ਮੋਹਾਲੀ: ਗਾਇਕ ਰੰਮੀ ਰੰਧਾਵਾ ਨਾਲ ਵਿਵਾਦ ਤੋਂ ਬਾਅਦ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਐਲੀ ਮਾਂਗਟ ਨੇ ਹੁਣ ਉਨ੍ਹਾਂ ਦਾ ਮੈਡੀਕਲ ਕਰਨ ਵਾਲੇ ਡਾਕਟਰਾਂ ਉਤੇ ਸਵਾਲ ਚੁੱਕੇ ਹਨ। ਐਲੀ ਮਾਂਗਟ ਨੇ ਪੁਲਿਸ ਵੱਲੋਂ ਕੋਰਟ ਵਿੱਚ ਗ਼ਲਤ ਐੱਮਐੱਲਆਰ ਰਿਪੋਰਟ ਪੇਸ਼ ਕਰਨ ਦਾ ਦਾਅਵਾ ਕੀਤਾ ਅਤੇ ਇਸ ਮਾਮਲੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਨੂੰ ਸ਼ਿਕਾਇਤ ਕਰਨ ਪੁੱਜੇ।
ਪੁਲਿਸ ਵੱਲੋਂ ਐਲੀ ਮਾਂਗਟ ਦਾ 12,13 ਅਤੇ 14 ਸਤੰਬਰ ਨੂੰ ਮੈਡੀਕਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਕੋਰਟ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਸੀ ਅਤੇ ਹੁਣ ਉਹ ਜ਼ਮਾਨਤ 'ਤੇ ਬਾਹਰ ਚੱਲ ਰਹੇ ਹਨ। ਇਸ ਸਬੰਧ ਵਿੱਚ ਐਲੀ ਨੇ ਮੈਡੀਕਲ ਕਰਨ ਵਾਲੇ ਡਾਕਟਰਾਂ ਉੱਤੇ ਸਵਾਲ ਚੁੱਕਿਆ ਹੈ।
ਐਲੀ ਮਾਂਗਟ ਨੇ ਆਪਣੇ ਬਿਆਨ ਵਿੱਚ ਪੁਲਿਸ ਹਿਰਾਸਤ 'ਚ ਤੱਸ਼ਦਦ ਦਾ ਸ਼ਿਕਾਰ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਮੈਡੀਕਲ ਜਾਂਚ ਤਾਂ ਕਰਵਾਈ ਗਈ ਪਰ ਉਸ ਵਿੱਚ ਸੱਟਾਂ ਨਹੀਂ ਵਿਖਾਈਆਂ ਗਈਆਂ ਸਨ ਪਰ 15 ਨੂੰ ਬੋਰਡ ਬਣਾਇਆ ਗਿਆ ਸੀ ਜਿਸ ਵਿੱਚ 6 ਤੋਂ 7 ਸੱਟਾਂ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਕਿਹਾ ਕਿ ਕੋਰਟ ਵਿੱਚ ਪੁਲਿਸ ਵੱਲੋਂ ਪੇਸ਼ ਕੀਤੀ ਗਈ ਉਨ੍ਹਾਂ ਦੀ ਐੱਮ ਐੱਲ ਆਰ ਰਿਪੋਰਟ ਨੂੰ ਪ੍ਰਾਈਵੇਟ ਹਸਪਤਾਲ ਦੀ ਸੀ ਜਦਕਿ ਕੋਰਟ ਵਿੱਚ ਸਿਰਫ਼ ਸਰਕਾਰੀ ਹਸਪਤਾਲ ਐੱਮ ਐੱਲ ਆਰ ਰਿਪੋਰਟ ਹੀ ਮਨਜ਼ੂਰ ਕੀਤੀ ਜਾਂਦੀ ਹੈ।
ਇਸ ਦੇ ਲਈ ਉਨ੍ਹਾਂ ਨੇ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਸਿਵਲ ਸਰਜਨ ਨੂੰ ਮਿਲਣ ਪੁਜੇ ਇਥੇ ਉਨ੍ਹਾਂ ਨੇ ਪੁਲਿਸ ਵੱਲੋਂ ਕੋਰਟ ਪੇਸ਼ ਕੀਤੀ ਗਈ ਐੱਮ ਐੱਲ ਆਰ ਰਿਪੋਰਟ ਨੂੰ ਗ਼ਲਤ ਦੱਸਦੇ ਹੋਏ ਸਹੀ ਰਿਪੋਰਟ ਤਿਆਰ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਬਾਰੇ ਜ਼ਿਲ੍ਹਾ ਹਸਪਤਾਲ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ। ਉਹ ਨਾਂ ਹੀ ਇਸ ਤੋਂ ਪਹਿਲਾਂ ਕਦੇ ਐਲੀ ਮਾਂਗਟ ਜਾਂ ਉਨ੍ਹਾਂ ਦੇ ਵਕੀਲਾਂ ਨੂੰ ਮਿਲੇ ਹਨ। ਉਨ੍ਹਾਂ ਕਿਹਾ ਐਲੀ ਉਨ੍ਹਾਂ ਕੋਲ ਆਪਣੀ ਅਰਜ਼ੀ ਲੈ ਕੇ ਜ਼ਰੂਰ ਆਏ ਸੀ ਪਰ ਉਨਾਂ ਅਧਿਕਾਰਕ ਖੇਤਰ ਨਾ ਹੋਣ ਕਾਰਨ ਉਨ੍ਹਾਂ ਨੇ ਐਲੀ ਦੀ ਅਰਜ਼ੀ ਐੱਸਐੱਮਓ ਨੂੰ ਜਾਂਚ ਲਈ ਭੇਜ ਦਿੱਤੀ ਹੈ।