ਮੋਹਾਲੀ: ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਤਾਰ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਲੜੀ ਭੁੱਖ ਹੜਤਾਲ ’ਚ ਪੰਜਾਬੀ ਗਾਇਕ ਹਰਭਜਨ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਦੁਆਰਾ ਲਿਖੇ ਪੰਜਾਬੀ ਗੀਤ ਰਾਹੀਂ ਕਿਸਾਨਾਂ ’ਚ ਜੋਸ਼ ਭਰਿਆ।
ਇਹ ਵੀ ਪੜੋ: ਮਹਿਲਾ ਕਾਂਗਰਸੀ ਵਰਕਰਾਂ ਨੇ ਸੜਕ ’ਤੇ ਸਿਲੰਡਰ ਰੱਖ ਕੀਤਾ ਪ੍ਰਦਰਸ਼ਨ
ਇਸ ਮੌਕੇ ਹਰਭਜਨ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਕਲਾਕਾਰਾਂ ਨੇ ਆਪਣਾ ਫ਼ਰਜ਼ ਨਿਭਾਇਆ ਹੈ ਤੇ ਕਲਾਕਾਰ ਨੇ ਅੱਗੇ ਵਧ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਦਿਨ ਦਿੱਲੀ ਦੀ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਿਸ ਲੈਣੇ ਪੈਣਗੇ ਕਿਉਕਿ ਹੁਣ ਕਿਸਾਨਾਂ ਦੇ ਪੁੱਤ ਜਾਗ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਕਲਾਕਾਰ ਤੇ ਪੰਜਾਬੀ ਇੰਡਸਟਰੀ ਤੋਂ ਲੋਕ ਵੀ ਹੁਣ ਕਿਸਾਨੀ ਅੰਦੋਲਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਗੀਤ ਅਤੇ ਫ਼ਿਲਮਾਂ ਵੀ ਬਣਾਉਣ ਦੀ ਤਿਆਰੀ ਵਿੱਚ ਨੇ ਕੁਝ ਬਣਾ ਵੀ ਰਹੇ ਹਨ।
ਇਸ ਦੌਰਾਨ ਪਰਮਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਨੂੰ ਲਗਪਗ ਇੱਕ ਮਹੀਨੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਤੇ ਕਿਸਾਨਾਂ ਦੇ ਅੰਦਰ ਕਿਸੇ ਪਾਸੇ ਕਿਸੇ ਤਰ੍ਹਾਂ ਦੀ ਜੋਸ਼ ਜਾਂ ਹੌਸਲੇ ਦੀ ਘਾਟ ਨਹੀਂ ਹੈ ਸਗੋਂ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਇਸ ਤਰ੍ਹਾਂ ਦੇ ਕਲਾਕਾਰ ਸਮੇਂ-ਸਮੇਂ ’ਤੇ ਆਉਂਦੇ ਰਹਿੰਦੇ ਹਨ, ਇਹੀ ਕਾਰਨ ਹੈ ਕਿ ਹਰਭਜਨ ਮਾਨ ਵੀ ਇੱਥੇ ਪਹੁੰਚੇ ਜਿਨ੍ਹਾਂ ਨੇ ਕਿਸਾਨ ਸਮਰਥਕਾਂ ਨੂੰ ਹੌਂਸਲਾ ਦਿੱਤਾ।
ਇਹ ਵੀ ਪੜੋ: 2022 ਲਈ ਸੁਖਬੀਰ ਬਾਦਲ ਦਾ ਇੱਕ ਹੋਰ ਵੱਡਾ ਚੋਣ ਵਾਅਦਾ, ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਕੀਤਾ ਇਹ ਐਲਾਨ