ਕੁਰਾਲੀ : ਚਨਾਲੋਂ ਸਥਿਤ ਉਦਯੋਗਿਕ ਖੇਤਰ ਦੀਆਂ ਖਸਤਾਂ ਹਾਲ ਸੜਕਾਂ ਤੇ ਸੀਵਰੇਜ ਦੀ ਸਮੱਸਿਆ ਸ਼ਾਇਦ ਹੁਣ ਹੱਲ ਹੋ ਜਾਵੇ।ਉਦਯੋਗਿਕ ਖੇਤਰੀਆਂ ਸੜਕਾਂ ਤੇ ਸੀਵਰੇਜ ਲਈ ਆਨੰਦਪੁਰ ਸਾਹਿਬ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਉਦਯੋਗਿਕ ਖੇਤਰ ਦੀਆਂ ਸੜਕਾਂ ਤੇ ਸੀਵਰੇਜ ਦੀ ਮੁਰੰਮਤ ਦੇ ਕੰਮ ਲਈ ਗਰਾਂਟ ਜਾਰੀ ਕੀਤੀ ਗਈ ਹੈ।ਜਿਸ ਦਾ ਨਹੀਂ ਪੱਥਰ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਤੇ ਵਣਜ ਮੰਤਰੀ ਸ਼ਾਮ ਸੁੰਦਰ ਅਰੋੜਾ ਵਲੋਂ ਕੀਤਾ ਗਿਆ ਹੈ।
ਉਦਯੋਗਕਿ ਕੇਂਦਰ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਸਮੇਂ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਦੇ ਸਮੇਂ ਸਿਰ ਨਾ ਪਹੁੰਚ ਨੂੰ ਲੈ ਕੇ ਉਦਯੋਗਪਤੀਆਂ ਦੇ ਵਿੱਚ ਨਰਾਜ਼ਗੀ ਵੀ ਦੇਖਣ ਨੂੰ ਮਿਲੀ।
ਇਸ ਮੌਕੇ ਬੋਲਦੇ ਹੋਏ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਆਖਿਆ ਕਿ ਇਥੋਂ ਦੇ ਉਦਯੋਗਪਤੀਆਂ ਤੇ ਕਾਮਿਆਂ ਦੀ ਇਹ ਪੁਰਾਣੀ ਮੰਗ ਸੀ।ਉਨ੍ਹਾਂ ਆਖਿਆ ਕਿ ਉਨ੍ਹਾਂ ਚੋਣਾਂ ਸਮੇਂ ਇਨ੍ਹਾਂ ਲੋਕਾਂ ਨਾਲ ਇਸ ਹਾਲਤ ਨੂੰ ਸੁਧਾਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਉਹ ਪੂਰਾ ਕਰਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਇਸ ਕਾਰਜ ਲਈ 9 ਕਰੋੜ 89 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਵਣਜ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਰਕਾਰ ਹਲਕੇ ਦੇ ਅਤੇ ਉਦਯੋਗ ਖੇਤਰ ਦੇ ਵਿਕਾਸ ਲਈ ਬਚਨਬਦ ਹੈ।ਉਨ੍ਹਾਂ ਆਖਿਆ ਕਿ ਸਰਕਾਰ ਉਦਯੋਗਪਤੀਆਂ ਅਤੇ ਉਦਯੋਗਿਕ ਕਾਮਿਆਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ।ਲੋਕ ਸਭਾ ਮੈਂਬਰ ਮੁਨੀਸ ਤਿਵਾੜੀ ਦੀ ਤਰੀਫ ਕਰਦੇ ਹੋਏ ਆਖਿਆ ਕਿ "ਮੁਨੀਸ਼ ਜੀ ਬੋਲਦੇ ਜਿਆਦਾ ਨਹੀਂ ਬੋਲਦੇ, ਸਗੋਂ ਇਨ੍ਹਾਂ ਦੇ ਕੰਮ ਬੋਲਦੇ ਹਨ।"
ਇਸ ਮੌਕੇ ਵਪਾਰ ਮੰਡਲ ਦੇ ਦੇ ਆਗੂਆਂ ਵਲੋਂ ਮੁਨੀਸ਼ ਤਿਵਾੜੀ ਜੀ ਦਾ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਣ ਲਈ ਧੰਨਵਾਦ ਕੀਤਾ।