ETV Bharat / state

ਮੋਹਾਲੀ ਦੇ ਸਾਬਕਾ ਸਿਵਲ ਸਰਜਨ ਹੋਏ 'ਆਪ' 'ਚ ਸ਼ਾਮਲ, ਪੰਜਾਬ ਸਿਹਤ ਵਿਭਾਗ ਬਾਰੇ ਕੀਤੇ ਕਈ ਖੁਲਾਸੇ - ਸਾਬਕਾ ਸਿਵਲ ਸਰਜਨ ਡਾ. ਦਲੇਰ ਮੁਲਤਾਨੀ

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ 'ਚ ਫੇਰ-ਬਦਲ ਜਾਰੀ ਹੈ। ਇਸ ਦੇ ਚਲਦੇ ਮੋਹਾਲੀ ਦੇ ਸਾਬਕਾ ਸਿਵਲ ਸਰਜਨ ਡਾ. ਦਲੇਰ ਮੁਲਤਾਨੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰਦੇ ਹੀ ਉਨ੍ਹਾਂ ਪੰਜਾਬ ਦੇ ਸਿਹਤ ਵਿਭਾਗ ਬਾਰੇ ਕਈ ਖੁਲਾਸੇ ਕੀਤੇ।

ਡਾ. ਦਲੇਰ ਮੁਲਤਾਨੀ ਨੇ ਸਿਹਤ ਵਿਭਾਗ ਬਾਰੇ ਕੀਤੇ ਖੁਲਾਸੇ

author img

By

Published : Jan 24, 2021, 8:34 AM IST

ਮੋਹਾਲੀ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹਨ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ 'ਚ ਫੇਰ-ਬਦਲ ਜਾਰੀ ਹੈ। ਇਸ ਦੇ ਚਲਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਕਿਉਂਕਿ ਸਿਹਤ ਮੰਤਰੀ ਦੇ ਜ਼ਿਲ੍ਹਾ ਮੋਹਾਲੀ ਵਿਖੇ ਸਾਬਕਾ ਸਿਵਲ ਸਰਜਨ ਡਾ. ਦਲੇਰ ਮੁਲਤਾਨੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ।

ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰਨ ਮਗਰੋਂ ਡਾ. ਦਲੇਰ ਮੁਲਤਾਨੀ ਨੇ ਪੰਜਾਬ ਸਰਾਕਰ ਦੇ ਸਿਹਤ ਵਿਭਾਗ ਬਾਰੇ ਕਈ ਖੁਲਾਸੇ ਕੀਤੇ ਹਨ। ਇਸ ਸਬੰਧੀ ਉਨ੍ਹਾਂ ਨੇ ਈਟੀਵੀ ਭਾਰਤ ਦੀ ਪੰਜਾਬ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਡਾ. ਦਲੇਰ ਮੁਲਤਾਨੀ ਨੇ ਸਿਹਤ ਵਿਭਾਗ ਬਾਰੇ ਕੀਤੇ ਖੁਲਾਸੇ

ਸਵਾਲ : ਸਿਹਤ ਵਿਭਾਗ 'ਚ ਕਿੱਥੇ ਤੇ ਕੀ ਕਮੀਆਂ ਹਨ ?
ਜਵਾਬ: ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਛੋਟੀ ਡਿਸਪੈਂਸਰੀ ਤੋਂ ਲੈ ਕੇ ਵੱਡੇ ਹਸਪਤਾਲਾਂ 'ਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇੰਨਫਰਾਸਟ੍ਰਕਚਰ ਤਾਂ ਠੀਕ ਹੈ, ਪਰ ਬੇਇਮਾਨੀ ਨਾਲ ਕੰਮ ਹੋਣ ਦੇ ਚਲਦੇ ਪੰਜਾਬ ਦਾ ਸਿਹਤ ਵਿਭਾਗ ਲੀਹਾਂ ਤੋਂ ਉੱਤਰ ਚੁੱਕਾ ਹੈ। ਜੇਕਰ ਸੂਬੇ 'ਚ ਬਿਮਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਕੈਂਸਰ 'ਚ ਪਹਿਲੇ ਨੰਬਰ 'ਤੇ ਬਲੱਡ, ਹਾਈ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਬਿਮਾਰੀਆਂ 'ਚ ਦੂਜੇ ਨੰਬਰ 'ਤੇ ਹੈ। ਸੂਬੇ 'ਚ ਇਨ੍ਹਾਂ ਬਿਮਾਰੀਆਂ ਨਾਲ ਗ੍ਰਸਤ ਮਰੀਜ਼ਾਂ ਦੀ ਗਿਣਤੀ ਵੱਧ ਹੈ। ਇਸ ਦਾ ਮੁੱਖ ਕਾਰਨ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਹੈ।

ਸਵਾਲ: ਸਿਹਤ ਮੰਤਰੀ ਮੁਤਾਬਕ ਪੰਜਾਬ 'ਚ ਲਗਾਤਾਰ ਕੰਮ ਜਾਰੀ ਹੈ ?
ਜਵਾਬ : ਸਿਹਤ ਮੰਤਰੀ ਬਲਬੀਰ ਸਿੱਧੂ 'ਤੇ ਨਿਸ਼ਾਨਾ ਸਾਧਦੇ ਹੋਏ ਡਾ.ਦਲੇਰ ਮੁਲਤਾਨੀ ਨੇ ਕਿਹਾ ਕਿ ਡੇਢ ਸਾਲ ਤੋਂ ਵੱਧ ਦਾ ਸਮਾਂ ਉਨ੍ਹਾਂ ਨੂੰ ਸਿਹਤ ਮੰਤਰੀ ਬਣਿਆ ਹੋ ਚੁੱਕਿਆ ਤੇ ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਤੱਕ ਦੇ ਪੈਸੇ ਉਹ ਭ੍ਰਿਸ਼ਟਾਚਾਰ ਕਰ ਖਾ ਚੁੱਕੇ ਹਨ। ਇਸ ਦੀ ਜਾਂਚ ਲਈ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖੀ ਗਈ ਸੀ, ਜਿਸ ਬਾਬਤ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਆਪਣੇ ਘਰ ਦੇ ਬਾਹਰ ਕਿਸੇ ਵੀ ਤਰ੍ਹਾਂ ਦੀ ਪਬਲਿਕ ਡੀਲਿੰਗ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੀਆਂ ਮੁਸ਼ਕਲਾਂ ਬਾਰੇ ਉਨ੍ਹਾਂ ਨੂੰ ਨਹੀਂ ਪਤਾ, ਪਰ 'ਆਪ' 'ਚ ਸ਼ਮੂਲੀਅਤ ਕਰਨ ਮਗਰੋਂ ਉਹ ਲੋਕਾਂ ਦੀਆਂ ਸਿਹਤ ਸਬੰਧੀ ਮਸ਼ਕਲਾਂ ਜ਼ਰੂਰ ਦੂਰ ਕਰਨਗੇ।

ਸਵਾਲ: ਮੋਹਾਲੀ ਦੇ ਲੋਕਾਂ ਵੱਲੋਂ ਤੁਹਾਨੂੰ ਕਿਸ ਤਰੀਕੇ ਦਾ ਸਾਥ ਮਿਲ ਰਿਹਾ ਹੈ ?
ਜਵਾਬ: ਡਾ. ਮੁਲਤਾਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਫ਼ੀ ਸਮੇਂ ਤੋਂ ਦਿੱਲੀ ਅੰਦੋਲਨ 'ਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਨੇ ਇੱਕ ਮਿੰਨੀ ਹੋਸਟਲ ਹਸਪਤਾਲ ਦਾ ਸੈਟਅੱਪ ਕੀਤਾ ਸੀ। ਉਨ੍ਹਾਂ ਵੱਲੋਂ ਲਗਾਤਾਰ ਉਥੇ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ 'ਆਪ' 'ਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੂੰ ਮੋਹਾਲੀ ਦੇ ਲੋਕਾਂ ਵੱਲੋਂ ਚੰਗਾ ਸਮਰਥਨ ਮਿਲ ਰਿਹਾ ਹੈ।

ਸਵਾਲ: ਦਿੱਲੀ ਦਾ ਹੈਲਥ ਮਾਡਲ ਚੰਗਾ ਹੈ ਜਾਂ ਪੰਜਾਬ ਦਾ ?
ਜਵਾਬ: ਡਾ. ਮੁਲਤਾਨੀ ਨੇ ਕਿਹਾ ਕਿ ਦਿੱਲੀ ਦੇ ਹੈਲਥ ਮਾਡਲ ਬਾਰੇ ਉਨ੍ਹਾਂ ਨੂੰ ਜ਼ਿਆਦਾ ਨਹੀਂ ਪਤਾ, ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਇੰਨਫਰਾਸਟ੍ਰਕਚਰ ਪਹਿਲਾਂ ਤੋਂ ਹੀ ਬਣਿਆ ਹੋਇਆ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਸਹਿਯੋਗ ਨਾਲ ਮਿਲ ਕੇ ਜੇਕਰ ਪੰਜਾਬ ਸਿਹਤ ਵਿਭਾਗ ਵੱਲੋਂ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਤਾਂ ਲੋਕਾਂ ਨੂੰ ਵਧੀਆ ਸੁਵਿਧਾਵਾਂ ਮਿਲ ਸਕਦੀਆਂ ਹਨ। ਇਨ੍ਹਾਂ ਦੋਹਾਂ ਵਿਭਾਗਾਂ ਵੱਲੋਂ ਆਊਟਪੂਟ ਨਹੀਂ ਕੱਢੀ ਜਾ ਰਹੀ ਹੈ।

ਸਵਾਲ: ਬਲਬੀਰ ਸਿੱਧੂ ਮੁਤਾਬਕ ਸੂਬੇ 'ਚ ਹਰ ਥਾਂ ਡਿਸਪੈਂਸਰੀਆਂ ਤੇ ਵੈਲਨੈਸ ਸੈਂਟਰ ਖੋਲ੍ਹੇ ਜਾ ਰਹੇ ਹਨ?

ਜਵਾਬ : ਸਿਹਤ ਵਿਭਾਗ ਦੀ ਨਾਕਾਮੀਆਂ ਤੋਂ ਪਰਦਾ ਚੁੱਕਦੇ ਡਾ.ਦਲੇਰ ਮੁਲਤਾਨੀ ਨੇ ਦੱਸਿਆ ਕਿ ਡੇਢ ਸਾਲ ਤੱਕ ਅਧਿਕਾਰੀਆਂ ਵੱਲੋਂ ਇਹ ਫਾਈਨਲ ਨਹੀਂ ਕੀਤਾ ਗਿਆ ਕਿ ਵੈਲਨੈਸ ਸੈਂਟਰ 'ਚ ਕਿਹੜੇ ਰੰਗ ਦਾ ਪੇਂਟ ਕਰਵਾਇਆ ਜਾਣਾ ਹੈ। ਉਨ੍ਹਾਂ ਦੀ ਅਗਵਾਈ 'ਚ ਕੇਂਦਰ ਦੀ ਟੀਮ ਨੂੰ ਮੋਹਾਲੀ ਦੇ ਇੱਕ ਹੈਲਥ ਵੈਲਨੈਸ ਸੈਂਟਰ ਵਿਖਾ ਕੇ ਪੰਜਾਬ ਦੀ ਇੱਜ਼ਤ ਬਚਾਈ ਗਈ। ਡਾ. ਦਲੇਰ ਨੇ ਕਿਹਾ ਕਿ ਹੈਲਥ ਵੈਲਨੈਸ ਸੈਂਟਰ ਇੱਕ ਵਧੀਆ ਸਕੀਮ ਹੈ। ਇਸ 'ਚ ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਕੰਮ ਕਰਨ ਵਾਲੇ ਛੋਟੇ ਵਰਕਰਾਂ ਨੂੰ ਸ਼ਾਮਲ ਕਰਕੇ ਬੀਪੀ,ਮਾਨਸਿਕ ਤੇ ਹੋਰਨਾਂ ਆਮ ਬਿਮਾਰੀਆਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੈਲਨੈਸ ਸੈਂਟਰਾਂ 'ਚ ਚੰਗੀ ਤਰ੍ਹਾਂ ਕੰਮ ਨਹੀਂ ਹੋ ਰਿਹਾ ਹੈ।

ਸਵਾਲ: ਕੰਢੀ ਏਰੀਏ 'ਚ ਐਨਜੀਟੀ ਨਿਰਦੇਸ਼ਾਂ ਮੁਤਾਬਕ ਕੀ-ਕੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ?

ਜਵਾਬ : ਕੰਢੀ ਏਰੀਏ 'ਚ ਸੇਵਾਵਾਂ ਦੇ ਚੁੱਕੇ ਡਾ. ਦਲੇਰ ਨੇ ਕਿਹਾ ਕਿ ਅਜੇ ਵੀ ਕੰਢੇ ਖ਼ੇਤਰ ਤੇ ਸਰਹੱਦੀ ਇਲਾਕੇ ਦੇ ਲੋਕ ਟੈਂਕਰਾਂ ਰਾਹੀਂ ਪਾਣੀ ਲਿਆਉਂਦੇ ਹਨ। ਜਿਸ ਦੇ ਚਲਦੇ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਅਨੀਮੀਆ ਵਰਗੀ ਬਿਮਾਰੀਆਂ ਲਈ ਵਿਸ਼ੇਸ਼ ਕੈਂਪ ਲਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਇਥੋਂ ਦੇ ਹਸਪਤਾਲਾਂ 'ਚ ਵੈਂਟੀਲੇਟਰ, ਆਕਸੀਜਨ, ਆਪਰੇਸ਼ਨ ਥਰੇਟਰ ਸਣੇ ਡਾਕਟਰਾਂ ਦੀ ਗਿਣਤੀ ਪੂਰੀ ਹੋਣੀ ਚਾਹੀਦੀ ਹੈ, ਜੋ ਕਿ ਮੌਜੂਦਾ ਸਮੇਂ 'ਚ ਉਪਲਬਧ ਨਹੀਂ ਹੈ। ਉਨ੍ਹਾਂ ਆਖਿਆ ਕਿ ਸਿਹਤ ਮੰਤਰੀ ਸਬ ਡਵੀਜ਼ਨ ਡੇਰਾਬੱਸੀ ਹਸਪਤਾਲ ਨੂੰ ਸਬ ਡਿਵੀਜ਼ਨ ਢਕੌਲੀ ਹਸਪਤਾਲ ਦੱਸਦੇ ਹਨ, ਜਿਸ ਤੋਂ ਇਹ ਪਤਾ ਚਲਦਾ ਹੈ ਕਿ ਸਿਹਤ ਵਿਭਾਗ ਸੂਬੇ 'ਚ ਕਿਹੋ ਜਿਹੀ ਸਿਹਤ ਸੁਵਿਧਾਵਾਂ ਦੇ ਰਿਹ ਹੈ।

ਸਵਾਲ : ਸਿਆਸਤ 'ਚ ਆਉਂਣ ਮਗਰੋਂ ਤੁਹਾਡਾ ਮੁੱਖ ਏਜੰਡਾ ਕੀ ਹੋਵੇਗਾ?

ਜਵਾਬ:ਡਾ. ਦਲੇਰ ਮੁਲਤਾਨੀ ਨੇ ਕਿਹਾ ਕਿ ਸਾਲ 2009 'ਚ ਉਨ੍ਹਾਂ ਵੱਲੋਂ ਕਲੀਨ ਐਂਡ ਗ੍ਰੀਨ ਕੈਂਪੇਨ ਚਲਾਈ ਗਈ ਸੀ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਹ ਸਿਆਸਤ 'ਚ ਆ ਰਹੇ ਹਨ। ਉਨ੍ਹਾਂ ਸਕੂਲਾਂ 'ਚ ਮਿਡ ਡੇ ਮੀਲ ਦੇ ਕਰਮਚਾਰੀਆਂ ਨੂੰ ਭੱਠੀਆਂ ਲੈ ਕੇ ਦਿੱਤੀਆਂ ਗਈਆਂ ਹਨ। ਇਸ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਬਾਲਣ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਨੁਕਸਾਨ ਨਹੀਂ ਹੋਵੇਗਾ।

ਸਵਾਲ: ਮੁਹਾਲੀ ਦੀ ਲੋਕਲ ਲੀਡਰਸ਼ਿਪ ਵੱਲੋਂ ਕਿਸ ਤਰੀਕੇ ਦਾ ਸਹਿਯੋਗ ਦਿੱਤਾ ਜਾ ਰਿਹਾ ?
ਜਵਾਬ:ਡਾ. ਦਲੇਰ ਮੁਲਤਾਨੀ ਮੁਤਾਬਕ ਉਨ੍ਹਾਂ ਵੱਲੋਂ ਵੱਖਰੇ ਤੌਰ 'ਤੇ ਚਲਾਏ ਜਾ ਰਹੇ ਐਨਜੀਓ 'ਚ ਆਮ ਆਦਮੀ ਪਾਰਟੀ ਦੇ ਕਈ ਵਰਕਰ ਬਤੌਰ ਵਲੰਟੀਅਰ ਸ਼ਾਮਲ ਹਨ। ਉਨ੍ਹਾਂ ਵੱਲੋਂ ਨਵੇਂ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਲੋਕਲ ਲੀਡਰਸ਼ਿਪ ਤੋਂ ਵੱਧੀਆ ਹੁੰਗਾਰਾ ਮਿਲ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.