ਮੋਹਾਲੀ: ਪੁਲਿਸ ਨੇ ਇੱਕ ਟੀਮ ਗਠਿਤ ਕਰਕੇ ਵੱਡੀ ਮਾਤਰਾ ਵਿੱਚ ਨਕਲੀ ਸ਼ਰਾਬ (Artificial alcohol) ਦੇ ਗੋਦਾਮ ’ਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਸਾਢੇ ਚਾਰ ਹਜ਼ਾਰ ਪੇਟੀਆਂ ਦੇ ਕਰੀਬ ਨਕਲੀ ਸ਼ਰਾਬ (Artificial alcohol) ਬਰਾਮਦ ਕੀਤੀ ਹੈ। ਇਸ ਦੌਰਾਨ ਪੁਲਿਸ ਨੇ 2 ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਹੈ।
ਇਹ ਵੀ ਪੜੋ: ਚੰਨੀ ਤੇ ਪਰਗਟ ਨੇ ਹਾਕੀ ਗਰਾਊਂਡ 'ਚ ਪਾਈਆਂ ਧੂਮਾ
ਇਸ ਸਬੰਧ ਵਿੱਚ ਮੋਹਾਲੀ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ (Navjot Singh Mahal) ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਇੱਕ ਟਰੱਕ ਵਿੱਚ ਜਿਸ ‘ਚ ਫਰੂਟ ਲੱਦਿਆ ਹੋਇਆ ਸੀ ਉਸ ਵਿੱਚ ਨਾਕੇਬੰਦੀ ਦੇ ਦੌਰਾਨ 520 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਹਰਿਆਣਾ ਦੇ ਇੱਕ ਗੋਦਾਮ ਵਿੱਚ ਛਾਪੇਮਾਰੀ ਕਰ ਹੋਰ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ।
ਐੱਸਐੱਸਪੀ ਮੁਹਾਲੀ ਨਵਜੋਤ ਸਿੰਘ ਮਾਹਲ (Navjot Singh Mahal) ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਦੀਵੇ ਖੰਨਾ ਉਰਫ ਵਿੱਕੀ ਪੁੱਤਰ ਰਜੀਵ ਕੁਮਾਰ ਜੋ ਕਿ ਰੌਇਲ ਮੋਤੀਆ ਸਿਟੀ ਜ਼ੀਰਕਪੁਰ ਦਾ ਰਹਿਣ ਵਾਲਾ ਅਤੇ ਦੂਜਾ ਵਿਅਕਤੀ ਕ੍ਰਿਸ਼ਨ ਕੁਮਾਰ ਸੋਨੂੰ ਤਾਰਾ ਚੰਦ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸ਼ਰਾਬ ਤਿੰਨ ਟਰੱਕਾਂ ਵਿੱਚ ਮੋਹਾਲੀ ਵੱਲ ਲੈ ਕੇ ਆ ਰਹੇ ਸਨ ਤੇ ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ।
ਇਹ ਵੀ ਪੜੋ: ਸ਼ਹੀਦ ਸਿਪਾਹੀ ਮਨਜੀਤ ਸਿੰਘ ਦੇ ਪਰਿਵਾਰ ਲਈ ਮੁੱਖ ਮੰਤਰੀ ਚੰਨੀ ਨੇ ਕੀਤਾ ਵੱਡਾ ਐਲਾਨ
ਪੁਲਿਸ ਨੇ ਨਸ਼ਾਖੋਰਾਂ ਦੇ ਖ਼ਿਲਾਫ਼ ਬੜੀ ਮੁਸਤੈਦੀ ਨਾਲ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਇਹੀ ਕਾਰਨ ਹੈ।