ਮੋਹਾਲੀ: ਜ਼ੀਰਕਪੁਰ 'ਚ ਸ਼ਤਾਬਗੜ੍ਹ ਰੋਡ 'ਤੇ ਲਾਲ ਰੰਗ ਦੀ ਪੋਲੋ ਕਾਰ 'ਚੋਂ ਲੜਕੀ ਦੀ ਲਾਸ਼ ਮਿਲਣ ਨਾਲ ਉੱਥੇ ਭਾਜੜਾਂ ਪੈ ਗਈਆਂ। ਲਾਸ਼ ਕਾਰ ਦੀ ਪਿਛਲੀ ਸੀਟ 'ਤੇ ਪਈ ਹੋਈ ਸੀ। ਪੰਜਾਬ ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਕਾਰ ਮੌਕੇ 'ਤੇ ਛੱਡ ਕੇ ਫਰਾਰ ਹੋਇਆ ਹੈ। ਲੜਕੀ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ। ਪੁਲਿਸ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਨ ਵਿਚ ਜੁਟੀ ਹੈ। ਹਾਲਾਂਕਿ ਪੁਲਿਸ ਅਜੇ ਤੱਕ ਲੜਕੀ ਦੀ ਪਛਾਣ ਹੋਣ ਦੀ ਪੁਸ਼ਟੀ ਨਹੀਂ ਕਰ ਰਹੀ।
ਉੱਥੇ ਹੀ ਪੁਲਿਸ ਅਜੇ ਕੁਝ ਵੀ ਦੱਸਣ ਤੋਂ ਪ੍ਰਹੇਜ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਲੜਕੀ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਹਸਪਤਾਲ ਭੇਜਿਆ ਹੈ। ਪੁਲਸ ਆਸ-ਪਾਸ ਦੇ ਏਰੀਏ 'ਚ ਵੀ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਉੱਥੇ ਹੀ ਗੱਡੀ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਘਟਨਾ ਸਥਾਨ 'ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਉੱਥੇ ਹੀ ਮੌਕੇ ਤੋਂ ਫਰਾਰ ਹੋਏ ਨੌਜਵਾਨ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ। ਪੁਲਸ ਨੇ ਆਸ-ਪਾਸ ਦੀ ਏਰੀਆ ਪੁਲਿਸ ਨੂੰ ਵੀ ਮਾਮਲੇ ਸਬੰਧੀ ਸੂਚਿਤ ਕਰ ਦਿੱਤਾ ਹੈ।
ਸ਼ਤਾਬਗੜ੍ਹ ਰੋਡ 'ਤੇ ਛੱਡੀ ਕਾਰ: ਪੁਲੀਸ ਨੂੰ ਸ਼ਤਾਬਗੜ੍ਹ ਰੋਡ ’ਤੇ ਇੱਕ ਖੇਤ ਨੇੜੇ ਕਾਰ ਵਿੱਚੋਂ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਜਾਣਕਾਰੀ ਅਨੁਸਾਰ ਇੱਕ ਨੌਜਵਾਨ ਪੰਜਾਬ ਨੰਬਰ ਦੀ ਕਾਰ ਚਲਾ ਰਿਹਾ ਸੀ। ਉਹ ਲੜਕੀ ਦੀ ਲਾਸ਼ ਨੂੰ ਕਾਰ ਵਿੱਚ ਛੱਡ ਕੇ ਫਰਾਰ ਹੋ ਗਿਆ। ਉਦੋਂ ਹੀ ਇਕ ਕਿਸਾਨ ਦੀ ਨਜ਼ਰ ਸੜਕ 'ਤੇ ਖੜ੍ਹੀ ਕਾਰ ਦੀ ਪਿਛਲੀ ਸੀਟ 'ਤੇ ਗਈ, ਜਿਸ ਵਿਚ ਲੜਕੀ ਬੇਹੋਸ਼ ਪਈ ਸੀ। ਚਾਬੀ ਉੱਥੇ ਹੀ ਕਾਰ ਵਿੱਚ ਸੀ। ਅਜਿਹੇ 'ਚ ਸ਼ੱਕ ਹੋਣ 'ਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਮੌਕੇ ’ਤੇ ਫੋਰੈਂਸਿਕ ਮਾਹਿਰਾਂ ਨੂੰ ਬੁਲਾ ਕੇ ਸੈਂਪਲ ਵੀ ਲਏ।
ਲੜਕੀ ਦੇ ਸਰੀਰ 'ਤੇ ਕੋਈ ਸੱਟ ਦਾ ਨਿਸ਼ਾਨ ਨਹੀਂ: ਲੜਕੀ ਦੀ ਪਛਾਣ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲੜਕੀ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਜਾਣਕਾਰੀ ਮੁਤਾਬਕ ਸਪਨਾ ਅਣਵਿਆਹੀ ਸੀ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਰੱਖਵਾ ਦਿੱਤੀ ਹੈ। ਵੀਰਵਾਰ ਨੂੰ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- ਮੰਤਰੀ ਮੀਤ ਹੇਅਰ ਨੇ ਅਮਿਤ ਸ਼ਾਹ ਉੱਤੇ ਕੀਤੇ ਕਰਾਰੇ ਵਾਰ, ਕਿਹਾ ਕੋਝੀਆਂ ਚਾਲਾਂ ਤਹਿਤ ਪੰਜਾਬ ਨੂੰ ਕਰ ਰਹੇ ਬਦਨਾਮ