ETV Bharat / state

PSTET 2 ਪਾਸ ਮੈਰਿਟ ਹੋਲਡਰ ਲਈ ਆਜ਼ਾਦ ਰੰਗ ਮੰਚ ਨੇ psed ਗੇਟ ਅੱਗੇ ਪੇਸ਼ ਕੀਤਾ ਨਾਟਕ

ਰੀਵਾਇਜਡ 2011 PSTET 2 ਪਾਸ ਮੈਰਿਟ ਹੋਲਡਰ ਉਮੀਦਵਾਰਾਂ ਦੇ ਲਈ ਆਜ਼ਾਦ ਰੰਗ ਮੰਚ ਦੀ ਟੀਮ ਵਲੋਂ ਸ਼ਾਮ 6 ਵਜ਼ੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ ਦੇ ਸਾਹਮਣੇ 3442 ਤੇ 5178 merit holders ਦੇ ਪਿਛਲੇ 10 ਸਾਲ ਦੇ ਦਰਦ ਨੂੰ ਬਿਆਨ ਕਰਦਾ ਹੋਇਆ ਇੱਕ ਨਾਟਕ ਪੇਸ਼ ਕੀਤਾ।

author img

By

Published : Jul 11, 2021, 10:31 AM IST

ਫ਼ੋਟੋ
ਫ਼ੋਟੋ

ਮੋਹਾਲੀ: ਰੀਵਾਇਜਡ 2011 PSTET 2 ਪਾਸ ਮੈਰਿਟ ਹੋਲਡਰ ਉਮੀਦਵਾਰਾਂ ਦੇ ਲਈ ਆਜ਼ਾਦ ਰੰਗ ਮੰਚ ਦੀ ਟੀਮ ਵਲੋਂ ਸ਼ਾਮ 6 ਵਜ਼ੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ ਦੇ ਸਾਹਮਣੇ 3442 ਤੇ 5178 merit holders ਦੇ ਪਿਛਲੇ 10 ਸਾਲ ਦੇ ਦਰਦ ਨੂੰ ਬਿਆਨ ਕਰਦਾ ਹੋਇਆ ਇੱਕ ਨਾਟਕ ਪੇਸ਼ ਕੀਤਾ।

ਵੇਖੋ ਵੀਡੀਓ

ਇਸ ਨਾਟਕ ਦੇ ਰਾਹੀਂ ਅਜ਼ਾਦ ਰੰਗ ਮੰਚ ਦੀ ਟੀਮ ਵੱਲੋਂ ਇਨ੍ਹਾਂ ਨਾਲ ਸਰਕਾਰ ਵੱਲੋਂ ਹੋਏ ਧੱਕੇ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ। ਇਹ 3442 ਅਤੇ 5178 ਮੈਰਿਟ ਹੋਲਡਰ ਪਿਛਲੀ 17 ਜੂਨ ਤੋਂ ਅੱਤ ਦੀ ਗਰਮੀ ਵਿੱਚ ਸਿੱਖਿਆ ਬੋਰਡ ਦੇ ਅੱਗੇ ਆਪਣਾ ਧਰਨਾ ਦੇ ਰਹੇ ਹਨ। ਇਨ੍ਹਾਂ ਪੀੜਤ ਅਧਿਆਪਕਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਜੇਕਰ ਇਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਮੈਰਿਟ ਹੋਲਡਰ ਉਮੀਦਵਾਰਾਂ ਨੇ ਜੁਲਾਈ 2011 ਵਿੱਚ ਪੀਐਸਟੀਈਟੀ-2 ਪੇਪਰ ਦਿੱਤਾ ਸੀ। ਜਿਸ ਦੇ ਆਂਸਰ ਕੀਜ਼ ਵਿੱਚ 4 ਸਵਾਲਾਂ ਦੇ ਜਵਾਬ ਸਹੀ ਨਾ ਹੋਣ ਕਾਰਨ ਕੁੱਝ ਉਮੀਦਵਾਰਾਂ ਵੱਲੋਂ 2015 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਦਾ ਫੈਸਲਾ 18 ਮਈ 2016 ਨੂੰ ਸੁਣਾਉਂਦੇ ਹੋਏ ਅਦਾਲਤ ਨੇ ਉਕਤ 4 ਵਿਵਾਦਿਤ ਸਵਾਲਾਂ ਦਾ ਬਣਦਾ ਲਾਭ ਦੇਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਐਸਸੀਈਆਰਟੀ ਵੱਲੋਂ ਅਪੀਲ ਦਾਇਰ ਕੀਤੀ ਗਈ ਜੋ 27 ਅਕਤੂਬਰ 2016 ਨੂੰ ਅਦਾਲਤ ਨੇ ਮੁੱਢੋਂ ਖ਼ਾਰਜ ਕਰਦਿਆਂ ਆਪਣਾ ਫੈਸਲਾ ਪਟੀਸ਼ਨਰਾਂ ਦੇ ਹੱਕ ਵਿੱਚ ਦਿੱਤਾ ਗਿਆ। ਜਿਸ ਦੇ ਅਧਾਰ ’ਤੇ ਐਸਸੀਈਆਰਟੀ ਨੇ ਟੈੱਟ ਸਾਲ 2011 ਦਾ ਨਤੀਜਾ ਜਨਰਲਾਈਜ਼ਡ ਰਿਵਾਈਜ਼ ਕਰਕੇ ਸਾਡਾ ਨਤੀਜਾ ਪਾਸ ਘੋਸ਼ਿਤ ਕੀਤਾ ਗਿਆ।

ਇਹ ਵੀ ਪੜ੍ਹੋ:ਕੋਰਟ ਨੇ ਦਿੱਲੀ ਪੁਲਿਸ ਨੂੰ ਦਿੱਤੇ ਆਦੇਸ਼, ਮਨਜਿੰਦਰ ਸਿੰਘ ਸਿਰਸਾ ਦੇਸ਼ ਛੱਡ ਨਾ ਜਾਵੇ ਭੱਜ

ਟੈੱਟ 2011 ਦਾ ਨਤੀਜਾ ਪਾਸ ਹੋਣ ’ਤੇ ਸਾਲ 2011-12 ਵਿੱਚ ਨਿਕਲੀ ਭਰਤੀ 3442 ਅਤੇ 5178 ਦੇ ਪਹਿਲਾਂ ਤੋਂ ਹੀ ਨੌਕਰੀ ਲਈ ਚੁਣੇ ਗਏ ਉਮੀਦਵਾਰਾਂ ਨਾਲੋਂ ਵੱਧ ਮੈਰਿਟ ਅੰਕ ਹੋਣ ਦੇ ਬਾਵਜੂਦ ਇਹ ਅਧਿਆਪਕ ਬੇਰੁਜ਼ਗਾਰੀ ਦੀ ਭੱਠੀ ਵਿੱਚ ਸੜ ਰਹੇ ਹਨ। ਜਦੋਂਕਿ ਇਨ੍ਹਾਂ ਤੋਂ ਘੱਟ ਮੈਰਿਟ ਵਾਲੇ ਉਮੀਦਵਾਰ ਲਗਭਗ ਪਿਛਲੇ 10 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ। ਇਹ ਭਰਤੀ ਬਿਨਾਂ ਕਿਸੇ ਵਿਸ਼ਾ ਟੈਸਟ ਤੋਂ ਹੋਈ ਸੀ। ਵਿਭਾਗ ਨੇ ਇਨ੍ਹਾਂ ਭਰਤੀਆਂ ਵਿੱਚ ਨੌਕਰੀ ਦੇਣ ਦੀ ਥਾਂ ’ਤੇ ਉਨ੍ਹਾਂ ਦੀ ਉਮਰ ਹੱਦ ਅਤੇ ਟੈੱਟ 2011 ਦੀ ਵੈਲੀਡਿਟੀ ਵਧਾ ਦਿੱਤੀ ਜੋ ਕਿ ਬੇਇਨਸਾਫ਼ੀ ਹੈ। ਇਸ ਕਰਕੇ ਇਨ੍ਹਾਂ ਨੂੰ ਉਕਤ ਭਰਤੀਆਂ ਵਿੱਚ ਨੌਕਰੀ ਲੈਣ ਲਈ ਮੁੜ ਤੋਂ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ, ਜਿਸ ’ਤੇ ਹਾਈ ਕੋਰਟ ਵੱਲੋਂ 27 ਨਵੰਬਰ 2020 ਦੇ ਇਨਟਰਮ ਆਰਡਰ ਤਹਿਤ ਸਮੂਹ ਮੈਰਿਟ ਹੋਲਡਰ ਪਟੀਸ਼ਨਰਾਂ ਦੇ 10 ਸਾਲ ਖ਼ਰਾਬ ਹੋਣ ਅਤੇ ਹੁਣ ਉਨ੍ਹਾਂ ਦੀ ਸੀਟ ਰਿਜ਼ਰਵ ਕਰਨ ਲਈ ਕਿਹਾ ਗਿਆ। ਇਨ੍ਹਾਂ ਵਿੱਚ ਕਈ ਮੈਰਿਟ ਹੋਲਡਰ ਉਮੀਦਵਾਰ ਅਜਿਹੇ ਵੀ ਹਨ ਜੋ ਓਵਰਏਜ਼ ਹੋ ਗਏ ਹਨ। ਜਿਨ੍ਹਾਂ ਨੂੰ ਮੌਜੂਦਾ ਸਮੇਂ ਵਿੱਚ ਕਈ ਪ੍ਰਕਾਰ ਦੀਆਂ ਆਰਥਿਕ ਅਤੇ ਮਾਨਸਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੀੜਤ ਉਮੀਦਵਾਰਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਚਿਤਾਵਨੀ ਕਿ ਪਿਛਲੇ 10 ਸਾਲਾਂ ਤੋਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਮੈਰਿਟ ਵਿੱਚ ਆਏ ਉਮੀਦਵਾਰਾਂ ਨੂੰ ਬਣਦੀ ਅਸਾਮੀ ’ਤੇ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ ਅਤੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਸਮਾਜ ਵਿੱਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪੀੜਤ ਉਮੀਦਵਾਰਾਂ ਵੱਲੋਂ ਪੰਜਾਬ ਸਰਕਾਰ ਦਾ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਹਰ ਫਰੰਟ ’ਤੇ ਡਟ ਕੇ ਪਰਿਵਾਰਾਂ ਸਮੇਤ ਵਿਰੋਧ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.