ਮੋਹਾਲੀ:ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਵੱਲੋਂ ਮੀਡੀਆ ਵਿੱਚ ਦਿੱਤੇ ਜਾ ਰਹੇ ਬਿਆਨਾਂ ਦਾ ਸਵਾਗਤ ਕਰਦੇ ਹੋਏ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਸ਼ਤੈਨੀ ਗਾਓਂ ਭਜੌਲੀ(Indigenous village Bhajauli) ਵਿਚ ਬੱਚਿਆਂ ਨੂੰ ਸਿੱਖਿਆ ਦੇ ਰਹੇ, ਇੱਥੇ ਦੇ ਅਧਿਆਪਕ ਹਰਪ੍ਰੀਤ ਸਿੰਘ ਰਿਤਿਕਾ ਅਤੇ ਜਸਵਿੰਦਰ ਨਾਲ ਜਦੋਂ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਬਿਲਕੁਲ ਇਸ ਨੂੰ ਬਹੁਤ ਵੱਡਾ ਫ਼ੈਸਲਾ ਦਿੱਤਾ ਤਿੰਨਾਂ ਨੇ ਕਿਹਾ ਅਸੀਂ ਸੁਆਗਤ ਕਰਦੇ ਹਨ।
ਪਿੰਡ ਭਜੋਲੀ ਦੇ ਮਿਡਲ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਵਾਲੇ ਪੰਜਾਬੀ ਦੇ ਅਧਿਆਪਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਧਿਆਪਕਾਂ ਦੀ ਸਮੱਸਿਆਵਾਂ ਤੋਂ ਜਾਣੂ ਨੇ ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਨ੍ਹਾਂ ਨੇ ਹਾਲ 'ਚ ਜਦੋਂ ਮੁੱਖ ਮੰਤਰੀ ਬਣੇ ਅਤੇ ਇੱਕ ਪ੍ਰੋਗਰਾਮ ਦੇ ਰਾਹੀਂ ਉਨ੍ਹਾਂ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਗੱਲ ਕਹੀ ਸੀ ਕਿ ਬਾਰਡਰ ਏਰੀਏ ਦੇ ਅਧਿਆਪਕ (Border Area Teachers) ਨੂੰ ਜੇ ਉਥੋਂ ਦੀ ਬਦਲੀ ਕਰ ਕੇ ਸ਼ਹਿਰ 'ਚ ਕੀਤਾ ਜਾਏਗਾ ਅਤੇ ਦੂਜੇ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਬਾਰਡਰ ਤੇ ਲਾ ਦਿੱਤਾ ਜਾਏਗਾ ਤਾਂ, ਇਸ ਚੀਜ਼ ਨਾਲ ਬੱਚੇ ਤੇ ਟੀਚਰ ਦਾ ਜਿਹੜਾ ਸਮੇਂ ਉਹ ਕਾਫੀ ਪ੍ਰਭਾਵਿਤ ਹੁੰਦੇ ਹਨ, ਪੜ੍ਹਾਈ ਵੀ ਖ਼ਰਾਬ ਹੁੰਦੀ ਹੈ।
ਪੁਸ਼ਤੈਨੀ ਪਿੰਡ ਭਜੌਲੀ ਵਿੱਚ ਬੱਚਿਆਂ ਨੂੰ ਸਿੱਖਿਆ ਦੇਣ ਵਾਲੀ ਮਹਿਲਾ ਅਧਿਆਪਕ ਦੀ ਰਿਤਿਕਾ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਧਿਆਪਕਾਂ ਬਾਰੇ ਚੰਗੇ ਫ਼ੈਸਲੇ ਲੈਣਗੇ ਤੇ ਜਿਹੜਾ ਉਨ੍ਹਾਂ ਨੇ ਫ਼ੈਸਲਾ ਲਿਆ ਅਧਿਆਪਕਾਂ ਦੇ ਬਦਲੀ ਮਾਮਲੇ ਨੂੰ ਲੈ ਕੇ ਇਹ ਬਹੁਤ ਵਧੀਆ ਫੈਸਲਾ ਤੇ ਅਧਿਆਪਕਾਂ ਨੂੰ ਉਸੀ ਜਗ੍ਹਾ ਤੇ ਲਾਉਣਾ ਚਾਹੀਦਾ ਹੈ ਜਿਸ ਜ਼ਿਲ੍ਹੇ ਨਾਲ ਅਧਿਆਪਕ ਸਬੰਧ ਰੱਖਦਾ ਹੈ।
ਇਸ ਦੌਰਾਨ ਮਹਿਲਾ ਅਧਿਆਪਕ ਜਸਵਿੰਦਰ ਕੌਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਪਿੰਡ ਦੇ ਟੀਚਰ ਹਨ, ਉਨ੍ਹਾਂ ਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਜਿਸ ਸਕੂਲ ਦੇ ਅਧਿਆਪਕ ਨੇ ਉਸੇ ਪਿੰਡ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਸੰਬੰਧ ਹੈ ਤੇ ਬਦਲੀ ਵਾਲੇ ਮਾਮਲੇ ਵਿੱਚ ਉਹ ਬਿਲਕੁਲ ਸਹਿਮਤ ਨੇ ਤੇ ਸੁਆਗਤ ਵੀ ਕਰਦੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਮਣੇ ਇੱਕ ਵਧੀਆ ਫ਼ੈਸਲਾ ਲਿਆ ਹੈ ਅਤੇ ਜਲਦੀ ਉਹ ਅਧਿਆਪਕਾਂ ਦੀ ਭਲਾਈ ਲਈ ਹੋਰ ਵੀ ਚੰਗੇ ਕਦਮ ਚੁੱਕਣਗੇ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਬਿਆਨ ਕਿ ਅਧਿਆਪਕਾਂ ਨੂੰ ਜੀਂਦ ਜ਼ਿਲ੍ਹੇ ਨਾਲ ਸਬੰਧਤ ਹੁੰਦਿਆਂ ਜ਼ਿਆਦਾ ਦੂਰ ਤੇ ਉਨ੍ਹਾਂ ਨੂੰ ਬਦਲੀ ਨਹੀਂ ਕਰਨੀ ਚਾਹੀਦੀ, ਖ਼ਾਸ ਕਰਕੇ ਸਰਕਾਰੀ ਅਧਿਆਪਕ ਕਈ ਵਾਰ ਬਦਲਿਆ ਇਸ ਤਰ੍ਹਾਂ ਦਿੱਲੀ ਬਦਲੀਆਂ ਕਰ ਦਿੱਤਾ।
ਬਾਰਡਰ ਏਰੀਏ ਦੇ ਅਧਿਆਪਕ ਨੂੰ ਕਿਸੇ ਸ਼ਹਿਰ ਮਤਲਬ ਕਿ ਜਿਵੇਂ ਕਿ ਮੋਹਾਲੀ ਸ਼ਹਿਰ ਚਲਾ ਦਿੱਤਾ ਜਾਵੇ ਤੇ ਮੋਹਾਲੀ ਦੇ ਅਧਿਆਪਕ ਨੂੰ ਤਰਨਤਾਰਨ ਜਾਂ ਹੋਰ ਵਡੇਰੀ ਅਤੇ ਲਾ ਦਿੱਤਾ ਜਾਵੇ ਇਸ ਮਾਮਲੇ ਨੂੰ ਲੈ ਕੇ ਇਕ ਪ੍ਰੋਗਰਾਮ ਵਿਚ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਹੋਰਾਂ ਨੂੰ ਬੜਾ ਦੁੱਖ ਹੈ ਦੋਨਾਂ ਨੇ ਹੁਣ ਫ਼ੈਸਲਾ ਲਿਆ ਉਨ੍ਹਾਂ ਦੀ ਸਰਕਾਰ ਨੇ ਫ਼ੈਸਲਾ ਲਿਆ ਕਿ ਅਧਿਆਪਕਾਂ ਨੂੰ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਹੀ ਤਾਇਨਾਤ ਕੀਤਾ ਜਾਵੇਗਾ।
ਤਾਂਕਿ ਸਿੱਖਿਆ ਪ੍ਰਭਾਵਿਤ ਨਾ ਹੋਵੇ ਤੇ ਅਧਿਆਪਕ ਸਹੀ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾ ਸਕਣ, ਅਧਿਆਪਕਾਂ ਨੂੰ ਜਿਹੜੇ ਆਪਣੇ ਜ਼ਿਲ੍ਹੇ ਤੋਂ ਦੂਰ ਬੱਚਿਆਂ ਨੂੰ ਪੜ੍ਹਾਉਣ ਲਈ ਜਾਂਦੇ ਨੇ ਉਨ੍ਹਾਂ ਨੂੰ ਬੜੀ ਉਮੀਦ ਹੈ ਕਿ ਇਸ ਫੈਸਲੇ ਨਾਲ ਉਹ ਜਲਦੀ ਆਪਣੇ ਜ਼ਿਲ੍ਹੇ ਵਿੱਚ ਵਾਪਸ ਪਰਤਣਗੇ।
ਇਹ ਵੀ ਪੜ੍ਹੋ:ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ 11 ਸਾਲਾਂ ਧੀ ਨੇ ਆਪਣੇ ਪਿਤਾ ਨੂੰ ਦਿੱਤੀ ਆਖਰੀ ਸਲਾਮੀ