ਮੋਹਾਲੀ: ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ ਸੀ, ਇਸ ਦੌਰਾਨ ਬਹੁਤ ਸਾਰੇ ਅਧਿਆਪਕ ਜ਼ਖਮੀ ਹੋ ਗਏ ਹਨ ਜਿਹਨਾਂ ਦਾ ਇਲਾਜ ਮੋਹਾਲੀ ਵਿਖੇ ਚਲ ਰਿਹਾ ਹੈ।
ਇਹ ਵੀ ਪੜੋ: 116 ਸਾਲਾ ਫੌਜ਼ਾ ਸਿੰਘ : ਨੌਜਵਾਨ ਪੀੜ੍ਹੀ ਲਈ ਜਿਉਂਦੀ ਜਾਗਦੀ ਮਿਸਾਲ
ਜਿਨ੍ਹਾਂ ਅਧਿਆਪਕਾਂ ਦੇ ਸੱਟਾਂ ਵੱਜੀਆਂ ਹਨ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਗੁਰਮੁਖ ਸਿੰਘ ਦੇ ਸਿਰ ਵਿੱਚ ਸੱਟ ਵੱਜੀ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜਿਸ ਦੇ ਸਿਰ ਵਿੱਚ 5 ਟੰਕੇ ਲੱਗੇ ਹਨ। ਕੁਲਦੀਪ ਕੌਰ ਤੇ ਸੁਖਵਿੰਦਰ ਕੌਰ ਦੇ ਅੱਖ ’ਤੇ ਸੱਟ ਵੱਜੀ ਹੈ। ਸੁਨੀਲ ਕੁਮਾਰ ਦੇ ਨੱਕ ਤੇ ਅੱਖ ਤੇ ਸੱਟ ਵੱਜੀ ਹੈ। ਬਲਜੀਤ ਕੌਰ ਦੇ ਸਰੀਰ ’ਤੇ ਸੱਟਾ ਵੱਜੀਆਂ ਹਨ। ਕੁਲਦੀਪ ਸਿੰਘ, ਸੂਬਾ ਕਨਵੀਨਰ ਅਜਮੇਰ ਸਿੰਘ ਔਲਖ ਦੀ ਪੱਗ ਉੱਤਰ ਗਈ ਸੀ ਤੇ ਇਹਨਾਂ ਦੇ ਸੱਟਾਂ ਵੀ ਵੱਜੀਆਂ ਹਨ। ਕੁਲਦੀਪ ਸਿੰਘ ਨੂੰ ਫੋਰਟਿਸ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ।
ਇਹ ਵੀ ਪੜੋ: ਬਿਜਲੀ ਮਸਲੇ ’ਤੇ ਸਿੱਧੂ ਨੇ ਬਾਦਲਾਂ ਸਮੇਤ ਕੈਪਟਨ ਨੂੰ ਲਾਏ ਰਗੜੇ