ETV Bharat / state

ਪੰਜਾਬ 'ਚ ਲੱਗਣਗੇ ਰੁਜ਼ਗਾਰ ਮੇਲੇ

ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ 9 ਤੋਂ 17 ਸਤੰਬਰ ਤੱਕ ਮੋਹਾਲੀ ਵਿਖੇ ਸੱਤਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਲਾਏ ਜਾਣਗੇ। ਇਨ੍ਹਾਂ ਮੇਲਿਆਂ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਦੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵਰਚੂਅਲ ਅਤੇ ਫਿਜ਼ੀਕਲ ਰੋਜ਼ਗਾਰ ਮੇਲੇ ਜ਼ਿਲ੍ਹੇ ਵਿੱਚ ਚਾਰ ਵੱਖ-ਵੱਖ ਸਥਾਨਾਂ ਤੇ ਲਗਾਏ ਜਾਣਗੇ।

ਪੰਜਾਬ 'ਚ ਲੱਗਣਗੇ ਰੁਜ਼ਗਾਰ ਮੇਲੇ
ਪੰਜਾਬ 'ਚ ਲੱਗਣਗੇ ਰੁਜ਼ਗਾਰ ਮੇਲੇ
author img

By

Published : Aug 19, 2021, 4:21 PM IST

ਮੋਹਾਲੀ: ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ 9 ਤੋਂ 17 ਸਤੰਬਰ ਤੱਕ ਮੋਹਾਲੀ ਵਿਖੇ 7ਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਲਾਏ ਜਾਣਗੇ। ਇਨ੍ਹਾਂ ਮੇਲਿਆਂ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਦੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵਰਚੂਅਲ ਅਤੇ ਫਿਜ਼ੀਕਲ ਰੋਜ਼ਗਾਰ ਮੇਲੇ ਜ਼ਿਲ੍ਹੇ ਵਿੱਚ ਚਾਰ ਵੱਖ-ਵੱਖ ਸਥਾਨਾਂ 'ਤੇ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਕ੍ਰ੍ਰਮਵਾਰ 9 ਸਤੰਬਰ ਨੂੰ ਸਰਕਾਰੀ ਕਾਲਜ ਡੇਰਾਬਸੀ, 11 ਸਤੰਬਰ ਨੂੰ C.G.C. ਕਾਲਜ ਲਾਡਰਾਂ, 14 ਸਤੰਬਰ ਨੂੰ ਰਿਆਤ ਬਾਹਰਾ ਕਾਲਜ ਖਰੜ ਅਤੇ 17 ਸਤੰਬਰ ਨੂੰ ਸਰਕਾਰੀ ਕਾਲਜ ਫੇਜ਼ 6 ਮੋਹਾਲੀ ਵਿਖੇ ਲਗਾਏ ਜਾਣਗੇ।

ਇਨ੍ਹਾਂ ਮੇਲਿਆਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲਿਆਂ ਦੌਰਾਨ ਕੰਪਨੀਆਂ ਵੱਲੋਂ ਮੌਕੇ ਤੇ ਹੀ ਇੰਟਰਵਿਊ ਲੈ ਕੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਡਿਪਟੀ CEO ਮਨਜੇਸ਼ ਸ਼ਰਮਾ ਨੇ ਦੱਸਿਆ ਕਿ ਮੇਲਿਆਂ ਵਿੱਚ ਨਾਮੀਂ ਕੰਪਨੀਆਂ ਜਿਵੇਂ ਕਿ ICIC ਬੈਂਕ, ਐਕਸਿਸ ਬੈਂਕ, ਸਵਰਾਜ, ਮਹਿੰਦਰਾ ਐਂਡ ਮਹਿੰਦਰਾ, HDFC ਲਾਈਫ, ਪੁਖਰਾਜ ਹੈਲਥ ਕੇਅਰ, ਜ਼ੁਮੈਟੋ ਅਤੇ ਪੇਟੀਐਮ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਸਵੀਂ, ਬਾਰ੍ਹਵੀਂ, ਗਰੈਜੂਏਟ ਪਾਸ ਜਾਂ ਵੱਧ ਪੜ੍ਹੇ ਲਿਖੇ, ITI ਆਦਿ ਟਰੇਡ ਦੇ ਉਮੀਦਵਾਰ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ।

ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ 'ਤੇ ਕਾਰੋਬਾਰ ਬਿਉਰੋ ਸ੍ਰੀਮਤੀ ਮੀਨਾਕਸ਼ੀ ਗੋਇਲ ਨੇ ਉਮੀਦਵਾਰਾਂ ਨੂੰ ਰੋਜ਼ਗਾਰ ਮੇਲਿਆਂ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ।

ਇਹ ਵੀ ਪੜੋ: ਹਰਿਆਣਾ ‘ਚ 'ਗੋਰਖਧੰਦਾ' ਸ਼ਬਦ 'ਤੇ ਪਾਬੰਦੀ

ETV Bharat Logo

Copyright © 2024 Ushodaya Enterprises Pvt. Ltd., All Rights Reserved.