੀ ਸ਼ੁਰੂਆਤ ਅੱਜ ਤੋਂ ਹੀ ਹੋ ਚੁੱਕੀ ਹੈ। ਮੰਗਲਵਾਰ ਨੂੰ ਕੋਵਿਸ਼ਿਲਡ ਟੀਕੇ ਦੀ ਪਹਿਲੀ ਖੇਪ ਮਹਾਂਰਾਸ਼ਟਰਾ ਦੇ ਪੁਣੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਪਹੁੰਚ ਚੁੱਕੀ ਹੈ। ਪਹਿਲੀ ਖੇਪ ਵਿੱਚ 12 ਹਜ਼ਾਰ ਡੋਜ਼ ਪਹੁੰਚੇ ਹਨ।

ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪਹੁੰਚੀ ਮੋਹਾਲੀ

ਇਹ ਖੇਪ ਦੁਪਹਿਰ 1 ਵਜੇ ਦੇ ਕਰੀਬ ਮੁਹਾਲੀ ਦੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਉੱਤੇ ਪਹੁੰਚੀ। ਏਅਰਪੋਰਟ ਦੇ ਸੀਈਓ ਅਜੇ ਭਾਰਦਵਾਜ ਨੇ ਖੇਪ ਪਹੁੰਚਣ ਦੀ ਪੁਸ਼ਟੀ ਕੀਤੀ।

ਡਾਕਟਰ ਵਰਿੰਦਰ ਨਾਥ ਸਿੰਘ ਨੇ ਕਿਹਾ ਕਿ ਕੋਰੋਨਾ ਵੈਕਸੀਨ ਦਾ ਸੇਵਨ ਪਹਿਲੇ ਹੈਲਥ ਵਰਕਰ ਕਰਨਗੇ। ਇਸ ਵਿੱਚ ਸਫਾਈ ਕਰਮਚਾਰੀ ਤੋਂ ਲੈ ਕੇ ਸਾਰੇ ਉੱਚ ਅਧਿਕਾਰੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਨੂੰ ਸਟੋਰ ਕਰਨ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ। ਵੈਕਸੀਨ ਨੂੰ ਸੁਰੱਖਿਅਤ ਰੱਖਣ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਅੱਜ ਮੋਹਾਲੀ 12 ਹਜ਼ਾਰ ਡੋਜ਼ ਪਹੁੰਚੇ ਹਨ ਤੇ 8 ਹਜ਼ਾਰ ਹੈਲਥ ਕਰਮੀ ਹਨ ਜੋ ਟੀਕੇ ਲਗਾਉਣਗੇ।

ਉਨ੍ਹਾਂ ਕਿਹਾ ਕਿ ਇਸ ਵੈਕਸੀਨ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਲਗਾਉਣ ਲਈ ਸਫਾਈ ਕਰਮਚਾਰੀਆਂ ਵਿੱਚ ਕਾਫੀ ਉਤਸ਼ਾਹ ਹੈ।

Last Updated : Jan 12, 2021, 9:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.