ETV Bharat / state

ਗਊਸ਼ਾਲਾ ਨੂੰ ਬਣਾਇਆ ਪਾਠਸ਼ਾਲਾ, ਲੋੜਵੰਦ ਬੱਚਿਆਂ ਲਈ ਅਨੋਖਾ ਉਪਰਾਲਾ

ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਕੁੱਝ ਅਧਿਆਪਕਾਂ ਨੇ ਗਊਸ਼ਾਲਾ ਨੂੰ ਰਾਤ ਦੀ ਪਾਠਸ਼ਾਲਾ ਵਿੱਚ ਬਦਲ ਕੇ ਬੱਚਿਆ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਹੈ। ਇਸ ਪਾਠਸ਼ਾਲਾ ਵਿੱਚ ਇਸ ਵੇਲੇ 130 ਬੱਚੇ ਪੜ੍ਹਾਈ ਕਰ ਰਹੇ ਹਨ।

ਫ਼ੋਟੋ
author img

By

Published : Sep 7, 2019, 10:53 AM IST

ਮੋਹਾਲੀ: ਗ਼ਰੀਬ ਬੱਚੇ ਪੜ੍ਹਣਾ ਤਾਂ ਚਾਹੁੰਦੇ ਹਨ ਪਰ ਘਰ ਦੀ ਆਰਥਿਕ ਤੰਗੀ ਇਨ੍ਹਾਂ ਬੱਚਿਆਂ ਦੇ ਸੁਪਨਿਆਂ ਦੇ ਖੰਭ ਤੋੜ ਦਿੰਦੀ ਹੈ। ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦਾ ਉਪਰਾਲਾ ਕੁੱਝ ਸਮਾਜ ਪ੍ਰਤੀ ਜ਼ਿੰਮੇਵਾਰ ਲੋਕਾਂ ਨੇ ਚੁੱਕਿਆ ਹੈ। ਇਨ੍ਹਾਂ ਲੋਕਾਂ ਨੇ ਮੋਹਾਲੀ ਦੇ ਸੈਕਟਰ 70 ਦੀ ਗਊਸ਼ਾਲਾ ਵਿੱਚ ਰਾਤ ਨੂੰ ਚੱਲਣ ਵਾਲੀ ਪਾਠਸ਼ਾਲਾ ਦੀ ਸ਼ੁਰੂਆਤ ਕੀਤੀ ਹੈ।

ਦਿਨ 'ਚ ਗਊਸ਼ਾਲਾ ਰਾਤ 'ਚ ਪਾਠਸ਼ਾਲਾ ਵੇਖੋ ਇਹ ਅਨੋਖਾ ਸਕੂਲ।

ਇਸ ਪਾਠਸ਼ਾਲਾ ਵਿੱਚ ਸਕੂਲ ਨਾ ਜਾਣ ਵਾਲੇ ਬੱਚੇ ਆ ਕੇ ਪੜ੍ਹਾਈ ਕਰਦੇ ਹਨ। ਸਰਕਾਰ ਹਰ ਬੱਚੇ ਲਈ ਸਿੱਖਿਆ ਦਾ ਲਾਜ਼ਮੀ ਅਧਿਕਾਰ ਤਾਂ ਦੇ ਰਹੀ ਹੈ ਪਰ ਫਿਰ ਵੀ ਕੁੱਝ ਬੱਚੇ ਪੜ੍ਹਾਈ ਨਹੀਂ ਕਰ ਪਾਉਂਦੇ।

ਰਾਤ ਵਿੱਚ ਖੁਲ੍ਹਦੀ ਹੈ ਇਹ ਅਨੋਖੀ ਪਾਠਸ਼ਾਲਾ

ਇਹ ਪਾਠਸ਼ਾਲਾ ਸ਼ਾਮ ਦੇ 7.30 ਵਜੇ ਖੁਲ੍ਹਦੀ ਹੈ ਤੇ ਰਾਤ 9 ਵਜੇ ਤੱਕ ਦਾ ਚੱਲਦੀ ਹੈ। ਇਸ ਪਾਠਸ਼ਾਲਾ ਵਿੱਚ ਉਨ੍ਹਾਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਜਿਹੜੇ ਗ਼ਰੀਬੀ ਕਾਰਨ ਸਕੂਲ ਵਿੱਚ ਨਹੀਂ ਪੜ੍ਹ ਪਾਉਂਦੇ। ਇਨ੍ਹਾਂ ਬੱਚਿਆਂ ਵਿੱਚ ਜ਼ਿਆਦਾਤਾਰ ਬੱਚੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹਨ ਤੇ ਸ਼ਾਮ ਨੂੰ ਆਪਣੀ ਪੜ੍ਹਾਈ ਦਾ ਸ਼ੌਕ ਪੁਰਾ ਕਰਨ ਲਈ ਬੜੇ ਚਾਅ ਨਾਲ ਗਊਸ਼ਾਲਾ ਦੀ ਪਾਠਸ਼ਾਲਾ ਵਿੱਚ ਆ ਜਾਂਦੇ ਹਨ।

6 ਅਧਿਆਪਕ ਪੜ੍ਹਾ ਰਹੇ 130 ਬੱਚੇ

ਪਾਠਸ਼ਾਲਾ ਦੇ ਅਧਿਆਪਕ ਨੇ ਦੱਸਿਆ ਕਿ ਇਹ ਪਾਠਸ਼ਾਲਾ 2 ਮਹੀਨੇ ਪਹਿਲਾਂ 10 ਬੱਚਿਆਂ ਨਾਲ ਸ਼ੁਰੂ ਕੀਤੀ ਗਈ ਸੀ। ਹੁਣ ਇਸ ਪਾਠਸ਼ਾਲਾ ਵਿੱਚ 130 ਬੱਚੇ ਪੜ੍ਹਾਈ ਕਰ ਰਹੇ ਹਨ। ਦੱਸਣਯੋਗ ਹੈ ਕਿ ਇਹ ਪਾਠਸ਼ਾਲਾ ਵਿੱਚ ਜ਼ਿਆਦਾਤਰ ਉਹ ਕੁੜੀਆਂ ਪੜ੍ਹ ਰਹੀਆਂ ਹਨ ਜੋ ਮਜਬੂਰੀ ਵਸ ਘਰਾਂ ਵਿੱਚ ਕੰਮ ਕਰਦੀਆਂ ਹਨ। ਇਸ ਪਾਠਸ਼ਾਲਾ ਵਿੱਚ ਇਕੱਲੀ ਸਿੱਖਿਆ ਹੀ ਨਹੀਂ ਸਗੋਂ ਬੱਚਿਆਂ ਨੂੰ ਆਤਮ ਨਿਰਭਰਤਾ ਤੇ ਸਰਿਰਕ ਸੰਭਾਲ ਬਾਰੇ ਵੀ ਦੱਸਿਆ ਜਾਂਦਾ। ਇਸ ਪਾਠਸ਼ਾਲਾ ਵਿੱਚ 6 ਅਧਿਆਪਕ ਪੜ੍ਹਾਉਂਦੇ ਹਨ ਜੋ ਵੱਖ-ਵੱਥ ਖੇਤਰ ਨਾਲ ਸਬੰਧ ਰੱਖਦੇ ਹਨ। ਪਾਠਸ਼ਾਲਾ ਵਿੱਚ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਤੇ ਖਾਣ ਪੀਣ ਦਾ ਸਮਾਨ ਵੀ ਦਿੱਤਾ ਜਾਂਦਾ ਹੈ। ਹਾਲਾਂਕਿ ਕਿ ਸਰਕਾਰ ਵੱਲੋਂ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਦਿੱਤੀ ਜਾ ਰਹੀ ਹੈ। ਗਊਸ਼ਾਲਾ ਦੇ ਪ੍ਰਧਾਨ ਵੱਲੋਂ ਗਊਸ਼ਾਲਾ ਦੀ ਥਾਂ ਇਨ੍ਹਾਂ ਅਧਿਆਪਕਾਂ ਨੂੰ ਮੁਫ਼ਤ ਦਿੱਤੀ ਗਈ ਹੈ।

Intro:ਮੋਹਾਲੀ ਦੀ ਗਊਸ਼ਾਲਾ ਵਿੱਚ ਰਾਤ ਨੂੰ ਚੱਲਣ ਚੱਲਣ ਵਾਲੀ ਪਾਠਸ਼ਾਲਾ ਜਿੱਥੇ ਸਕੂਲ ਤੱਕ ਨਾ ਪਹੁੰਚ ਪਾਉਣ ਵਾਲਿਆ ਬੱਚਿਆਂ ਲਈ ਇੱਕ ਮੀਲ ਦਾ ਪੱਥਰ ਸਾਬਿਤ ਹੋ ਰਹੀ ਹੈ ਉੱਥੇ ਹੀ ਸਰਕਾਰ ਦੇ ਸਿੱਖਿਆ ਦਾ ਲਾਜ਼ਮੀ ਅਧਿਕਾਰ ਉਪਰ ਵੱਡੇ ਸਵਾਲ ਖੜ੍ਹੇ ਕਰਦੀ ਹੈBody:ਜਾਣਕਾਰੀ ਲਈ ਦਸ ਦੇਈਏ ਮੋਹਾਲੀ ਦੇ ਸੈਕਟਰ 70 ਵਿੱਚ ਸਥਿਤ ਇਕ ਗਊਸ਼ਾਲਾ ਵਿੱਚ ਕੁੱਝ ਸਮਾਜ ਪ੍ਰਤੀ ਜਿੰਮੇਵਾਰੀ ਦਿਖਾਉਂਦੇ ਹੋਏ ਜਾਗਰੂਕ ਲੋਕਾਂ ਵੱਲੋਂ ਇਕ ਪਾਠਸ਼ਾਲਾ ਖੋਲੀ ਗਈ ਹੈ ਜਿਸ ਦਾ ਸਮਾਂ ਰਾਤ ਨੂੰ 7.30 ਤੋਂ 9 ਵਜੇ ਤੱਕ ਦਾ ਰੱਖਿਆ ਗਿਆ ਹੈ ।ਇਸ ਪਾਠਸ਼ਾਲਾ ਵਿੱਚ ਉਨ੍ਹਾਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਜਿਹੜੇ ਗਰੀਬੀ ਕਾਰਨ ਸਕੂਲ ਨਹੀਂ ਜ਼ਾ ਪਾਉਂਦੇ ,ਇਹਨਾਂ ਵਿੱਚ ਜਾਇਦਾਤਰ ਬੱਚੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹਨ ਅਤੇ ਕੰਮ ਕਾਰ ਤੋਂ ਵਿਹਲੇ ਹੋਕੇ ਆਪਣੀ ਪੜ੍ਹਾਈ ਦਾ ਸ਼ੌਕ ਪੁਰਾ ਕਰਨ ਲਈ ਚਾਅ ਨਾਲ ਫਿਰ ਰਾਤ ਨੂੰ ਇਸ ਪਾਠਸ਼ਾਲਾ ਵਿੱਚ ਅੰਦੇ ਹਨ ਤਾਂ ਜੋ ਉਹ ਵੀ ਪੜ੍ਹੇ ਲਿਖੇ ਸਮਾਜ ਦਾ ਹਿੱਸਾ ਬਣ ਸਕਣ।2 ਮਹੀਨੇ ਪਹਿਲਾਂ 10 ਬੱਚਿਆਂ ਤੋਂ ਸ਼ੁਰੂ ਹੋਈ ਇਹ ਪਾਠਸ਼ਾਲਾ ਹੁਣ 130 ਬੱਚਿਆਂ ਨੂੰ ਪੜ੍ਹਾਈ ਕਰਵਾ ਰਹੀ ਹੈ ਤੁਹਾਨੂੰ ਦਸ ਦੇਈਏ ਇਸ ਪਾਠਸ਼ਾਲਾ ਵਿੱਚ ਜਾਇਦਾਤਰ ਕੁੜੀਆਂ ਹੀ ਹਨ ਜਿਹੜੀਆਂ ਮਜਬੂਰੀ ਵੱਸ ਘਰਾਂ ਵਿੱਚ ਕੰਮ ਕਰਦੀਆਂ ਹਨ ਪਰ ਅੱਗੇ ਵਧਣ ਦਾ ਚਾਅ ਉਨ੍ਹਾਂ ਦਾ ਇਸ ਪਾਠਸ਼ਾਲਾ ਰਾਹੀਂ ਪੁਰਾ ਹੋਣ ਲੱਗਿਆ ਹੈ ਉਨ੍ਹਾਂ ਨੂੰ ਇੱਥੇ ਇਕੱਲੀ ਸਿੱਖਿਆ ਹੀ ਨਹੀਂ ਆਤਮ ਨਿਰਭਰ ਅਤੇ ਸਨੇਟਰੀ ਪੇਡ ਵਗੈਰਾ ਦੀ ਮਹੱਤਤਾ ਵੀ ਦੱਸੀ ਜਾਂਦੀ ਹੈ।ਪਾਠਸ਼ਾਲਾ ਵਿੱਚ ਬੱਚਿਆਂ ਬੇਸਿਕ ਤੋਂ ਸ਼ੁਰੂ ਕਰਵਾਇਆ ਗਿਆ ਹੈ ਕਿਉਂਕਿ ਬੱਚੇ ਸਕੂਲ ਨਾ ਗਏ ਹੋਣ ਕਰਕੇ ਪੜ੍ਹਾਈ ਬਾਰੇ ਜਾਣਕਾਰੀ ਨਹੀਂ ਰੱਖਦੇ ਸਨ ।ਇਸ ਨੂੰ ਸ਼ੁਰੂ ਕਰਨ ਵਾਲੇ ਦਸਦੇ ਹਨ ਕਿ ਸਾਨੂੰ ਇਨ੍ਹਾਂ ਬੱਚਿਆਂ ਤੋਂ ਉਤਸ਼ਾਹ ਮਿਲਦਾ ਹੈ ਅਤੇ ਅਸੀਂ ਇਨ੍ਹਾਂ ਲਈ ਕੁੱਝ ਕਰਦੇ ਹਾਂ ਤਾਂ ਸਾਨੂੰ ਚੰਗਾ ਲਗਦਾ ਹੈ।ਤੁਹਾਨੂੰ ਦਸ ਦੇਈਏ ਇਸ ਪਾਠਸ਼ਾਲਾ ਵਿੱਚ 6 ਅਧਿਆਪਕ ਪੜ੍ਹਾਉਂਦੇ ਹਨ ਜੋ ਅਲੱਗ ਅਲੱਗ ਖਿੱਤੇ ਨਾਲ ਸਬੰਧ ਰੱਖਦੇ ਹਨ ਪਰ ਸਮਾਜ ਪ੍ਰਤੀ ਇਨ੍ਹਾਂ ਦਾ ਜਜ਼ਬਾ ਅਤੇ ਜਿੰਮੇਵਾਰੀ ਇਨ੍ਹਾਂ ਨੂੰ ਇਕੱਠੇ ਇਕ ਸਟੇਜ ਉੱਪਰ ਇਕੱਠੇ ਲੈ ਆਈ ਹੈ।ਬੱਚਿਆਂ ਦੀਆਂ ਕਿਤਾਬ ਕਾਪੀਆਂ ਖਾਣ ਪੀਣ ਦਾ ਸਮਾਨ ਦਾਨੀ ਸੱਜਣਾ ਵੱਲੋਂ ਹੀ ਦਿੱਤਾ ਜਾਂਦਾ ਹੈ ਹਾਲਾਂਕਿ ਕਿ ਸਰਕਾਰ ਵੱਲੋਂ ਇੱਥੇ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ।ਗਊਸ਼ਾਲਾ ਦੇ ਪ੍ਰਧਾਨ ਵੱਲੋਂ ਇਨ੍ਹਾਂ ਨੂੰ ਗਊਸ਼ਾਲਾ ਵਿੱਚ ਜਗ੍ਹਾ ਦਿੱਤੀ ਗਈ ਅਤੇ ਸ਼ੈੱਡ ਬਣਾ ਕੇ ਦਿੱਤਾ ਗਿਆ।Conclusion:ਹੁਣ ਲੋੜ ਹੈ ਅਜਿਹੇ ਲੋਕਾਂ ਦੀ ਆਪ ਮੁਹਾਰੇ ਅੱਗੇ ਆਕੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਤਾਂ ਜੋ ਦੇਸ਼ ਦਾ ਭਵਿੱਖ ਉਜਵਲ ਹੋ ਸਕੇ
ETV Bharat Logo

Copyright © 2024 Ushodaya Enterprises Pvt. Ltd., All Rights Reserved.