ਮੁਹਾਲੀ: 2022 ਦੀ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਤੋਂ ਪਹਿਲਾਂ ਪੰਜਾਬ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ। ਇੱਕ ਪਾਸੇ ਜਿੱਥੇ ਸਿਆਸੀ ਲੀਡਰਾਂ ਵੱਲੋਂ ਆਪਣੀ ਪਾਰਟੀਆਂ ਬਦਲੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਸੱਤਾ ਹਾਸਲ ਕਰਨ ਦੇ ਲਈ ਕਈ ਪਾਰਟੀਆਂ ਆਪਸ ਵਿੱਚ ਗੱਠਜੋੜ ਵੀ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਸੰਯੁਕਤ (Shiromani Akali Dal United) ਅਤੇ ਪੰਜਾਬ ਲੋਕਹਿੱਤ ਪਾਰਟੀ (Punjab Lokhit Party) ਵਿਚਾਲੇ ‘ਚ ਗੱਠਜੋੜ ਹੋ ਗਿਆ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ (Shiromani Akali Dal United Party President Sukhdev Singh Dhindsa) ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਜਲਦ ਹੀ ਇੱਕ ਨਵਾਂ ਫਰੰਟ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ (Shiromani Akali Dal), ਕਾਂਗਰਸ (Congress) ਅਤੇ ਬੀਜੇਪੀ (BJP) ਨੂੰ ਪੰਜਾਬ ਦੀ ਸੱਤਾ ਹੀ ਨਹੀਂ ਸਗੋਂ ਪੰਜਾਬ ਤੋਂ ਵੀ ਬਾਹਰ ਕਰ ਦੇਵੇਗਾ।
ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਅੰਦਰ ਅਸੀਂ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦੀ ਹੋ ਰਹੀ ਲੁੱਟ ਨੂੰ ਜੜ ਤੋਂ ਖ਼ਤਮ ਕਰ ਦੇਵਾਗੇ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ‘ਤੇ ਇਲਜ਼ਾਮ ਲਗਾਉਦੇ ਕਿਹਾ ਕਿ ਪਾਰਟੀ ਵਿੱਚ ਪਾਰਟੀ ਦੀ ਲੀਡਰਸ਼ਿਪ ਨਹੀਂ ਸਗੋਂ ਬਾਦਲ ਪਰਿਵਾਰ (Badal family) ਦੇ ਹੁਕਮ ਨੂੰ ਹੀ ਫੈਸਲਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ 2022 ਦੀਆਂ ਚੋਣਾਂ ਵਿੱਚ ਵੋਟਰਾਂ ਕੋਲ ਉਹ ਮੁੱਦੇ ਲੈਕੇ ਜਾਵਾਗੇ ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ, ਪਰ ਵੋਟਾਂ ਲਈ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕਰਾਂਗੇ।
ਦੂਜੇ ਪਾਸੇ ਪੰਜਾਬ ਲੋਕਹਿੱਤ ਪਾਰਟੀ (Punjab Lokhit Party) ਦੇ ਆਗੂ ਮਲਕੀਤ ਸਿੰਘ ਬੀਰਮੀ ਨੇ ਕਿਹਾ ਕਿ ਅਸੀਂ 2022 ਵਿੱਚ ਪੰਜਾਬ ਵਿੱਚੋਂ ਰਵਾਇਤੀ ਪਾਰਟੀਆਂ ਨੂੰ ਖ਼ਤਮ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਜੀਵਨ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ।
ਇਸ ਮੌਕੇ ਮਲਕੀਤ ਸਿੰਘ ਬੀਰਮੀ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਆਪਣੇ ਪਰਿਵਾਰ ਦੀ ਪਾਰਟੀ ਬਣਾ ਲਿਆ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਨਰਾਜ਼ ਵੀ ਹਨ, ਪਰ ਕਿਸੇ ਨਾ ਕਿਸੇ ਨਿੱਜੀ ਲਾਲਚ ਕਰਕੇ ਮਜ਼ਬੂਰੀ ਵਿੱਚ ਪਾਰਟੀ ਨਾਲ ਰਹਿਣ ਲਈ ਮਜ਼ਬੂਰ ਹਨ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਦੇ ਖਿਲਾਫ਼ ਕ੍ਰਿਮਿਨਲ Contempt ਦਾਖ਼ਲ