ETV Bharat / state

ਕੁਰਾਲੀ ਵਿਖੇ ਕਣਕ ਦੀ ਪੱਕੀ ਫ਼ਸਲ ਨੂੰ ਲੱਗੀ ਅਚਾਨਕ ਅੱਗ

ਕੁਰਾਲੀ ਦੇ ਪਿੰਡ ਚਨਾਲੋਂ 'ਚ ਬਿਜਲੀ ਦੀਆਂ ਤਾਰਾਂ 'ਚੋਂ ਚਿੰਗਾਰੀ ਡਿੱਗਣ ਨਾਲ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗ ਗਈ। ਪਿੰਡ ਵਾਸੀਆਂ ਵੱਲੋਂ ਟਰੈਕਟਰਾਂ ਅਤੇ ਪਾਣੀ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਨਾਲ ਹੋਏ ਨੁਕਸਾਨ ਨੂੰ ਲੈਕੇ ਪਿੰਡ ਵਾਸੀਆਂ ਦਾ ਕਹਿਣਾ ਕਿ ਡੇਢ ਤੋਂ ਦੋ ਕਿੱਲੇ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ।

ਕੁਰਾਲੀ ਵਿਖੇ ਕਣਕ ਦੀ ਪੱਕੀ ਫ਼ਸਲ ਨੂੰ ਲੱਗੀ ਅਚਾਨਕ ਅੱਗ
ਕੁਰਾਲੀ ਵਿਖੇ ਕਣਕ ਦੀ ਪੱਕੀ ਫ਼ਸਲ ਨੂੰ ਲੱਗੀ ਅਚਾਨਕ ਅੱਗ
author img

By

Published : Apr 12, 2021, 9:05 AM IST

ਕੁਰਾਲੀ: ਕੁਰਾਲੀ ਦੇ ਪਿੰਡ ਚਨਾਲੋਂ 'ਚ ਬਿਜਲੀ ਦੀਆਂ ਤਾਰਾਂ 'ਚੋਂ ਚਿੰਗਾਰੀ ਡਿੱਗਣ ਨਾਲ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗ ਗਈ। ਪਿੰਡ ਵਾਸੀਆਂ ਵਲੋਂ ਟਰੈਕਟਰਾਂ ਅਤੇ ਪਾਣੀ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਨਾਲ ਹੋਏ ਨੁਕਸਾਨ ਨੂੰ ਲੈਕੇ ਪਿੰਡ ਵਾਸੀਆਂ ਦਾ ਕਹਿਣਾ ਕਿ ਡੇਢ ਤੋਂ ਦੋ ਕਿੱਲੇ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ।

ਕੁਰਾਲੀ ਵਿਖੇ ਕਣਕ ਦੀ ਪੱਕੀ ਫ਼ਸਲ ਨੂੰ ਲੱਗੀ ਅਚਾਨਕ ਅੱਗ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਅਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਕਣਕ ਨੂੰ ਅੱਗ ਬਿਜਲੀ ਦੀਆਂ ਤਾਰਾਂ ਵਿੱਚੋਂ ਨਿਕਲੀ ਚਿੰਗਾਰੀ ਕਾਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਅੱਗ ਲੱਗੀ ਸੀ, ਜਿਸ 'ਤੇ ਜਲਦ ਕਾਬੂ ਪਾ ਲਿਆ ਸੀ, ਪਰ ਇਸ ਵਾਰ ਕਾਫੀ ਨੁਕਸਾਨ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਬਿਜਲੀ ਦੀਆਂ ਡਾਰਾ ਢਿੱਲੀਆਂ ਹਨ, ਜਿਸ ਦੀ ਕਈ ਵਾਰ ਉਹ ਬਿਜਲੀ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ, ਪਰ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਪਿੰਡ ਵਾਸੀਆਂ ਦਾ ਕਹਿਣਾ ਕਿ ਤਾਰਾਂ ਹੇਠਾਂ ਲਟਕਦੀਆਂ ਹੋਣ ਕਾਰਨ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਣ ਦੀ ਵੀ ਸੰਭਾਵਨਾ ਹੈ।

ਇਸ ਸਬੰਧੀ ਕਿਸਾਨ ਮੇਘ ਰਾਜ ਦਾ ਕਹਿਣਾ ਕਿ ਉਹ ਠੇਕੇ 'ਤੇ ਜ਼ਮੀਨ ਲੈਕੇ ਖੇਤੀ ਕਰਦਾ ਹੈ। ਉਸਦਾ ਕਹਿਣਾ ਕਿ ਉਹ ਪਹਿਲਾਂ ਹੀ ਘਾਟੇ 'ਚ ਚੱਲ ਰਿਹਾ ਹੈ ਉੱਤੋਂ ਇਹ ਘਟਨਾ ਵਾਪਰਨ ਨਾਲ ਉਸਨੂੰ ਮਾਲੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਨੁਕਸਾਨ ਦੀ ਭਰਪਾਈ ਲਈ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਨਾਲ ਹੀ ਅਜਿਹੇ ਟਰਾਂਸਫਾਰਮਰਾਂ ਅਤੇ ਢਿੱਲੀਆਂ ਪਈਆਂ ਤਾਰਾਂ ਦੀ ਮੁਰੰਮਤ ਕਰ ਉੱਚਾ ਕੀਤਾ ਜਾਵੇ ਤਾਂ ਜੋ ਭਵਿੱਖ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ।

ਇਹ ਵੀ ਪੜ੍ਹੋ:ਐਕਸਿਸ ਬੈਂਕ ਵਿੱਚ 4 ਕਰੋੜ ਰੁਪਏ ਦੀ ਚੋਰੀ, ਸੁਰੱਖਿਆ ਗਾਰਡ ਹੀ ਨਿਕਲਿਆ ਚੋਰ

ETV Bharat Logo

Copyright © 2024 Ushodaya Enterprises Pvt. Ltd., All Rights Reserved.