ਮੁਹਾਲੀ: ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਜੋ ਮਾਮਲੇ ਵਿੱਚ ਨਾਮਜ਼ਦ ਹਨ ਤਾਂ ਕਿ ਮਾਮਲੇ ਦੀ ਜਲਦ ਤੋਂ ਜਲਦ ਤੈਅ ਤੱਕ ਪਹੁੰਚਿਆ ਜਾ ਸਕੇ। ਇਸੇ ਦੇ ਚੱਲਦੇ ਪਿਛਲੇ ਕਈ ਦਿਨ੍ਹਾਂ ਮੂਸੇਵਾਲਾ ਮਾਮਲੇ ਦੇ ਮੁੱਖ ਮੁਲਜ਼ਮ ਮੰਨੇ ਜਾਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਕਈ ਦਿਨ੍ਹਾਂ ਤੋ ਰਿੜਕ ਰਹੀ ਹੈ।
ਪੁਲਿਸ ਵੱਲੋਂ ਮਾਨਸਾ ਅਦਾਲਤ ਤੋਂ ਮੁਲਜ਼ਮ ਦਾ ਰਿਮਾਂਡ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਮੁਲਜ਼ਮ ਦਾ 7 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਸੀ ਜੋ ਕਿ ਅੱਜ ਖਤਮ ਹੋ ਰਿਹਾ ਹੈ।
ਲਾਰੈਂਸ ਤੋਂ ਜਾਂਚ ਵੱਡੇ ਖੁਲਾਸੇ !: ਇਸਦੇ ਚੱਲਦੇ ਪੁਲਿਸ ਵੱਲੋਂ ਮੁਲਜ਼ਮ ਨੂੰ ਇੱਕ ਕਾਫਲੇ ਵਿੱਚ ਮਾਨਸਾ ਅਦਾਲਤ ਵਿੱਚ ਲਿਜਾਇਆ ਗਿਆ ਹੈ। ਮੁਹਾਲੀ ਦੇ ਖਰੜ ਤੋਂ ਪੰਜਾਬ ਪੁਲਿਸ ਲਾਰੈਂਸ ਨੂੰ ਲੈਕੇ ਮਾਨਸਾ ਲਈ ਰਵਾਨਾ ਹੋਈ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੁਲਜ਼ਮ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਜਿੱਥੇ ਭਾਰੀ ਸੁਰੱਖਿਆ ਹੇਠ ਲਾਰੈਂਸ ਨੂੰ ਖਰੜ ਤੋਂ ਲਿਜਾਇਆ ਗਿਆ ਹੈ ਉੱਥੇ ਹੀ ਉਸਨੂੰ ਬੁਲਟ ਪਰੂਫ ਗੱਡੀ ਵਿੱਚ ਵੀ ਲਿਜਾਇਆ ਗਿਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਪੰਜਾਬ ਪੁਲਿਸ ਜਾਂਚ ਵਿੱਚ ਲਾਰੈਂਸ ਤੋਂ ਗੋਲਡੀ ਬਰਾੜ ਦੇ ਠਿਕਾਣੇ ਦੀ ਪਤਾ ਲਗਾਉਣ ਵਿੱਚ ਕਾਮਯਾਬ ਹੋਈ ਹੈ। ਇਸਦੇ ਨਾਲ ਹੀ ਉਸ ਤੋਂ ਪੁੱਛਗਿੱਛ ਵਿੱਚ ਦੋ ਗੈਂਗਸਟਰਾਂ ਦੇ ਨਾਮਾਂ ਦਾ ਵੀ ਖੁਲਾਸਾ ਹੋਇਆ ਹੈ।
ਸਿੱਧੂਮੂਸੇ ਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਪੁਲਿਸ ਵੱਲੋ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੀ ਪ੍ਰਵਾਨਗੀ ਤੋਂ ਬਾਅਦ ਮਾਨਸਾ ਵਿਖੇ ਦੇਰ ਰਾਤ ਲਿਆਂਦਾ ਗਿਆ ਸੀ ਜਿੱਥੇ ਪੰਜਾਬ ਪੁਲਿਸ ਵਲੋਂ ਸਵੇਰੇ ਤੜਕਸਾਰ 4 ਵਜੇ ਲਾਰੈਂਸ ਬਿਸ਼ਨੋਈ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।
7 ਦਿਨਾਂ ਦਾ ਮਿਲਿਆ ਸੀ ਰਿਮਾਂਡ: ਅਦਾਲਤ ਵੱਲੋ ਲਾਰੈਂਸ ਬਿਸ਼ਨੋਈ ਦਾ ਸੱਤ ਦਿਨ ਦੇ ਲਈ ਪੁਲਿਸ ਰਿਮਾਂਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਵਲੋਂ ਉਸ ਨੂੰ ਮੈਡੀਕਲ ਚੈਕਅਪ ਦੇ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਲਿਆਂਦਾ ਗਿਆ ਸੀ। ਮੈਡੀਕਲ ਚੈਕਅਪ ਤੋਂ ਬਾਅਦ ਪੁਲਿਸ ਵਲੋਂ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁੱਛਗਿੱਛ ਲਈ ਪੂਰੇ ਸੁਰੱਖਿਆ ਪ੍ਰਬੰਧਾਂ ਦੇ ਹੇਠ ਮਾਨਸਾ ਜਹਾਨ ਖੇਲਾ (ਪੁਲਿਸ ਟ੍ਰੇਨਿੰਗ ਸੈਂਟਰ) ਲਿਆਂਦਾ ਗਿਆ। ਜਿਸ ਤੋਂ ਬਾਅਦ ਕਤਲ ਮਾਮਲੇ 'ਚ ਬਿਸ਼ਨੋਈ ਤੋਂ ਪੁੱਛਗਿਛ ਕਰਨ ਦੇ ਲਈ ਪੁਲਿਸ ਉਸ ਨੂੰ ਲੈਕੇ ਖਰੜ ਲਈ ਰਵਾਨਾ ਹੋ ਗਈ।
ਤੜਕਸਾਰ ਮਾਨਸਾ ਪਹੁੰਚਿਆ ਸੀ ਕਾਫਲਾ: ਦੱਸ ਦਈਏ ਕਿ ਪੰਜਾਬ ਪੁਲਿਸ ਲਾਰੈਂਸ ਨੂੰ ਲੈਕੇ ਰਾਤ 8.30 ਵਜੇ ਦੇ ਕਰੀਬ ਦਿੱਲੀ ਤੋਂ ਰਵਾਨਾ ਹੋਈ। ਇਸ ਤੋਂ ਬਾਅਦ ਇਹ ਪਾਣੀਪਤ, ਸੋਨੀਪਤ ਅਤੇ ਕਰਨਾਲ ਤੋਂ ਹੁੰਦੇ ਹੋਏ ਤੜਕੇ 3.30 ਵਜੇ ਮਾਨਸਾ ਪਹੁੰਚੀ। ਉਸ ਦਾ ਮੈਡੀਕਲ ਮਾਨਸਾ ਵਿਖੇ 4 ਵਜੇ ਕੀਤਾ ਗਿਆ। ਪੁਲਿਸ ਨੇ ਉਸ ਨੂੰ 4.30 ਵਜੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਸੀ।
ਬੁਲੇਟ ਪਰੂਫ ਗੱਡੀਆਂ ਅਤੇ ਰਸਤੇ ਦੀ ਹੋਈ ਸੀ ਵੀਡੀਓਗ੍ਰਾਫੀ: ਲਾਰੈਂਸ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਦੇ ਵਕੀਲ ਨੇ ਸਵਾਲ ਚੁੱਕੇ ਸਨ। ਵਕੀਲ ਨੇ ਲਾਰੈਂਸ ਦੇ ਫਰਜ਼ੀ ਮੁਕਾਬਲੇ ਦਾ ਖਤਰਾ ਦੱਸਿਆ ਸੀ। ਹਾਲਾਂਕਿ ਪੁਲਿਸ ਲਾਰੈਂਸ ਨੂੰ 2 ਬੁਲੇਟਪਰੂਫ ਗੱਡੀਆਂ ਵਿੱਚ ਸੁਰੱਖਿਅਤ ਪੰਜਾਬ ਲੈ ਆਈ ਸੀ। ਇਸ ਦੌਰਾਨ 50 ਅਧਿਕਾਰੀਆਂ ਦੀ ਟੀਮ ਮੌਜੂਦ ਸੀ। ਪੰਜਾਬ ਵਿੱਚ ਦਾਖਲ ਹੁੰਦੇ ਹੀ ਪੂਰੇ ਰਸਤੇ ਨੂੰ ਸੈਨੀਟਾਈਜ਼ ਕਰ ਦਿੱਤਾ ਗਿਆ ਸੀ। ਪੂਰੇ ਰਸਤੇ ਦੀ ਵੀਡੀਓਗ੍ਰਾਫੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਸੰਜੇ ਪੋਪਲੀ ਦਾ 4 ਦਿਨ ਦਾ ਮਿਲਿਆ ਰਿਮਾਂਡ