ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਇਸ ਵੇਲੇ ਸਿਖਰ ਸੀਮਾ ਤੇ ਚੱਲ ਰਹੀ ਹੈ। ਪੂਰੇ ਦੇਸ਼ ਵਿੱਚ ਆਕਸੀਜਨ ਅਤੇ ਹੋਰ ਸਿਹਤ ਸੁਵਿਧਾ ਦੀ ਘਾਟ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ। ਪਰ ਜੇ ਗੱਲ ਪੰਜਾਬ ਦੇ ਮੋਹਾਲੀ ਦੀ ਕਰੀਏ ਤਾਂ ਇਸ ਵੇਲੇ ਆਕਸੀਜਨ ਤੋਂ ਲੈ ਕੇ ਵੈਕਸੀਨੇਸ਼ਨ ਅਤੇ ਇਸ ਤੋਂ ਇਲਾਵਾ ਕੋਵਿਡ ਮਰੀਜ਼ਾਂ ਵਾਸਤੇ ਬੈੱਡ ਦੀ ਕਿਸੇ ਵੀ ਤਰੀਕੇ ਦੀ ਘਾਟ ਨਹੀਂ ਹੈ। ਇਸ ਬਾਰੇ ਜਾਣਕਾਰੀ ਮੋਹਾਲੀ ਦੇ ਸੀਨੀਅਰ ਮੈਡੀਕਲ ਅਫਸਰ ਨੇ ਦਿੱਤੀ। ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਕੋਲ 60 ਬੈੱਡ ਹਸਪਤਾਲ ਵਿਚ ਮੌਜੂਦ ਹਨ ਅਤੇ ਹਰ ਰੋਜ਼ ਤਕਰੀਬਨ 40 ਮਰੀਜ਼ ਏਦਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ ਇਸ ਕਰਕੇ ਹਸਪਤਾਲ ਵਿੱਚ ਆਕਸੀਜਨ ਦੀ ਕਿਸੇ ਵੀ ਤਰੀਕੇ ਦੀ ਘਾਟ ਨਹੀਂ ਹੈ ਅਤੇ ਬੈੱਡ ਵੀ ਪੂਰੇ ਲੱਗੇ ਹੋਏ ਹਨ ।
ਉੱਥੇ ਹੀ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਵਾਉਣ ਆਏ ਰਿਸ਼ਤੇਦਾਰਾਂ ਨੇ ਕਿਹਾ ਕਿ ਹਾਲਾਂਕਿ ਹਸਪਤਾਲ ਵਿਚ ਕਿਸੇ ਤਰੀਕੇ ਦੀ ਕੋਈ ਪ੍ਰੇਸ਼ਾਨੀ ਨਹੀਂ ਆਈ ਪਰ ਫਤਿਹ ਕਿੱਟ ਉਨ੍ਹਾਂ ਨੂੰ ਨਹੀਂ ਮਿਲ ਪਾ ਰਹੀ ਹੈ । ਉੱਥੇ ਹੀ ਵੈਕਸੀਨ ਸੈਂਟਰ ਵਿੱਚ ਮੌਜੂਦ ਡਾ ਤਰਨਜੋਤ ਨੇ ਦੱਸਿਆ ਕਿ ਜਿਵੇਂ ਕਰੋਨਾ ਦੀ ਦੂਜੀ ਲਹਿਰ ਵਧੀ ਹੈ ,ਵੈਕਸੀਨ ਲਵਾਉਣ ਵਾਲਿਆਂ ਦੀ ਸੰਖਿਆ ਵੀ ਵਧੀ ਹੈ। ਉਨ੍ਹਾਂ ਕੋਲ ਫਿਲਹਾਲ ਜਿੰਨੀ ਵੈਕਸੀਨ ਦੀ ਮੰਗ ਹੈ ਓਨੀ ਸਪਲਾਈ ਪੁੱਜ ਰਹੀ ਹੈ।