ਮੁਹਾਲੀ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹੇ ਕਰਤਾਰਪੁਰ ਲਾਂਘੇ ਰਾਹੀਂ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਮੁਹਾਲੀ ਤੋਂ ਹੁਣ ਤੱਕ ਕੁਲ 310 ਆਨਲਾਈਨ ਅਰਜ਼ੀਆਂ ਆਈਆਂ ਜਿਨ੍ਹਾਂ ' 290 ਅਰਜ਼ੀਆਂ ਮੰਜ਼ੂਰ ਹੋ ਗਈਆਂ ਹਨ।
ਜਾਣਕਾਰੀ ਦਿੰਦਿਆਂ ਡੀਐਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਕਰਤਾਰਪੁਲ ਲਾਂਘੇ ਨੂੰ ਪਾਰ ਕਰ ਦਰਸ਼ਨਾਂ ਲਈ ਜਾਣ ਵਾਲੇ ਵਿਅਕਤੀ ਲਈ ਪਾਸਪੋਰਟ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆਂ ਦਰਸ਼ਨਾਂ ਲਈ ਜਾਣ ਵਾਲੇ ਵਿਅਕਤੀ ਦਾ ਕਿਸੇ ਵੀ ਅਪਰਾਧ 'ਚ ਹੱਥ ਨਹੀਂ ਹੋਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਪੁਰੀ ਜਾਂਚ ਪੜਤਾਲ ਕਰ ਅਰਜ਼ੀਆਂ ਨੂੰ ਮੰਜ਼ੂਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ- 72 ਸਾਲ ਬਾਅਦ ਸੰਗਤ ਦੀ ਅਰਦਾਸ ਕਬੂਲ, ਖੁੱਲ੍ਹ ਗਿਆ ਕਰਤਾਰਪੁਰ ਲਾਂਘਾ
ਦੱਸਣਯੋਗ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਇਤੀਹਾਸ 'ਚ ਪਹਿਲੀ ਵਾਰ ਭਾਰਤ ਦੀ ਸੰਗਤ ਪਾਕਿਸਤਾਨ ਜਾ ਗੁਰੂ ਧਾਮ ਦੇ ਦਰਸ਼ਨ ਕਰ ਸਕੇਗੀ। ਇਸ ਲਈ ਪੂਰੇ ਦੇਸ਼ ਭਰ ਤੋਂ ਸੰਗਤਾਂ ਦਰਸ਼ ਦੀਦਾਰ ਕਰਨ ਲਈ ਆਪਣੀਆਂ ਪਹਿਲਾਂ ਤੋਂ ਹੀ ਅਰਜ਼ੀਆਂ ਦਾਇਰ ਕਰ ਰਹੀਆਂ ਹਨ ਅਤੇ ਬਹੁਗਿਣਤੀ ਸੰਗਤਾਂ ਲਾਂਘਾ ਪਾਰ ਕਰ ਗੁਰੂ ਧਾਮਾਂ ਲਈ ਉਤਸ਼ਾਹਿਤ ਵੀ ਦਿਖ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅੱਜ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਗਿਆ ਹੈ ਅਤੇ ਸੰਗਤਾਂ ਦਰਸ਼ਨਾਂ ਲਈ ਉਤਸ਼ਾਹਿਤ ਹੈ।