ਮੋਹਾਲੀ: ਪੰਜਾਬ ਦੀ ਕਾਂਗਰਸ ਸਰਕਾਰ 'ਚ ਉਦਯੋਗ ਮੰਤਰੀ ਰਹੇ ਸ਼ਿਆਮਸੁੰਦਰ ਅਰੋੜਾ ਦੀਆਂ ਮੁਸ਼ਕਲ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ।ਜਿਸ ਨਾਲ ਉਨ੍ਹਾਂ ਉੱਤੇ ਸਖਤੀ ਵਧਦੀ ਜਾ ਰਹੀ ਹੈ। ਦੱਸ ਦਈਏ ਕਿ ਉਨ੍ਹਾਂ ਨੇ ਅਦਾਲਤ 'ਚ ਜਮਾਨਤ ਲਈ ਅਰਜੀ ਲਾਈ ਸੀ, ਜਿਸ ਨੂੰ ਮਾਣਯੋਗ ਅਦਾਲਤ ਵਲੋਂ ਖਾਰਜ ਕਰ ਦਿੱਤਾ ਗਿਆ ਹੈ।
ਅਸਲ ਵਿੱਚ ਸ਼ਿਆਮ ਸੁੰਦਰ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿਥੇ ਮੋਹਾਲੀ ਦੀ ਅਦਾਲਤ ਨੇ ਅਰੋੜਾ ਨੂੰ 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਸ਼ਿਆਮ ਸੁੰਦਰ ਅਰੋੜਾ ਦੇ ਕਾਂਗਰਸ ਵੇਲੇ ਮੰਤਰੀ ਰਹਿੰਦਿਆਂ ਅਰਬਾਂ ਰੁਪਏ ਦਾ ਘੁਟਾਲਾ ਹੋਣ ਦੇ ਇਲਜਾਮ ਲੱਗੇ ਸਨ। ਅਰੋੜਾ ਨੂੰ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਦਿੰਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ: 108 ਐਂਬੂਲੈਂਸ ਚਾਲਕਾਂ ਨੇ ਲਾਡੋਵਾਲ ਟੋਲ ਪਲਾਜ਼ਾ ਕੀਤਾ ਜਾਮ, ਕਿਹਾ- 2013 ਤੋਂ ਬਾਅਦ ਨਹੀਂ ਹੋਇਆ ਇੰਕਰੀਮੈਂਟ
ਅਰੋੜਾ ਨੂੰ ਕੀਤਾ ਅਦਾਲਤ ਵਿੱਚ ਪੇਸ਼: ਉਸ ਤੋਂ ਬਾਅਦ ਸ਼ਿਆਮ ਸੁੰਦਰ ਅਰੋੜਾ ਦੀ ਗ੍ਰਿਫਤਾਰੀ ਹੋਈ ਤੇ ਉਹ ਲਗਾਤਾਰ ਜੇਲ੍ਹ ਵਿੱਚ ਬੰਦ ਹੈ। ਇਸੇ ਕੇਸ ਵਿੱਚ ਅਰੋੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸ਼ਿਆਮ ਸੁੰਦਰ ਅਰੋੜਾ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਜੋ ਉਸ ਉੱਤੇ ਕੀਤੀ ਗਈ ਹੈ ਇਹ ਰਾਜਨੀਤੀ ਹੈ। ਇਹ ਸਾਰਾ ਕੁੱਝ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ ਅਤੇ ਸਾਰੀ ਸੱਚਾਈ ਸਾਰਿਆਂ ਦੇ ਸਾਹਮਣੇ ਆ ਜਾਵੇਗੀ।
ਪੁਲਿਸ ਨੇ ਮੰਗਿਆ ਰਿਮਾਂਡ: ਦੂਜੇ ਪਾਸੇ ਸ਼ਿਆਮ ਸੁੰਦਰ ਅਰੋੜਾ ਦੇ ਵਕੀਲ ਐੱਚਐੱਸ ਸੈਣੀ ਨੇ ਦੱਸਿਆ ਕਿ ਪੁਲਿਸ ਵਲੋਂ ਉਨ੍ਹਾਂ ਦਾ ਰਿਮਾਂਡ ਮੰਗਿਆ ਗਿਆ। ਪੁਲਿਸ ਵਲੋਂ ਕਿਹਾ ਗਿਆ ਹੈ ਕਿ ਜੋ ਲੈਟਰ ਉਨ੍ਹਾਂ ਵਲੋਂ ਲਿਖਿਆ ਗਿਆ ਹੈ, ਉਸਨੂੰ ਰਿਕਵਰ ਕਰਨ ਲਈ ਪੁੱਛਪੜਤਾਲ ਕੀਤੀ ਜਾਵੇਗੀ। ਹਾਲਾਂਕਿ ਇਹ ਵੀ ਕਿਹਾ ਗਿਆ ਕਿ ਅਰੋੜਾ ਦੇ ਖਿਲਾਫ ਕੋਈ ਵੀ ਇਲਜਾਮ ਨਹੀਂ ਹੈ, ਪਰ ਅਦਾਲਤ ਨੇ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।