ਮੋਹਾਲੀ: ਕੋਰੋਨਾ ਮਹਾਂਮਾਰੀ ਦੇਸ਼ ’ਚ ਅੱਗ ਵਾਂਗ ਫੈਲ ਰਹੀ ਹੈ ਤੇ ਅਨੇਕਾਂ ਲੋਕਾਂ ਦੀ ਜਾਨ ਲੈ ਰਹੀ ਹੈ। ਹੁਣ ਹਾਲਾਤ ਇਹ ਹੋ ਗਏ ਹਨ ਕਿ ਸਸਕਾਰ ਕਰਨ ਲਈ ਹੁਣ ਤੁਹਾਨੂੰ ਇੱਕ ਦਿਨ ਤੋਂ ਬਾਅਦ ਹੀ ਸਮਾਂ ਮਿਲਦਾ ਹੈ। ਮੋਹਾਲੀ ਸਸਕਾਰ ਗਰਾਊਂਡ ਦਾ ਹਾਲਾਤ ਇਹ ਹੈ ਕਿ ਇੱਥੇ ਰੋਜ਼ਾਨਾ 10 ਤੋਂ 8 ਦੇਹਾਂ ਦੇ ਸਸਕਾਰ ਕੀਤਾ ਜਾਂਦਾ ਹੈ। ਉਥੇ ਹੀ ਸਸਕਾਰ ਕਰਨ ਵਾਲੇ ਪੰਡਤ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਸਕਾਰ ਕਰਨ ਦਾ ਸਮਾਂ ਨਹੀਂ ਲੱਗ ਰਿਹਾ ਹੈ ਤੇ ਲੋਕਾਂ ਨੂੰ ਸਸਕਾਰ ਕਰਵਾਉਣ ਲਈ ਪਹਿਲਾਂ ਤੋਂ ਹੀ ਸਮਾਂ ਲੈਣਾ ਪੈ ਰਿਹਾ ਹੈ।
ਇਹ ਵੀ ਪੜੋ: ਆਕਸੀਜਨ ਸਪਲਾਈ ਨੂੰ ਲੈ ਕੇ ਸੂਬਿਆਂ ’ਚ ਜ਼ੁਬਾਨੀ ਜੰਗ ਹੋਈ ਤੇਜ਼
ਉਥੇ ਹੀ ਉਹਨਾਂ ਨੇ ਕਿਹਾ ਕਿ ਹਰ ਰੋਜ 10 ਤੋਂ 12 ਮ੍ਰਿਤਕ ਦੇਹਾਂ ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਆ ਰਹੀਆਂ ਹਨ। ਜਿਸ ਕਾਰਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਵਧੀਆਂ ਵਰਤਨ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ।
ਇਹ ਵੀ ਪੜੋ: ਕੁੰਵਰ ਵਿਜੇ ਪ੍ਰਤਾਪ ਨੂੰ ਮਿਲਿਆ ਵਕੀਲ ਵਜੋਂ ਪ੍ਰੈਕਟਿਸ ਕਰਨ ਲਈ ਲਾਇਸੰਸ