ETV Bharat / state

ਖਰੜ ਵਿੱਚ ਦਿਨ ਦਿਹਾੜੇ ਹੋਇਆ ਕਤਲ, ਮੁਲਜ਼ਮ ਗ੍ਰਿਫ਼ਤਾਰ - punjab crime news

ਖਰੜ ਵਿਖੇ ਦਿਨ ਦਿਹਾੜੇ ਹੋਏ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ
author img

By

Published : Nov 9, 2019, 11:36 PM IST

ਮੋਹਾਲੀ: ਦੋ ਦਿਨ ਪਹਿਲਾਂ ਮੋਹਾਲੀ ਦੇ ਸਟੇਡੀਅਮ ਰੋਡ ਦਰਪਨ ਸਿਟੀ 'ਤੇ ਦਿਨ ਦਿਹਾੜੇ ਹੋਏ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ 24 ਘੰਟੇ ਦੇ ਅੰਦਰ-ਅੰਦਰ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਕਰਵਾ ਕੇ, ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਦਿਨ ਦਿਹਾੜੇ ਹੋਏ ਇਸ ਕਤਲ ਲਈ ਪੁਲਿਸ ਨੇ ਜ਼ਿੰਮੇਵਾਰ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਵੱਲੋਂ ਆਪਣਾ ਜ਼ੁਰਮ ਕਬੂਲ ਕੀਤਾ ਹੈ। ਪੁਲਿਸ ਵੱਲੋਂ ਗਿਰੋਹ ਦੇ ਫਰਾਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ੀਸ਼ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਛੋਟੇ ਭਰਾ ਬਲਵੀਰ ਸਿੰਘ ਨੂੰ ਇਸ ਜ਼ੁਰਮ ਵਿੱਚ ਦੋਸ਼ੀ ਪਾਇਆ ਗਿਆ ਹੈ, ਜਿਸ ਉੱਪਰ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 256 ਅਧੀਨ ਧਾਰਾ 302, 34, 120-ਬੀ ਆਈ.ਪੀ.ਸੀ ਤੇ 25 ਅਸਲਾ ਐਕਟ ਦਰਜ ਕੀਤਾ ਗਿਆ ਹੈ।

ਤਫ਼ਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਸਾਥੀ ਰੋਹਿਤ ਸੇਠੀ, ਅਜੇ ਕੁਮਾਰ, ਅਸ਼ੀਸ ਚੌਪੜਾ, ਹੈਪੀ ਭੁੱਲਰ, ਹੈਪੀ ਮੱਲ੍ਹ, ਅਮਰਜੀਤ ਸਿੰਘ, ਮਨੀ ਅਤੇ ਆਪਣੇ ਹੋਰ ਸਾਥੀਆਂ ਨਾਲ ਰਲ੍ਹ ਕੇ ਸਾਜਿਸ਼ ਰਚਕੇ ਇੰਦਰਜੀਤ ਸਿੰਘ ਢਿੰਡਾ ਦਾ ਕਤਲ ਕਰ ਦਿੱਤਾ।

Intro:ਮੋਹਾਲੀ ਦੇ ਐੱਸ ਐੱਸ ਪੀ ਕੁਲਦੀਪ ਸਿੰਘ ਚਹਿਲ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਦੋ ਦਿਨ ਪਹਿਲਾਂ ਸਟੇਡੀਅਮ ਰੋਡ ਦਰਪਨ ਸਿਟੀ ਖਰੜ ਸੜਕ ਤੇ ਦਿਨ ਦਿਹਾੜੇ ਹੋਏ ਕਤਲ ਦੀ ਵਾਰਦਾਤ ਵਿੱਚ 24 ਘੰਟੇ ਦੇ ਅੰਦਰ-ਅੰਦਰ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਕਰਵਾ ਕੇ, ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਦਿਨ ਦਿਹਾੜੇ ਹੋਏ ਇਸ ਕਤਲ ਲਈ ਜ਼ਿਮੇਵਾਰ ਦੋ ਦੋੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਹਨਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ। ਇਹਨਾਂ ਦੇ ਫਰਾਰ ਸਾਥੀਆਂ ਜਿਹੜੇ ਹੋਰ ਕਈ ਕੇਸਾਂ ਵਿੱਚ ਪਹਿਲਾਂ ਹੀ ਭਗੌੜੇ ਹਨ ਦੀ ਗ੍ਰਿਫਤਾਰੀਆਂਂ ਲਈ ਵੱਖ-ਵੱਖ ਪਾਰਟੀਆਂ ਭੇਜੀਆਂ ਗਈਆਂ ਹਨ।Body: ਉਨ੍ਹਾਂ ਨੇ ਦੱਸਿਆ ਇਸ ਘਟਨਾਂ ਬਾਰੇ ਮ੍ਰਿਤਕ ਦੇ ਛੋਟੇ ਭਰਾ ਬਲਵੀਰ ਸਿੰਘ ਦੇ ਬਿਆਨ ਉੱਪਰ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 256 ਅਧੀਨ ਧਾਰਾ 302, 34, 120-ਬੀ ਆਈ.ਪੀ.ਸੀ ਅਤੇ 25 ਅਸਲਾ ਐਕਟ ਦਰਜ ਕੀਤਾ ਗਿਆ ਹੈ। ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਸਾਥੀਆਂ ਰੋਹਿਤ ਸੇਠੀ ਪੁੱਤਰ ਰਮਨ ਕੁਮਾਰ ਵਾਸੀ ਫਿਰੋਜ਼ਪੁਰ ਅਤੇ ਅਜੇ ਕੁਮਾਰ ਉਰਫ ਕਾਪਾ ਪੁੱਤਰ ਨਰਿੰਦਰ ਕੁਮਾਰ ਵਾਸੀ ਗੁਰੂ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਨੇ ਅਸ਼ੀਸ ਚੌਪੜਾ, ਹੈਪੀ ਭੁੱਲਰ, ਹੈਪੀ ਮੱਲ੍ਹ, ਅਮਰਜੀਤ ਸਿੰਘ, ਮਨੀ ਅਤੇ ਆਪਣੇ ਹੋਰ ਸਾਥੀਆਂ ਨਾਲ ਰਲ੍ਹ ਕੇ ਸਾਜਿਸ਼ ਰਚਕੇ ਇੰਦਰਜੀਤ ਸਿੰਘ ਢਿੰਡਾ ਨੂੰ ਚੰਡੀਗੜ੍ਹ ਤੋਂ ਸ਼ਾਪਿੰਗ ਕਰਵਾਉਣ ਬਹਾਨੇ ਮਿਤੀ 05-11-2019 ਨੂੰ ਫਿਰੋਜ਼ਪੁਰ ਤੋਂ ਚੰਡੀਗੜ੍ਹ ਬੁਲਵਾਇਆ ਸੀ। ਰੋਹਿਤ ਸੇਠੀ ਤੇ ਅਜੇ ਕੁਮਾਰ ਨੇ ਆਪਣੇ ਸਾਥੀਆਂ ਨਾਲ ਰਲ੍ਹ ਕੇ ਬਣਾਈ ਸਾਜਿਸ਼ ਨੂੰ ਸਿਰੇ ਚੜਾਉਦਿਆਂ ਮਿਤੀ 07-11-2019 ਨੂੰ ਉਹਨਾਂ ਹੱਥੋਂ ਖਰੜ ਵਿਖੇ ਇੰਦਰਜੀਤ ਸਿੰਘ ਢਿੰਡਾ ਦਾ ਕਤਲ ਕਰਵਾ ਦਿੱਤਾ। ਦੋਸ਼ੀਆਂ ਦੀ ਮ੍ਰਿਤਕ ਨਾਲ ਪੁਰਾਣੇ ਇਰਾਦਾ ਕਤਲ ਦੇ ਮਾਮਲੇ ਵਿੱਚ ਰੰਜਿਸ਼ ਚੱਲਦੀ ਸੀ ਤੇ ਉਹ ਕਈ ਵਾਰ ਪਹਿਲਾਂ ਵੀ ਉਸ ਦੇ ਕਤਲ ਦੀ ਕੋਸ਼ਿਸ ਕਰ ਚੁੱਕੇ ਸਨ। ਜਿਨਾਂ ਦੇ ਸਿਰੇ ਨਾ ਚੜ੍ਹਨ ਤੇ ਢਿੰਡਾ ਦੇ ਸਾਥੀਆਂ ਨੂੰ ਸਾਜਿਸ਼ ਵਿੱਚ ਸ਼ਾਮਿਲ ਕਰ ਲਿਆ ਗਿਆ।
ਘਟਨਾਂ ਦੀ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 07-11-2019 ਨੂੰ ਕਰੀਬ 2:00 ਵਜੇ ਦੁਪਹਿਰ ਸਮੇਂ ਖਰੜ ਸ਼ਹਿਰ ਵਿੱਚ ਉਸ ਸਮੇਂ ਸੰਨਸਨੀ ਫੈਲ ਗਈ ਸੀ, ਜਦੋਂ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਆਏ ਹਥਿਆਰਬੰਦ ਵਿਅਕਤੀਆਂ ਨੇ ਸਟੇਡੀਅਮ ਰੋਡ ਦਰਪਨ ਸਿਟੀ ਟੀ-ਪੁਆਇੰਟ ਦੇ ਲਾਗੇ ਇੱਕ ਮੋਟਰਸਾਇਕਲ ਤੇ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ ਕੇ, ਵਿਚਾਲੇ ਬੈਠੇ 26-27 ਸਾਲਾ ਇੱਕ ਨੌਜਵਾਨ ਨੂੰ ਮੋਟਰਸਾਇਕਲ ਤੋਂ ਲਾਹ ਕੇ ਉਸ ਉਪਰ ਪਿਸਤੌਲਾਂ ਨਾਲ ਅੰਨ੍ਹੇਵਾਹ ਫਾਈਰਿੰਗ ਕਰਕੇ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਇਸ ਕਤਲ ਲਈ ਕਾਤਲਾਂ ਨੇ ਕਰੀਬ ਡੇਢ ਦਰਜਨ ਫਾਇਰ ਕੀਤੇ ਸਨ। ਜ਼ਖਮੀ ਨੌਜਵਾਨ ਨੇ ਹਸਪਤਾਲ ਲਿਜਾਂਦਿਆਂ ਦਮ ਤੋੜ ਦਿੱਤਾ, ਜਿਸ ਦੀ ਸ਼ਨਾਖਤ ਇੰਦਰਜੀਤ ਸਿੰਘ ਉਰਫ ਢਿੰਡਾ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 8 ਕੰਬੋਜ ਨਗਰ ਮੁਹੱਲਾ ਗੁਰੂ ਨਾਨਕ ਪੁਰਾ ਫਿਰੋਜਪੁਰ ਸਿਟੀ ਵਜੋਂ ਹੋਈ ਸੀ। ਘਟਨਾਂ ਦੀ ਸੂਚਨਾਂ ਮਿਲਣ ਤੇ ਐੱਸ.ਐੱਚ.ਓ ਸਿਟੀ ਖਰੜ, ਡੀ.ਐੱਸ.ਪੀ ਖਰੜ ਤੇ ਡੀ.ਐੱਸ.ਪੀ (ਡੀ) ਐਸ.ਏ.ਐਸ ਨਗਰ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਦੀਆਂ ਟੀਮਾਂ ਨੇ ਮੌਕੇ ਦਾ ਬਰੀਕੀ ਨਾਲ ਅਧਿਐਨ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਮੁੱਢ ਤੋਂ ਹੀ ਸ਼ੱਕ ਦੀ ਸੂਈ ਮ੍ਰਿਤਕ ਦੇ ਮੋਟਰਸਾਇਕਲ ਸਵਾਰ ਸਾਥੀਆਂ ਵਲ ਗਈ ਤੇ ਪੁਲਿਸ ਨੇ ਤਫਤੀਸ ਨੂੰ ਟੈਕਨੀਕਲੀ ਤਰੀਕੇ ਨਾਲ ਅੱਗੇ ਵਧਾਇਆ ਅਤੇ ਬਰੀਕੀ ਨਾਲ ਰੋਹਿਤ ਸੇਠੀ ਅਤੇ ਅਜੇ ਕੁਮਾਰ ਪਾਸੋਂ ਪੁੱਛ-ਗਿੱਛ ਕੀਤੀ। ਜਿਸ ਤੇ ਦੋਨਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਅਤੇ ਕਤਲ ਵਿੱਚ ਸ਼ਾਮਿਲ ਆਪਣੇ ਸਾਥੀਆਂ ਬਾਰੇ ਦੱਸਿਆ । ਇਹਨਾਂ ਦੋਨਾਂ ਨੂੰ ਮੁਕੱਦਮਾ ਨੰਬਰ 256/19 ਥਾਣਾ ਸਿਟੀ ਖਰੜ ਵਿੱਚ ਗ੍ਰਿਫਤਾਰ ਕਰ ਲਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਵਿੱਚ ਵੱਖ-ਵੱਖ ਪਾਰਟੀਆਂ ਵੱਖ-ਵੱਖ ਥਾਂਵਾ ਤੇ ਰਵਾਨਾ ਕੀਤੀਆਂ ਗਈਆਂ ਹਨ।Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.