ਮੋਹਾਲੀ: ਕੁਰਾਲੀ ਦੇ ਨਜ਼ਦੀਕ ਪਿੰਡ ਮਾਜਰੀ ਵਿਖੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਮਿਤੀ ਦੋ ਦਸੰਬਰ ਤੋਂ ਅੱਠ ਦਸੰਬਰ ਤੱਕ ਮਾਤਰੂ ਵੰਦਨਾ ਹਫ਼ਤਾ ਮਨਾਇਆ ਜਾ ਰਿਹਾ ਹੈ ,ਇਸਦਾ ਮਨੋਰਥ ਲੋਕਾਂ ਨੂੰ ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਇਸਦੇ ਨਾਲ ਨਾਲ ਸਿਹਤਮੰਦ ਮਾਂ ,ਸਿਹਤਮੰਦ ਬੱਚਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ।
ਇਸੇ ਲੜੀ ਤਹਿਤ ਅੱਜ ਨਜਦੀਕੀ ਪਿੰਡ ਮਾਜਰੀ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਂਗਨਵਾੜੀ ਵਰਕਰਜ਼ ਦੇ ਸਹਿਯੋਗ ਨਾਲ ਕੈਪ ਲਗਾਇਆ ਗਿਆ ,ਇਸ ਕੈਪ ਦੌਰਾਨ ਪਿੰਡ ਦੀ ਮਹਿਲਾਵਾਂ ਨੇ ਆਪਣੇ ਹੱਥ ਨਾਲ ਤਿਆਰ ਕੀਤੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ,ਆਂਗਨਵਾੜੀ ਵਰਕਰਜ਼ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਿਚੋਂ ਜਾਗੋ ਵੀ ਕੱਢੀ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਕੈਬਿਨੇਟ ਮੰਤਰੀ ਅਰੁਣਾ ਚੋਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਇਹ ਹਫਤਾ ਮਨਾਇਆ ਜਾ ਰਹਾ ਹੈ , ਉਨ੍ਹਾਂ ਆਖਿਆ ਕਿ ਗਰਭਵਤੀ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਲਈ ਸਰਕਾਰ ਵਲੋਂ ਪੰਜ ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ,ਜਿਸਦੀ ਪਹਿਲੀ ਕਿਸ਼ਤ ਇਕ ਹਜ਼ਾਰ ਰੁਪਏ ,ਦੂਜੀ ਕਿਸ਼ਤ ਦੋ ਹਜ਼ਾਰ ਰੁਪਏ ਅਤੇ ਤੀਜੀ ਕਿਸ਼ਤ ਦੋ ਹਜ਼ਾਰ ਰੁਪਏ ਹੁੰਦੀ ਹੈ ਜਿਸਦਾ ਮੰਤਵ ਸਿਹਤਮੰਦ ਬੱਚਾ ,ਸਿਹਤਮੰਦ ਮਾਂ ਅਤੇ ਸਿਹਤ ਸਮਾਜ ਦੀ ਸਿਰਜਣਾ ਕਰਨਾ ਹੈ।