ਮੋਹਾਲੀ: ਮਾਨਸਾ ਜ਼ਿਲ੍ਹੇ ਵਿੱਚ ਸਥਿਤ ਖਾਦੀ ਭੰਡਾਰ ਵਿਚ ਕਮਲ ਨੇਤਰ ਮਾਥੁਰ ਨੌਕਰੀ ਕਰਦਾ ਸੀ ਅਤੇ ਆਪਣੀ ਸਕੀ ਭੈਣ ਨੂੰ ਇਕ ਮਾਮਲੇ ਵਿਚ ਇਨਸਾਫ਼ ਦੁਆਉਣ ਲਈ ਉਸ ਨੂੰ ਲੜਾਈ ਲੜਨੀ ਪਈ।ਜਿਸ ਵਿੱਚ ਉਸ ਨੂੰ ਕੁੱਝ ਗੁੰਡੇ ਅਨਸਰਾਂ ਦੇ ਹੱਥਾਂ ਦਾ ਸ਼ਿਕਾਰ ਹੋਣਾ ਪਿਆ ਸੀ।ਜਿਸ ਕਰਕੇ ਉਸ ਨੂੰ ਆਪਣੀ ਨੌਕਰੀ ਅਤੇ ਆਪਣਾ ਪਿੰਡ ਛੱਡ ਕੇ ਦੂਜੇ ਸੂਬਿਆਂ ਵਿਚ ਜਾ ਕੇ ਲੰਬੇ ਸਮੇਂ ਤੱਕ ਰਹਿਣਾ ਪਿਆ।ਕਮਲ ਨੇਤਰ ਮਾਥੁਰ ਦੋ ਧੀਆਂ ਦਾ ਬਾਪ ਹੈ।ਜਦੋਂ ਉਸ ਨੂੰ ਇਕ ਘਰ ਤੋਂ ਬਾਅਦ ਦੂਜਾ ਘਰ ਬਦਲ ਕੇ ਜਾਣਾ ਪੈਂਦਾ ਸੀ।ਇਸ ਦੌਰਾਨ ਉਸਦੇ ਘਰ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ।ਹੁਣ ਮੌਜੂਦ ਸਮੇਂ ਵਿਚ ਉਸ ਨੂੰ ਮੋਹਾਲੀ ਦੇ ਇਕ ਮੰਦਰ ਦੇ ਛੋਟੇ ਜਿਹੇ ਕਮਰੇ ਵਿਚ ਰਹਿ ਕੇ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ।ਪੀੜਤ ਕਮਲ ਨੇਤਰ ਮਾਥੁਰ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਗੁੰਡਿਆਂ ਵੱਲੋਂ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ
ਕਮਲ ਨੇਤਰ ਮਾਥੁਰ ਨੇ ਦੱਸਿਆ ਕਿ ਹਾਲਾਂਕਿ ਉਹ ਆਪਣੇ ਰਸੂਖ ਤੇ ਈਮਾਨਦਾਰੀ ਦੇ ਚੱਲਦੇ ਉਨ੍ਹਾਂ ਨੇ ਖਾਦੀ ਬੋਰਡ ਵਿੱਚ ਸਾਢੇ ਤਿੰਨ ਸਾਲ ਤੋਂ ਬਾਅਦ ਨੌਕਰੀ ਦੁਬਾਰਾ ਲੈਣ ਵਿੱਚ ਕਾਮਯਾਬ ਹੋ ਗਏ ਸਨ ਪਰ ਉੱਥੇ ਵੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਾਥੁਰ ਨੇ ਇਲਜ਼ਾਮ ਲਗਾਇਆ ਹੈ ਕਿ ਕਿ ਖਾਦੀ ਬੋਰਡ ਵਿੱਚ ਤਾਇਨਾਤ ਇਕ ਪੀ ਏ ਜਿਹੜੇ ਵਰਤਮਾਨ ਵਿਚ ਸੁਪਰਡੈਂਟ ਦੀ ਪੋਸਟ ਤੇ ਤਾਇਨਾਤ, ਮੈਂ ਜਦੋਂ ਦੁਬਾਰਾ ਨੌਕਰੀ ਲਈ ਤਾਂ ਫਿਰ ਉਨ੍ਹਾਂ ਨੇ ਮੇਰੇ ਉਤੇ ਕਈ ਤਰ੍ਹਾਂ ਦੇ ਐਲੀਗੇਸ਼ਨ ਲਗਾਏ।ਸਾਨੂੰ ਦੋਨਾਂ ਨੂੰ ਤਾਰੀਕਾਂ ਵੀ ਭੁਗਤਣੀਆਂ ਪਈਆ ਸਨ ਪਰ ਇੱਥੇ ਵੀ ਸ੍ਰੀ ਮਾਥੁਰ ਦੀ ਜਿੱਤ ਹੋਈ ਅਤੇ ਉਹ ਨੌਕਰੀ ਕਰਨ ਤੋਂ ਬਾਅਦ ਰਿਟਾਇਰਡ ਹੋ ਗਏ।
ਵਿਭਾਗ ਨੇ ਬਣਦੀ ਪੈਨਸ਼ਨ ਨਹੀਂ ਲਗਾਈ
ਮਾਥੁਰ ਦਾ ਕਹਿਣਾ ਹੈ ਕਿ ਰਿਟਾਇਰ ਹੋਣ ਤੋਂ ਬਾਅਦ ਖਾਦੀ ਬੋਰਡ ਡਿਪਾਰਟਮੈਂਟ ਨੇ ਉਨ੍ਹਾਂ ਨਾਲ ਜਸਟੀਫਾਈ ਨਹੀਂ ਕੀਤਾ।ਦੋਨਾਂ ਨੂੰ ਜਿਹੜੀ ਪੈਨਸ਼ਨ ਦਿੱਤੀ ਉਹ ਉਨ੍ਹਾਂ ਦੇ ਜੂਨੀਅਰਾਂ ਨਾਲੋਂ ਵੀ ਅੱਧੀ ਪੈਨਸ਼ਨ ਸੀ ਜਿਸ ਨੂੰ ਲੈ ਕੇ ਉਸਨੇ ਸਰਕਾਰ ਨੂੰ ਪੱਤਰ ਲਿਖਿਆ ਪਰ ਕਿਸੇ ਤਰ੍ਹਾਂ ਦੀ ਕੋਈ ਮਦਦ ਨਾ ਮਿਲੀ।ਹੁਣ ਮਾਥੁਰ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜੋ:ਬੇਅਦਬੀ ਮੁੱਦੇ ’ਤੇ ਸਿੱਧੂ ਦਾ ਹੁਣ ਕੈਪਟਨ ਦੇ ਨਾਲ ਬਾਦਲਾਂ 'ਤੇ 'ਵੀਡੀਓ ਅਟੈਕ' !