ETV Bharat / state

ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਗ੍ਰਿਫ਼ਤਾਰ, ਜਾਣੋ ਕੀ ਕੀਤੀ ਸੀ ਹਰਕਤ - Sonu Sethi arrested

ਮੁਹਾਲੀ ਦੇ ਜ਼ੀਰਕਪੁਰ ਸਮਾਜ ਸੇਵੀ (Social worker) ਸੋਨੂੰ ਸੇਠੀ ਦੁਆਰਾ ਬਾਣੀ ਦੀਆਂ ਤੁਕਾਂ ਦੀ ਬੇਅਦਬੀ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਨੇ ਮੁਕੱਦਮਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।

ਸਮਾਜ ਸੇਵੀ ਸੋਨੂੰ ਸੇਠੀ ਗ੍ਰਿਫ਼ਤਾਰ ਜਾਣੋ ਪੂਰਾ ਮਾਮਲਾ

author img

By

Published : Aug 14, 2021, 10:47 AM IST

Updated : Aug 14, 2021, 10:52 AM IST

ਮੁਹਾਲੀ: ਜ਼ੀਰਕਪੁਰ ਵਿਚ ਸਮਾਜ ਸੇਵੀ (Social worker) ਸੋਨੂੰ ਸੇਠੀ ਦੁਆਰਾ ਬਾਣੀ ਦੀਆਂ ਤੁਕਾਂ ਦੀ ਬੇਅਦਬੀ ਕਰਨ ਦੇ ਇਲਜ਼ਾਮ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿੱਖ ਜਥੇਬੰਦੀਆਂ ਦੁਆਰਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਨੂੰ ਸੇਠੀ ਦੇ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਅਧਿਕਾਰੀ ਓਕਾਰ ਸਿੰਘ ਦੁਆਰਾ ਸੋਨੂੰ ਸੇਠੀ ਖਿਲਾਫ਼ ਆਈਪੀਸੀ ਧਾਰਾ 295ਏ ਦੇ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸ਼ਿਕਾਇਤਕਰਤਾ ਜਸਵਿੰਦਰ ਸਿੰਘ ਰਾਜਪੁਰ ਨੇ ਦੱਸਿਆ ਹੈ ਕਿ ਸੋਨੂੰ ਸੇਠੀ ਦੁਆਰਾ ਬੁੱਧਵਾਰ ਨੂੰ ਜ਼ੀਰਕਪੁਰ ਆਪਣੇ ਢਾਬੇ ਉਤੇ ਪਵਿੱਤਰ ਬਾਣੀ ਦੀ ਤੁਕਾਂ ਨੂੰ ਆਪਣੇ ਤਾਰੀਕੇ ਨਾਲ ਗਾ ਕੇ ਮਹਿਲਾਵਾਂ ਨੂੰ ਸੁਣਾਇਆ ਗਿਆ ਸੀ। ਜਿਸ ਉਤੇ ਮਹਿਲਾਵਾਂ ਨੇ ਡਾਂਸ ਕੀਤਾ ਅਤੇ ਸੋਨੂੰ ਸੇਠੀ ਦੁਆਰਾ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਵੀ ਕੀਤੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਗਤਾਂ ਵਿਚ ਰੋਸ ਵੀ ਪਾਇਆ ਗਿਆ ਸੀ। ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਵੀਡੀਓ ਵਿਚ ਜੋ ਮਹਿਲਾ ਵਿਖਾਈ ਦੇ ਰਹੀ ਹੈ ਉਨ੍ਹਾਂ ਨੇ ਉਸ ਉਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ।

ਇਸ ਮਾਮਲੇ ਦੇ ਸੰਬੰਧ ਵਿਚ ਜਾਂਚ ਅਧਿਕਾਰੀ ਓਕਾਰ ਸਿੰਘ ਬਰਾੜ ਨੇ ਕਿਹਾ ਹੈ ਕਿ ਸ਼ਿਕਾਇਤਾਂ ਅਤੇ ਵਾਇਰਲ ਵੀਡੀਓ ਦੇ ਆਧਾਰ ਉਤੇ ਸੇਠੀ ਢਾਬੇ ਦੇ ਮਾਲਕ ਵਿਜੇ ਕੁਮਾਰ ਉਰਫ ਸੋਨੂੰ ਸੇਠੀ ਦੇ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਵੀਡੀਓ ਵਿਚਲੀਆਂ ਮਹਿਲਵਾਂ ਦੀ ਵੀ ਸ਼ਨਾਖਤ ਕੀਤੀ ਜਾ ਰਹੀ ਹੈ।

ਇਹ ਵੀ ਪੜੋ:'ਗੈਂਗਸਟਰਾਂ ਦੇ ਸਿਰ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਹੱਥ'

Last Updated : Aug 14, 2021, 10:52 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.