ਐੱਸ.ਏ.ਐੱਸ. ਨਗਰ: ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਰਾਜ ਦੇ 673 ਸਕੂਲਾਂ ਨੂੰ 19.327 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਮੁਹਿੰਮ ਨੂੰ ਸੌ ਫੀਸਦੀ ਮੁਕੰਮਲ ਕਰਨ ਲਈ ਅਗਲੇ ਪੜਾਅ ਵਜੋਂ ਸਕੂਲਾਂ ਨੂੰ ਇਹ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਰਾਸ਼ੀ 15247 ਡਿਊਲ ਡੈਸਕਾਂ ਲਈ 3 ਕਰੋੜ 4 ਲੱਖ 94 ਹਜ਼ਾਰ, 1449 ਗਰੀਨ ਬੋਰਡਾਂ/ਵਾਈ੍ਹਟ ਬੋਰਡਾਂ ਲਈ 1 ਕਰੋੜ 1 ਲੱਖ 43 ਹਜ਼ਾਰ, 471 ਸਕੂਲਾਂ ਦੇ ਐਂਟਰੀ ਗੇਟਾਂ ਦੀ ਸੁੰਦਰਤਾ ਲਈ 9 ਕਰੋੜ 39 ਲੱਖ ਅਤੇ 481 ਸਕੂਲਾਂ ਦੀ ਕਲਰ ਕੋਡਿੰਗ ਲਈ 5 ਕਰੋੜ 57 ਲੱਖ 9 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ/ਐ ਸਿੱ) ਨੂੰ ਇਸ ਰਾਸ਼ੀ ਨੂੰ ਖਰਚ ਕਰਨ ਸੰਬੰਧੀ ਪੱਤਰ ਵੀ ਜਾਰੀ ਕੀਤੇ ਗਏ ਹਨ। ਇਹਨਾਂ ਜਾਰੀ ਕੀਤੇ ਪੱਤਰਾਂ ਵਿੱਚ ਜਾਰੀ ਹਦਾਇਤਾਂ ਅਨੁਸਾਰ ਸਕੂਲਾਂ ਵਿੱਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੰਬੰਧਿਤ ਜ਼ਿਲ੍ਹਿਆਂ ਦੇ ਜੇ.ਈ. ਨਾਲ ਤਾਲਮੇਲ ਕਰ ਲਿਆ ਜਾਵੇ।
ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਰਾਸ਼ੀ ਖਰਚ ਕਰਨ ਤੋਂ ਬਾਅਦ ‘ਵਰਤੋਂ ਸਰਟੀਫਿਕੇਟ’ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐ.ਸਿੱ) ਰਾਹੀਂ ਮੁੱਖ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸਮੂਹ ਡੀ. ਐੱਸ.ਐੱਮਜ਼, ਏ.ਸੀਜ਼ ਅਤੇ ਜੇ.ਈਜ. ਵੱਲੋਂ ਸਕੂਲਾਂ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਸਮੇਂ-ਸਮੇਂ ਤੇ ਨਿਰੀਖਣ ਕੀਤਾ ਜਾਏਗਾ ਅਤੇ ਇਸ ਦੀ ਹਫ਼ਤਾਵਾਰ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਜਾਵੇਗੀ।
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਗ੍ਰਾਂਟ ਜਾਰੀ
ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ 673 ਸਕੂਲਾਂ ਨੂੰ 19.327 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।