ਮੋਹਾਲੀ: ਭਗਵਾਨ ਸ਼੍ਰੀ ਗਣੇਸ਼ ਜੀ ਨੂੰ ਹਿੰਦੂ ਧਰਮ ਦੇ ਵਿੱਚ ਸਭ ਤੋਂ ਉੱਚ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਪੂਜਾ ਅਰਚਨਾ ਤੋਂ ਬਾਅਦ ਹੀ ਕੋਈ ਹੋਰ ਪੂਜਾ ਯਾ ਕੋਈ ਸ਼ੁੱਭ ਕਾਰਜ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਸ੍ਰੀ ਗਣੇਸ਼ ਮਹਾਂਉਤਸਵ ਦੇ ਪ੍ਰਧਾਨ ਰਮੇਸ਼ ਦੱਤ ਸ਼ਰਮਾ ਪਿਛਲੇ ਸੱਤ ਸਾਲਾਂ ਤੋਂ ਗਣੇਸ਼ ਮਹਾਉਤਸਵ ਬੜ੍ਹੇ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਉਂਦੇ ਆ ਰਹੇ ਹਨ। ਜਿੱਥੇ ਵੱਡੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਅਤੇ ਨਾਮੀ ਹਸਤੀਆਂ/ਗਾਇਕ ਆਪਣੀ ਹਾਜ਼ਰੀ ਅਤੇ ਮੱਥਾ ਟੇਕਣ ਲਈ ਆਉਂਦੇ ਹਨ। Ganesh Chaturthi.
ਸ੍ਰੀ ਗਣੇਸ਼ ਮਹਾਂਉਤਸਵ ਦੇ ਉੱਤੇ ਅੱਜ ਮੁਹਾਲੀ ਦੇ ਹੋਟਲ ਮਜੈਸਟਿਕ ਵਿਖੇ ਪੱਤਰਕਾਰ ਵਾਰਤਾ ਦੇ ਵਿੱਚ ਸ੍ਰੀ ਗਣੇਸ਼ ਮਹਾਂਉਤਸਵ ਦੇ ਮੁੱਖ ਸੇਵਾਦਾਰ ਰਮੇਸ਼ ਦੱਤ ਵਲੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਫੇਜ਼ 9 ਵਿੱਚ ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਵੱਲੋਂ 30 ਅਗਸਤ ਤੋਂ ਤਿੰਨ ਸਤੰਬਰ ਤੱਕ ਪੰਜ ਦਿਨੀਂ ਸੱਤਵੀਂ ਸ੍ਰੀ ਗਣੇਸ਼ ਮਹਾਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਤੇ 30 ਅਗਸਤ ਨੂੰ ਫੇਸ 11ਦੇ ਮੰਦਰ ਤੋਂ ਬੈਂਡ ਬਾਜੇ ਦੇ ਨਾਲ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਫੇਸ 9 ਦੀ ਮਾਰਕੀਟ ਦੇ ਵਿੱਚ ਵੱਡੇ ਪੰਡਾਲ ਦੇ ਵਿਚ ਲਿਆ ਕੇ ਸਥਾਪਨਾ ਕੀਤੀ ਗਈ ਅਤੇ ਸ੍ਰੀ ਗਣੇਸ਼ ਚਤੁਰਥੀ ਉੱਤੇ ਵਿਸਰਜਨ ਦੇ ਮੌਕੇ ਤੇ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕਰਵਾਏ ਜਾਣ ਦਾ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਕੰਮ ਨੂੰ ਵੀ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ 31 ਅਗਸਤ ਨੂੰ ਗਣੇਸ਼ ਚਤੁਰਥੀ ਦੇ ਮੌਕੇ ਤੇ 11 ਮੰਦਰਾਂ ਦੇ ਪੰਡਤਾਂ ਵੱਲੋਂ ਪੂਰੇ ਵਿਧੀ ਵਿਧਾਨ ਦੇ ਨਾਲ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਜਾ ਕਰਨਗੇ ਅਤੇ ਉਸ ਤੋਂ ਬਾਅਦ ਅਲੱਗ ਅਲੱਗ ਵਿੱਦਿਆਪਿੱਠਾਂ ਦੇ ਸੰਸਕ੍ਰਿਤ ਆਚਾਰਿਆ ਵੱਲੋਂ ਪੂਜਾ ਕੀਤੀ ਜਾਵੇਗੀ ਅਤੇ ਫਿਰ ਕੱਪੜੇ ਨਾਲ ਢਕੀ ਹੋਈ ਸ੍ਰੀ ਗਣੇਸ਼ ਜੀ ਦੀ ਮੂਰਤੀ ਦਾ ਭਗਤਾ ਨੂੰ ਦਰਸ਼ਨਾਂ ਲਈ ਉਦਘਾਟਨ ਕੀਤਾ ਗਿਆ।ਇਸ ਮੌਕੇ ਦੇ ਉੱਤੇ ਪਹਿਲੇ ਪੂਜਾ ਕੀਤੀ ਗਈ ਅਤੇ ਆਰਤੀ ਗਈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮੌਕੇ ਦੇ ਉੱਤੇ ਹਰ ਦਿਨ ਸਵੇਰੇ ਸ਼ਾਮ ਆਰਤੀ ਹੋਵੇਗੀ ਅਤੇ ਦੁਪਹਿਰ ਵੇਲੇ ਅਲੱਗ-ਅਲੱਗ ਮੰਦਿਰਾਂ ਦੀ ਕੀਰਤਨ ਮੰਡਲੀ ਵੱਲੋਂ ਭਜਨ ਕੀਰਤਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਾਮ ਵੇਲੇ ਵਿਸ਼ੇਸ਼ ਭਜਨ ਸੁਣਨ ਨੂੰ ਮਿਲਣਗੇ। ਜਿਸ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 31 ਅਗਸਤ ਨੂੰ ਸ਼ਾਮ ਦੀ ਆਰਤੀ ਤੋਂ ਬਾਅਦ ਵਿਜੈ ਰਤਨ ਐਂਡ ਪਾਰਟੀ ਵੱਲੋਂ ਭਜਨ ਸੁਣਾ ਕੇ ਆਏ ਹੋਏ ਸ਼ਰਧਾਲੂਆਂ ਨੂੰ ਆਨੰਦਿਤ ਕੀਤਾ ਜਾਏਗਾ। ਇਸੇ ਤਰ੍ਹਾਂ 1 ਸਤੰਬਰ ਨੂੰ ਸ਼ਾਮ ਵੇਲੇ ਪਹਿਲੇ ਅਮਨ ਵਿੱਕੀ ਬਾਦਸ਼ਾਹ ਦੇ ਨਾਲ ਹੋਰ ਕਈ ਪ੍ਰਸਿੱਧ ਗਾਇਕ ਭਜਨ ਗਾਣੇ ਅਤੇ ਮੌਕੇ ਤੇ ਪਹੁੰਚੇ ਸਭ ਸ਼ਰਧਾਲੂਆਂ ਨੂੰ ਅਨੰਦਿਤ ਕਰਨਗੇ।
ਉਨ੍ਹਾਂ ਨੇ ਦੱਸਿਆ ਕਿ 1 ਅਤੇ 2 ਸਤੰਬਰ ਨੂੰ ਮਸ਼ਹੂਰ ਗਾਇਕ ਰਾਜਨ ਗਿੱਲ, ਅਮਰਿੰਦਰ ਬੌਬੀ, ਸ੍ਰੀਮਤੀ ਸੁਸ਼ਮਾ ਸ਼ਰਮਾ, ਮਦਨ ਸ਼ੌਂਕੀ, ਦੀਪ ਵਿੱਕੀ ਬਾਦਸ਼ਾਹ ਸ਼ਾਮ ਵੇਲੇ ਭਜਨ ਕੀਰਤਨ ਕਰਨਗੇ ਜਦੋਂ ਕਿ 3 ਸਤੰਬਰ ਨੂੰ ਸ਼ੋਭਾ ਯਾਤਰਾ ਹੋਵੇਗੀ। ਜਿਸ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਬੁਲਾਏ ਗਏ ਬੈਂਡ ਬਾਜਾ ਮੰਡਲੀਆਂ ਵੱਲੋਂ ਲਗਪਗ ਇੱਕ ਹਜ਼ਾਰ ਕਲਾਕਾਰ ਹਿੱਸਾ ਲੈਣਗੇ। ਇਸ ਸ਼ੋਭਾ ਯਾਤਰਾ ਦੇ ਵੇਲੇ ਭਗਤਾਂ ਵੱਲੋਂ 11 ਫੁੱਟ ਉੱਚੀ ਮੂਰਤੀ ਵਾਲੇ ਰੱਥ ਨੂੰ ਆਪਣੇ ਹੱਥਾਂ ਨਾਲ ਖਿੱਚ ਕੇ ਫੇਸ 9 ਤੋਂ ਪੀ ਟੀ ਐੱਲ ਚੌਂਕ ਤੱਕ ਲਿਜਾਇਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮੰਦਰ ਪੁਜਾਰੀ ਪਰੀਸ਼ਦ ਦੇ ਬੈਨਰ ਦੇ ਥੱਲੇ ਭਾਰੀ ਗਿਣਤੀ ਦੇ ਵਿਚ ਪੁਜਾਰੀ ਅਤੇ ਆਚਾਰੀਆ ਵੱਲੋਂ ਵੀ ਇਹ ਪ੍ਰੋਗਰਾਮ ਦੇ ਵਿੱਚ ਹਿੱਸਾ ਦਿੱਤਾ ਜਾਵੇਗਾ। ਰਮੇਸ਼ ਦੱਤ ਨੇ ਦੱਸਿਆ ਕਿ 3 ਸਤੰਬਰ ਨੂੰ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦੇ ਵਿਸਰਜਨ ਦੇ ਲਈ ਆਯੋਜਿਤ ਸ਼ੋਭਾ ਯਾਤਰਾ ਦੇ ਨਾਲ ਪ੍ਰੋਗਰਾਮ ਦਾ ਵੀ ਸਮਾਪਨ ਹੋਵੇਗਾ। ਇਸ ਮੌਕੇ ਤੇ ਸ਼੍ਰੀ ਗਣੇਸ਼ ਉਤਸਵ ਕਮੇਟੀ ਦੇ ਪ੍ਰਧਾਨ ਮਨੋਜ ਵਰਮਾ, ਖਜ਼ਾਨਚੀ ਪੁਨੀਤ ਸ਼ਰਮਾ ਅਤੇ ਮਿੰਟੂ ਬਜਾਜ, ਕੇਂਦਰੀਏ ਪੁਜਾਰੀ ਪ੍ਰੀਸ਼ਦ ਦੇ ਪ੍ਰਧਾਨ ਜਗਦੰਬਾ ਰਤੂੜੀ ਤੋਂ ਇਲਾਵਾ ਕਈ ਸਤਿਕਾਰਯੋਗ ਵਿਅਕਤੀ ਮੌਜੂਦ ਸਨ।
ਪੰਜ ਦਿਨ ਅਲੱਗ-ਅਲੱਗ ਤਰ੍ਹਾਂ ਦੇ ਫੁੱਲਾਂ ਦੇ ਨਾਲ ਹੋਏਗੀ ਵਿਸ਼ੇਸ਼ ਸਜਾਵਟ ਰਮੇਸ਼ ਦੱਤ ਨੇ ਦੱਸਿਆ ਕਿ ਸ੍ਰੀ ਗਣੇਸ਼ ਮਹਾਉਤਸਵ ਦੇ ਪੰਜਵੇਂ ਦਿਨੀਂ ਪੰਡਾਲ ਨੂੰ ਵਿਸ਼ੇਸ਼ ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਗਿਆ, ਇਸ ਲਈ ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਵੱਲੋਂ ਫੁੱਲ ਸਜਾਉਣ ਵਾਲੇ ਕਾਰੀਗਰਾਂ ਨੂੰ ਬੁਲਾਵਾ ਦਿੱਤਾ ਗਿਆ ਹੈ ਜੋ ਪੂਰੇ ਪੰਡਾਲ ਨੂੰ ਹਰ ਦਿਨ ਅਲੱਗ-ਅਲੱਗ ਫੁੱਲਾਂ ਦੇ ਨਾਲ ਸਜਾਣਗੇ।
ਪੰਜ ਦਿਨ ਤੱਕ ਪੰਡਾਲ ਵਿਚ ਹੀ ਰਹਿੰਦੇ ਨੇ ਰਮੇਸ਼ ਦੱਤ, ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਦੇ ਪ੍ਰਧਾਨ ਰਮੇਸ਼ ਦੱਤ ਨੇ ਦੱਸਿਆ ਕਿ ਇਸ ਆਯੋਜਨ ਦੇ ਵੇਲੇ ਪੰਜ ਦਿਨ ਤੱਕ ਉਹ ਆਪਣੇ ਘਰ ਜਾਣ ਦੀ ਜਗ੍ਹਾ ਪੰਡਾਲ ਵਿੱਚ ਰਹਿੰਦੇ ਹਨ। ਇਸ ਮੌਕੇ ਉਹ ਨੰਗੇ ਪੈਰ ਸੇਵਾ ਕਰਦੇ ਹਨ ਅਤੇ ਰਾਤ ਵੇਲੇ ਪੰਡਾਲ ਦੇ ਵਿੱਚ ਹੀ ਜ਼ਮੀਨ ਤੇ ਸੌਂ ਜਾਂਦੇ ਹਨ। ਦੂਜੇ ਪਾਸੇ ਪ੍ਰਸਿੱਧ ਭਜਨ ਸਮਰਾਟ ਮਦਨ ਸ਼ੌਂਕੀ ਨੇ ਕਿਹਾ ਕਿ ਇਸ ਵਾਰ ਪ੍ਰੋਗਰਾਮ ਵਿਚ ਸਨਾਤਨੀ ਗਾਇਕਾ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗਣੇਸ਼ ਉਤਸਵ ਤੇ ਘਰ ਵਿੱਚ ਬਣਾਓ ਇਹ ਸਪੈਸ਼ਲ ਡਿਸ਼