ਜ਼ੀਰਕਪੁਰ: ਸ਼ਾਂਤੀ ਇਨਕਲੇਵ ਢਕੋਲੀ ਵਿੱਚ ਰਹਿਣ ਵਾਲੇ ਲੋਕ ਉੱਥੇ ਹੋ ਰਹੇ ਇੱਕ ਨਿਰਮਾਣ ਤੋਂ ਪ੍ਰੇਸ਼ਾਨ ਹਨ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਬਿਲਡਰ ਵੱਲੋਂ ਫਲੈਟ ਬਣਾਉਣ ਵੇਲੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ।
ਲੋਕਾਂ ਨੇ ਦੱਸਿਆ ਕਿ ਜਦੋਂ ਦਾ ਇਹ ਨਿਰਮਾਣ ਹੋ ਰਿਹਾ ਹੈ। ਇਸ ਦੇ ਸਾਹਮਣੇ ਗੈਰ-ਕਾਨੂੰਨੀ ਤਰੀਕੇ ਨਾਲ ਸੀਵਰੇਜ ਲਾਈਨ ਪਾਈ ਹੋਈ ਹੈ ਅਤੇ ਇਸ ਦਾ ਢੱਕਣ ਹਮੇਸ਼ਾ ਖੁੱਲ੍ਹਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਦੀ ਸ਼ਿਕਾਇਤ ਨਗਰ ਕੌਂਸਲ ਨੂੰ ਵੀ ਦਿੱਤੀ ਗਈ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਸੁੱਧ ਨਹੀਂ ਲਈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਿਰਮਾਣ ਕਾਰਨ ਨਾਲ ਦੇ ਮਕਾਨਾਂ ਦੀਆਂ ਕੰਧਾਂ 'ਤੇ ਤਰੇੜਾਂ ਤੱਕ ਆ ਗਈਆਂ।
ਜਦੋਂ ਇਸ ਸਬੰਧੀ ਈਓ ਮਨਵੀਰ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਸੀ। ਹੁਣ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਬਣਦਾ ਐਕਸ਼ਨ ਲੈ ਲਿਆ ਜਾਵੇਗਾ।