ETV Bharat / state

ਪੇਸ਼ੀ ਦੌਰਾਨ ਖਹਿਰਾ ਦਾ ਝਲਕਿਆ ਦਰਦ, ਕਿਹਾ- ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ - remand

ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਖਹਿਰਾ ਨੇ ਕਿਹਾ ਕਿ ਮੈਂ ਦੁਖੀ ਹਾਂ, ਕਿ ਮੇਰੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ।

ਸੁਖਪਾਲ ਖਹਿਰਾ
ਸੁਖਪਾਲ ਖਹਿਰਾ
author img

By

Published : Nov 18, 2021, 11:59 AM IST

ਮੋਹਾਲੀ: 7 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਦੀ ਪੇਸ਼ੀ ਮੌਕੇ ਸੁਖਪਾਲ ਖਹਿਰਾ (Sukhpal Singh Khaira) ਨੇ ਕਿਹਾ ਕਿ ਮੇਰੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਅਤੇ ਮੈਂ ਲਗਾਤਾਰ ਈ.ਡੀ ਦਾ ਸਮਰਥਨ ਕਰਦਾ ਆ ਰਿਹਾ ਹਾਂ।

ਇਹ ਵੀ ਪੜੋ: ਚੰਡੀਗੜ੍ਹ ਪੁਲਿਸ 'ਤੇ ਸੁਖਪਾਲ ਖਹਿਰਾ ਦੇ ਪੁੱਤਰ ਨੇ ਲਗਾਏ ਬੇਅਦਬੀ ਦੇ ਇਲਜ਼ਾਮ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਮੇਰੇ ਖਿਲਾਫ ਸਾਰੀ ਸਾਜ਼ਿਸ਼ ਰਚੀ ਗਈ ਹੈ, ਜਿਸ ਦਾ ਮੈਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਕੇ ਖੁਲਾਸਾ ਕਰਾਂਗਾ ਅਤੇ ਕਾਂਗਰਸ 'ਤੇ ਆਪਣਾ ਵਿਰੋਧ ਜਤਾਉਂਦੇ ਹੋਏ ਇਹ ਵੀ ਕਿਹਾ ਕਿ ਮੈਂ ਦੁਖੀ ਹਾਂ, ਕਿ ਮੇਰੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ।

ਸੁਖਪਾਲ ਖਹਿਰਾ

ਆਮ ਆਦਮੀ ਪਾਰਟੀ (Aam Aadmi Party) 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਫੰਡਿੰਗ ਨੂੰ ਲੈ ਕੇ ਮੇਰੇ 'ਤੇ ਦੋਸ਼ ਲਗਾਏ ਜਾ ਰਹੇ ਹਨ, ਮੈਂ ਆਮ ਆਦਮੀ ਪਾਰਟੀ (Aam Aadmi Party) ਦੀ ਤਰਫੋਂ ਸਿਰਫ ਅਧਿਕਾਰਤ ਤੌਰ 'ਤੇ ਵਿਦੇਸ਼ ਗਿਆ ਹਾਂ ਅਤੇ ਮੈਂ ਕੋਈ ਪੈਸਾ ਨਹੀਂ ਲਿਆ ਹੈ। ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਇਹ ਵੀ ਕਿਹਾ ਕਿ ਮੇਰੇ 'ਤੇ ਕੋਈ ਕੇਸ ਨਹੀਂ ਬਣਾਇਆ ਜਾ ਰਿਹਾ, ਮੈਨੂੰ ਸਿਰਫ ਸਿਆਸੀ ਸਾਜ਼ਿਸ਼ ਵਜੋਂ ਫਸਾਇਆ ਜਾ ਰਿਹਾ ਹੈ ਅਤੇ ਜਿਸ ਧੋਖਾਧੜੀ ਲਈ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ 'ਤੇ ਸੁਪਰੀਮ ਕੋਰਟ ਵਲੋਂ ਪਹਿਲਾਂ ਹੀ ਰੋਕ ਲਗਾ ਦਿੱਤੀ ਗਈ ਹੈ।

ਪੁਲਿਸ ਰਿਮਾਂਡ ’ਤੇ ਸਨ ਸੁਖਪਾਲ ਸਿੰਘ ਖਹਿਰਾ

ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ (Sukhpal Khaira) 7 ਦਿਨ ਦੇ ਪੁਲਿਸ ਰਿਮਾਂਡ ’ਤੇ ਚੱਲ ਰਹੇ ਸਨ, ਜਿਹਨਾਂ ਨੂੰ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ 2015 ਦੇ ਮਾਮਲੇ ਵਿੱਚ ਈਡੀ ਨੇ ਸੁਖਪਾਲ ਖਹਿਰਾ (Sukhpal Singh Khaira) ਨੂੰ 11 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਮਗਰੋਂ ਈਡੀ ਨੇ ਸੁਖਪਾਲ ਖਹਿਰਾ (Sukhpal Singh Khaira) ਤੋਂ 2 ਘੰਟੇ ਲਗਾਤਾਰ ਪੁੱਛਗਿੱਛ ਕੀਤੀ ਤੇ 11 ਨਵੰਬਰ ਨੂੰ ਦੇਰ ਸ਼ਾਮ 7 ਵਜੇ ਕੋਰਟ ਵਿੱਚ ਪੇਸ਼ ਕਰ ਦਿੱਤਾ ਜਿਸ ਤੋਂ ਮਗਰੋਂ ਮਾਮਲੇ ਦੀ ਸੁਣਵਾਈ ਰਾਤ 11 ਵਜੇ ਤਕ ਚੱਲੀ ਤੇ ਅਦਾਲਤ ਨੇ ਸੁਖਪਾਲ ਖਹਿਰਾ (Sukhpal Singh Khaira) ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ।

ਇਹ ਵੀ ਪੜੋ: ਕਰਤਾਰਪੁਰ ਲਾਂਘਾ: ਮਨਜਿੰਦਰ ਸਿਰਸਾ ਨੇ ਵੱਖਵਾਦੀ ਤਾਕਤਾਂ ਨੂੰ ਲਤਾੜਿਆ

ਇੱਕ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਮੁਖ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੂੰ ਉਸ ਨੂੰ 7 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਸੀ ਤੇ ਹੁਣ ਖਹਿਰਾ ਨੂੰ ਰਿਮਾਂਡ ਤੋਂ ਬਾਅਦ ਪੇਸ਼ ਕੀਤਾ ਗਿਆ ਸੀ।

ਕੀ ਸੀ ਮਾਮਲਾ ?

ਕੁੱਝ ਸਮੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਈ. ਡੀ. ਦੀ ਕਾਰਵਾਈ ਨੂੰ ਲੈ ਕੇ ਸੁਰਖ਼ੀਆਂ ’ਚ ਆ ਗਏ ਸਨ। ਈ. ਡੀ. ਵਲੋਂ ਟਾਪ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰੀਤੂ ਕੁਮਾਰ ਨੂੰ ਸੰਮਨ ਭੇਜਿਆ ਗਿਆ ਹੈ। ਇਹ ਸੰਮਨ ਖਹਿਰਾ (Sukhpal Singh Khaira) ਵਲੋਂ ਆਪਣੀ ਧੀ ਦੇ ਵਿਆਹ ’ਤੇ ਕੀਤੀ ਖਰੀਦਦਾਰੀ ਸਬੰਧੀ ਭੇਜਿਆ ਗਿਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.