ਮੁਹਾਲੀ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਮੁਹਾਲੀ ਵੇਰਕਾ ਪਲਾਂਟ (Mohali Verka Plant) ਦਾ ਦੌਰਾ ਕਰਕੇ ਕੰਮ ਦਾ ਜਾਇਜ਼ਾ ਲਿਆ। ਉਪ ਮੁੱਖ ਮੰਤਰੀ ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ (Department of Cooperation) ਹੈ।
ਉਨ੍ਹਾਂ ਨੇ ਵੇਰਕਾ ਪਲਾਂਟ ਵਿਖੇ ਦੁੱਧ ਦੀ ਪ੍ਰਾਸੈਸਿੰਗ (Milk processing), ਦੇਸੀ ਘਿਓ (Ghee) ਅਤੇ ਪਨੀਰ ਦੇ ਉਤਪਾਦਨ ਖ਼ੁਦ ਦੇਖਿਆ ਅਤੇ ਗੁਣਵੱਤਾ ਦੇ ਮਿਆਰਾਂ 'ਤੇ ਤਸੱਲੀ (Satisfaction) ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਿਲਕਫੈਡ (Milkfed) ਆਪਣੀ ਸ਼ੁੱਧਤਾ ਲਈ ਜਾਣਿਆ ਜਾਂਦਾ ਹੈ ਅਤੇ ਇਸੇ ਲਈ ਤਿਉਹਾਰਾਂ ਦੇ ਸੀਜ਼ਨ ਮੌਕੇ ਵੇਰਕਾ ਉਤਪਾਦਾਂ ਦੀ ਮੰਗ ਵਧ ਜਾਂਦੀ ਹੈ।
ਤਿਓਹਾਰੀ ਸੀਜ਼ਨ ਨੂੰ ਲੈ ਕੇ ਮਿਲਕਫੈਡ ਵਲੋਂ ਕੀਤੇ ਗਏ ਹਨ ਸਾਰੇ ਪ੍ਰਬੰਧ
ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਪੂਰੀ ਕਰਨ ਲਈ ਮਿਲਕਫੈਡ (Milkfed) ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਿਲਕਫੈਡ (Milkfed) ਦੇ ਉਤਪਾਦਾਂ ਦੀ ਕਿਸਮ ਵੀ ਗਾਹਕਾਂ ਨੂੰ ਖਿੱਚਦੀ ਹੈ।ਉਪ ਮੁੱਖ ਮੰਤਰੀ ਨੇ ਸੁਚਾਰੂ ਪ੍ਰਬੰਧਾਂ 'ਤੇ ਤਸੱਲੀ ਜ਼ਾਹਰ ਕੀਤੀ ਅਤੇ ਸਟਾਫ਼ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਸਹਿਕਾਰੀ ਅਦਾਰਿਆਂ ਦੀ ਮਜ਼ਬੂਤੀ ਨਾਲ ਕਿਸਾਨੀ ਅਤੇ ਦੁੱਧ ਉਤਪਾਦਕਾਂ ਦੀ ਆਰਥਿਕਤਾ ਵੀ ਤਕੜੀ ਹੋਵੇਗੀ।
ਇਸ ਮੌਕੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ-ਅੱਜ ਕਰਨਗੇ ਮੁੱਖ ਮੰਤਰੀ ਵੱਡਾ ਧਮਾਕਾ, ਦੇਣਗੇ ਦੀਵਾਲੀ ਦਾ ਤੋਹਫ਼ਾ